ਯੂਨੀਵਰਸਲ ਗਰੁੱਪ ਵੱਲੋਂ ਕਸ਼ਮੀਰੀ ਸੱਭਿਆਚਾਰਕ ਫੈਸਟ ਕਮ ਵਿਦਾਇਗੀ ਪਾਰਟੀ ਦਾ ਆਯੋਜਨ

ਵਿਦਾਇਗੀ ਪਾਰਟੀ ਵਿਦਿਆਰਥੀ ਵਰਗ ਲਈ ਨਾ ਭੁੱਲਣਯੋਗ ਸੁਨਹਿਰੇ ਪਲ: ਡਾ. ਗੁਰਪ੍ਰੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ
ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸਟ ਨੇ 2018 2022 ਦੇ ਬੈਚ ਲਈ ਕਸ਼ਮੀਰੀ ਸੱਭਿਆਚਾਰਕ ਫੈਸਟ ਕਮ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਕਾਲਜ ਸੱਭਿਆਚਾਰਕ ਮੇਲੇ ਹਰ ਵਿਦਿਆਰਥੀ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਪਲ ਬਣਾਉਂਦੇ ਹਨ। ਇਹ ਵਿਦਿਆਰਥੀਆਂ ਨੂੰ ਦੋਸਤਾਂ ਨਾਲ ਆਨੰਦ ਮਾਣਨ ਦਾ ਅਨੰਦਦਾਇਕ ਸਮਾਂ ਦਿੰਦਾ ਹੈ। ਕਸ਼ਮੀਰੀ ਮੇਲੇ ਅਤੇ ਵਿਦਾਇਗੀ ਪਾਰਟੀ ਸਬੰਧੀ ਗੱਲਬਾਤ ਕਰਦੇ ਹੋਏ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸਟ ਦੇ ਚੇਅਰਮੈਨ ਡਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੇ ਲਈ ਵਿਦਾਇਗੀ ਪਾਰਟੀ ਦੇ ਮਹੱਤਵ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਇਹ ਅਜਿਹਾ ਪਲ ਹੁੰਦਾ ਹੈ ਜਦੋਂ ਵਿਦਿਆਰਥੀ ਜਿਥੇ ਨੱਚ- ਟੱਪ ਕੇ ਅਜਿਹੇ ਮੇਲੇ ਦਾ ਆਨੰਦ ਮਾਣਦੇ ਹਨ ਉੱਥੇ ਉਨ੍ਹਾਂ ਦੇ ਮਨ ਵਿੱਚ ਇਹ ਵੀ ਚੱਲ ਰਿਹਾ ਹੁੰਦਾ ਹੈ ਕਿ ਉਹ ਆਪਣੇ ਪੁਰਾਣੇ ਸੰਗੀ- ਸਾਥੀਆਂ ਨੂੰ ਜਿਨ੍ਹਾਂ ਦੇ ਨਾਲ ਉਨ੍ਹਾਂ ਆਪਣੀ ਪੜ੍ਹਾਈ ਦੇ ਦੌਰਾਨ ਹੁਸੀਨ ਪਲ ਬਿਤਾਏ ਅਤੇ ਦੁੱਖ-ਸੁੱਖ ਸਾਂਝਾ ਕੀਤਾ, ਨੂੰ ਛੱਡ ਕੇ ਆਪੋ-ਆਪਣੇ ਰਾਹ ਪੈ ਰਹੇ ਹਨ।
ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸਟ ਦੀ ਹਮੇਸ਼ਾ ਇਹ ਪਹਿਲ ਕਦਮੀ ਰਹਿੰਦੀ ਹੈ ਕਿ ਜਿਸ ਵੀ ਸੱਭਿਆਚਾਰ ਨਾਲ ਸਬੰਧਤ ਵਿਦਿਆਰਥੀਆਂ ਦਾ ਵੱਧ ਹਿੱਸਾ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ, ਉਸੇ ਤਰ੍ਹਾਂ ਦੇ ਨਾਲ ਮਿਲਦਾ-ਜੁਲਦਾ ਸੱਭਿਆਚਾਰਕ ਮਾਹੌਲ ਉਸ ਪਾਰਟੀ ਵਿਚ ਤਿਆਰ ਕੀਤਾ ਜਾਂਦਾ ਹੈ। 8ਵੇਂ ਸਮੈਸਟਰ ਦੇ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਕਸ਼ਮੀਰੀ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਡਾਂਸ ਪੇਸ਼ ਕੀਤਾ ਗਿਆ।
ਇੱਥੇ ਬਹੁਤ ਸਾਰੀਆਂ ਮਨੋਰੰਜਕ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਕਸ਼ਮੀਰੀ ਗੀਤ, ਕਸ਼ਮੀਰੀ ਗਰੁੱਪ ਡਾਂਸ, ਅਫਗਾਨੀ ਗਰੁੱਪ ਡਾਂਸ, ਪੰਜਾਬੀ ਗਰੁੱਪ ਡਾਂਸ, ਥੀਏਟਰ ਪ੍ਰਦਰਸ਼ਨ ਆਦਿ ਸ਼ਾਮਲ ਸਨ। ਵਿਦਾਇਗੀ ਪਾਰਟੀ ਵਿੱਚ 250 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਕੇਕ ਕੱਟਣ ਦੀ ਰਸਮ ਅਦਾ ਕਰਨ ਦੌਰਾਨ ਟਾਪਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਦਿਆਰਥੀਆਂ ਨੇ ਸਹਿਪਾਠੀਆਂ ਨਾਲ ਡੀਜੇ ਪਾਰਟੀ ਦਾ ਆਨੰਦ ਮਾਣਿਆ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…