ਗਿਆਨ ਜਯੋਤੀ ਸਕੂਲ ਵਿੱਚ ਯੂਐਨਓ ਕਾਨਫ਼ਰੰਸ, ਵਿਦਿਆਰਥੀਆਂ ਨੇ ਕੌਮਾਂਤਰੀ ਮੁੱਦਿਆਂ ’ਤੇ ਕੀਤੀ ਚਰਚਾ

ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਨਾ ਵਿੱਦਿਅਕ ਅਦਾਰਿਆਂ ਦੀ ਜ਼ਿੰਮੇਵਾਰੀ: ਗਿਆਨ ਜੋਤ

ਨਬਜ਼-ਏ-ਪੰਜਾਬ, ਮੁਹਾਲੀ, 22 ਅਕਤੂਬਰ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ (ਯੂਐਨਓ) ਕਾਨਫ਼ਰੰਸ ਕਰਵਾਈ ਗਈ। ਦੋ ਕੈਟਾਗਰੀਆਂ ਵਿੱਚ ਵੰਡੀ ਇਸ ਕਾਨਫ਼ਰੰਸ ਦੌਰਾਨ ਵਿਦਿਆਰਥੀਆਂ ਅਤੇ ਯੂਐਨਓ ਦੀਆਂ ਵੱਖ-ਵੱਖ ਬਰਾਂਚਾਂ ਮੁਤਾਬਕ ਦੁਨੀਆ ਭਰ ਦੇ ਕੌਮਾਂਤਰੀ ਮੁੱਦਿਆਂ ’ਤੇ ਭਾਸ਼ਣ ਮੁਕਾਬਲੇ, ਉਸਾਰੂ ਬਹਿਸ ਚਰਚਾ ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਛੇ ਕਮੇਟੀਆਂ ਦੇ 280 ਡੈਲੀਗੇਟਾਂ ਨੇ ਕਈ ਸੰਵੇਦਨਸ਼ੀਲ ਮੁੱਦਿਆਂ ’ਤੇ ਚਰਚਾ ਕੀਤੀ। ਜਿਨ੍ਹਾਂ ਵਿੱਚ ਯੂਐਨਓ ਦੀਆਂ ਹਿਊਮਨ ਰਾਈਟਸ ਕੌਂਸਲ, ਜਰਨਲ ਅਸੈਂਬਲੀ, ਯੂਨੈਸਕੋ, ਡਬਲਿਊ.ਐੱਚ.ਓ ਅਤੇ ਇਕਨਾਮਿਕ ਤੇ ਸੋਸ਼ਲ ਕੌਂਸਲ ਬਰਾਂਚਾਂ ਦੇ ਸੰਸਾਰ ਭਰ ਦੇ ਮਸਲਿਆਂ ’ਤੇ ਭਖਵੀਂ ਚਰਚਾ ਕੀਤੀ ਗਈ। ਪਹਿਲੀ ਕੈਟਾਗਰੀ ਵਿੱਚ ਪੰਜਵੀਂ ਤੋਂ ਅੱਠਵੀਂ ਦੇ ਵਿਦਿਆਰਥੀ ਅਤੇ ਦੂਜੀ ਕੈਟਾਗਰੀ ਵਿੱਚ ਨੌਵੀਂ ਤੋਂ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟ ਬਣ ਕੇ ਆਪਣੇ ਦੇਸ਼ ਦੀਆਂ ਮੁਸ਼ਕਲਾਂ ਅਤੇ ਭੂਗੋਲਿਕ ਜਾਣਕਾਰੀ ਸਾਂਝੀ ਕੀਤੀ। ਨਾਲ ਹੀ ਵਿਸ਼ਵ ਪੱਧਰ ’ਤੇ ਗੰਭੀਰ ਹੋ ਚੁੱਕੀਆਂ ਸਮੱਸਿਆਵਾਂ ਅੌਰਤਾਂ ਦੀ ਤਸਕਰੀ, ਅੌਰਤ ਦੇ ਅਧਿਕਾਰਾਂ ਦੀ ਰਾਖੀ, ਬਾਲ ਮਜ਼ਦੂਰੀ, ਵਿਗੜ ਰਿਹਾ ਵਿਸ਼ਵ ਭਾਈਚਾਰਾ, ਸਿਹਤ ਸਬੰਧੀ ਸਮੱਸਿਆਵਾਂ ਜਿਹੇ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਗਈ।

ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਵਿਦਿਆਰਥੀਆਂ ਦੀ ਵਿਲੱਖਣ ਸਮਝਦਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ ਅਤੇ ਉਨ੍ਹਾਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਅਖੀਰ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾਇਰੈਕਟਰ ਰਣਜੀਤ ਬੇਦੀ ਅਤੇ ਪ੍ਰਿੰਸੀਪਲ ਗਿਆਨ ਜੋਤ ਨੇ ਇਨਾਮ ਤਕਸੀਮ ਕੀਤੇ।

Load More Related Articles
Load More By Nabaz-e-Punjab
Load More In General News

Check Also

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ ਸਕੂਲੀ ਸਿ…