ਲੰਗਰਾਂ ’ਤੇ ਜੀਐਸਟੀ ਐਕਸ ਲਾਉਣ ਵਿਰੁੱਧ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਪਟਿਆਲਾ ਵਿੱਚ ਰੋਸ ਮੁਜ਼ਾਹਰਾ

ਸ੍ਰੀ ਹਰਿਮੰਦਰ ਸਾਹਿਬ ਉੱਤੇ ਟੈਕਸ ਲਾ ਕੇ ਅੌਰੰਗਜੇਬ ਵਾਲਾ ਇਤਿਹਾਸ ਦੁਹਰਾਇਆ: ਭਾਈ ਜਸਵਿੰਦਰ ਸਿੰਘ ਰਾਜਪੁਰਾ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 11 ਮਾਰਚ:
ਯੂਨਾਈਟਿਡ ਸਿੱਖ ਪਾਰਟੀ ਵੱਲੋਂ ਪਟਿਆਲਾ ਵਿਖੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਲੰਗਰਾਂ ਉੱਤੇ ਲਗਾਏ ਗਏ ਜੀਐਸਟੀ ਟੈਕਸ ਦੇ ਵਿਰੋਧ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜੋ ਕਿ ਡੀਸੀ ਦਫਤਰ ਤੋਂ ਸਿੱਖ ਨੌਜਵਾਨਾਂ ਦੇ ਵੱਡੇ ਕਾਫਲੇ ਨਾਲ ਸ਼ੁਰੂ ਹੋਕੇ ਖੰਡਾ ਚੌਂਕ ਪਹੁੰਚਿਆ ਅਤੇ ਫਿਰ ਉੱਥੇ ਹੀ ਧਰਨਾ ਦੇ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਯੂਨਾਈਟਿਡ ਸਿੱਖ ਪਾਰਟੀ ਦੇ ਸੂਬਾ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਸ਼ੀ੍ਰ ਹਰਿਮੰਦਰ ਸਾਹਿਬ ਦੇ ਉੱਤੇ ਟੈਕਸ ਲਾ ਕੇ ਅੌਰੰਗਜੇਬ ਵਾਲਾ ਇਤਿਹਾਸ ਦੁਹਰਾਇਆ, ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਰੋਜ਼ਾਨਾ ਲੱਖਾਂ ਲੋਕ ਮੁਫ਼ਤ ਵਿੱਚ ਲੰਗਰ ਛੱਕ ਦੇ ਨੇ ਫੇਰ ਕਿਓ! ਕੇਂਦਰ ਸਰਕਾਰ ਸਿੱਖਾਂ ਦੇ ਗੁਰਦੁਆਰਿਆਂ ਤੇ ਡਾਕਾ ਮਾਰ ਰਹੀ ਹੈ। ਉਹਨਾਂਕਿਹਾ ਕਿ ਪਹਿਲਾਂ ਕੇਂਦਰ ਨੇ ਸਾਡੇ ਪਾਣੀਆਂ ਤੇ ਡਾਕਾ ਮਾਰਿਅ, ਫੇਰ ਸਾਡੇ ਪੰਜਾਬ ਦੀ ਕਿਸਾਨੀ ਨੂੰ ਖਤਮ ਕੀਤਾ ਗਿਆ, ਫੇਰ ਸਾਡੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹੁਣ ਇਹਨਾਂ ਤੋਂ ਸਾਡੇ ਗੁਰੂ ਘਰਾਂ ਦੇ ਲੰਗਰ ਵੀ ਬਰਦਾਸ਼ਤ ਨਹੀ ਹੋ ਰਹੇ?
ਅੱਗੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਅਸੀ ਕਾਂਗਰਸ, ਆਮ ਅਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਵੀ ਪੱਤਰ ਲਿਖ ਕੇ ਸੁਆਲ ਦੇ ਰੂਪ ਵਿਚ ਮੰਗ ਕੀਤੀ ਗਈ ਹੈ ਕਿ ਰੋਜ਼ਾਨਾ ਤੁਹਾਡੇ ਪਾਰਟੀਆਂ ਵੱਲੋਂ ਬਿਆਨ ਆਉਂਦੇ ਹਨ ਕਿ ਜੀਐਸਟੀ ਬੰਦ ਹੋਵੇ, ਜੇਕਰ ਤੁਸੀਂ ਵਾਕਈ ਸੁਹਿਰਦ ਹੋ ਤਾਂ ਪੰਜਾਬ ਵਿਧਾਨ ਸਭਾ ਵਿਚ ਲੰਗਰਾਂ ਤੇ ਲੱਗੇ ਜੀਐਸਟੀ ਵਿਰੁੱਧ ਮਤਾ ਪਾਸ ਕਰੋ ਅਤੇ ਆਪਣੇ ਮੈਂਬਰ ਪਾਰਲੀਮੈਂਟ ਨੂੰ, ਪਾਰਲੀਮੈਂਟ ਵਿੱਚ ਵੀ ਲੰਗਰਾਂ ਲਈ ਆਵਾਜ਼ ਚੁੱਕਣ ਲਈ ਕਹੋ, ਨਹੀ ਤਾਂ ਤੁਹਾਡੇ ਬਿਆਨ ਸਿਆਸੀ ਡਰਾਮਾ ਹਨ।
ਭਾਈ ਕੁਲਵੰਤ ਸਿੰਘ ਮੋਗਾ ਅਤੇ ਜ਼ਿਲ੍ਹਾ ਆਗੂ ਭਾਈ ਅਲੰਕਾਰ ਸਿੰਘ ਨੇ ਸਾਂਝੇ ਬਿਆਨ ਚ ਕਿਹਾ ਕਿ ਜਿਥੇ ਕੇਂਦਰ ਸਰਕਾਰ ਦੋਸ਼ੀ ਹੈ ਲੰਗਰਾਂ ਤੇ ਜੀਐਸਟੀ ਲਾਉਣ ਲਈ ਉੱਥੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੀ ਬਰਾਬਰ ਦੇ ਭਾਗੀਦਾਰ ਨੇ, ਇਹਨਾਂ ਵੱਲੋਂ ਜੀਐਸਟੀ ਦਾ ਵੱਡੇ ਪੱਧਰ ਤੇ ਵਿਰੋਧ ਨਾ ਕਰਨਾ ਇਹ ਸਾਬਤ ਕਰਦਾ ਹੈ ਜਿਵੇਂ ਜੀਐਸਟੀ ਇਹਨਾਂ ਦੀ ਸਹਿਮਤੀ ਨਾਲ ਹੀ ਲੱਗਿਆ ਹੋਵੇ। ਇਸ ਮੌਕੇ ਭਾਈ ਹਰਚੰਦ ਸਿੰਘ ਮੰਡਿਆਣਾ, ਜਗਦੀਪ ਸਿੰਘ ਚੰਦੂਆ, ਭਾਈ ਮਲਕੀਤ ਸਿੰਘ, ਜਗਜੀਤ ਸਿੰਘ, ਅਮਰਿੰਦਰ ਸਿੰਘ ਸਲੇਮਪੁਰ, ਪਰਵਿੰਦਰ ਸਿੰਘ ਭਗੜਾਣਾ, ਸਤਵੰਤ ਸਿੰਘ ਬਿਰੜਵਾਲ, ਮੱਖਣ ਸਿੰਘ, ਕਰਮਜੀਤ ਸਿੰਘ ਖੁੰਨੀ ਮਾਜਰਾ, ਸੁਰਿੰਦਰ ਸਿੰਘ ਰਾਏਪੁਰ, ਗਗਨਦੀਪ ਸਿੰਘ ਘੱਗਰ ਸਰਾਂ, ਜਰਨੈਲ ਸਿੰਘ ਪਹਿਰ ਕਲਾਂ, ਹਰਪੀ੍ਰਤ ਸਿੰਘ ਨਾਭਾ, ਨਰਿੰਦਰ ਸਿੰਘ, ਮੱਖਣ ਸਿੰਘ ਅਤੇ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…