Share on Facebook Share on Twitter Share on Google+ Share on Pinterest Share on Linkedin ਅਣਛਾਤੇ ਲੁਟੇਰਿਆਂ ਨੇ ਦੱਸ ਹਜ਼ਾਰ ਨਕਦ ਤੇ ਮੋਬਾਈਲ ਖੋਹਿਆ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 7 ਅਪ੍ਰੈਲ(,ਕੁਲਜੀਤ ਸਿੰਘ ): ਸਥਾਨਕ ਨਵਾਂ ਪਿੰਡ ਦਾ ਆਰ ਐਮ ਪੀ ਡਾਕਟਰ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨੇ ਥਾਣਾ ਜੰਡਿਆਲਾ ਗੁਰੂ ਵਿੱਚ ਲਿਖਤੀ ਸ਼ਿਕਾਇਤ ਕੀਤੀ ਕੇ ਉਹ ਬੀਤੀ ਸ਼ਾਮ ਆਪਣਾ ਪਿੰਡ ਨਵਾਂਕੋਟ ਖਹਿਰਾ ਵਿਖੇ ਕਲੀਨਿਕ ਬੰਦ ਕਰਕੇ ਆਪਣੇ ਪਿੰਡ ਨਵਾਂ ਪਿੰਡ ਮੋਟਰ ਸਾਈਕਲ ਉਪਰ ਜਾ ਰਿਹਾ ਸੀ, ਤਾਂ ਬਾਬਾ ਜੱਗਾ ਸਿੰਘ ਦੀ ਜਗ੍ਹਾ ਜਿਹੜੀ ਪਿੰਡ ਦਸ਼ਮੇਸ਼ ਨਗਰ ਦੇ ਨੇੜੇ ਹੈ ਕੋਲ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਖੜੇ ਤਿੰਨ ਅਣਪਛਾਤੇ ਵਿਅਕਤੀ ਜਿਹੜੇ ਕੇ ਮੋਟਰ ਸਾਈਕਲ ਉਪਰ ਸਵਾਰ ਸਨ ਨੇ ਉਸ ਨੂੰ ਰੋਕ ਕੇ ਦੱਸ ਹਜ਼ਾਰ ਰੁਪੈ, ਉਸਦਾ ਡਾਕਟਰੀ ਲਾਇਸੈਂਸ ਅਤੇ ਇੱਕ ਨੌਕੀਆ ਕੰਪਨੀ ਦਾ ਮੋਬਾਈਲ ਖੋਹ ਲਿਆ। ਕੁਲਵਿੰਦਰ ਸਿੰਘ ਨੇ ਦੱਸਿਆ ਕੇ ਲੁਟੇਰਆਂ ਨੇ ਲੁਟ ਕਰਦੇ ਸਮੇਂ ਮੈਨੂੰ ਸੱਟ ਵੀ ਲਗਾ ਦਿੱਤੀ। ਪੁਲਸ ਚੌਂਕੀ ਗਹਿਰੀ ਮੰਡੀ ਦੇ ਇੰਚਾਰਜ ਏ ਐਸ ਆਈ ਤਰਲੋਕ ਸਿੰਘ ਨੇ ਦੱਸਿਆ ਕੇ ਅਣਪਛਾਤੇ ਦੋਸ਼ੀਆਂ ਖਿਲਾਫ ਪੁਲਸ ਥਾਣਾ ਜੰਡਿਆਲਾ ਗੁਰੂ ਵਿਖੇ ਧਾਰਾ 379 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ aਤੇ ਆਰੋਪੀਆ ਦੀ ਤਲਾਸ਼ ਕੀਤੀ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ