Share on Facebook Share on Twitter Share on Google+ Share on Pinterest Share on Linkedin ਸੈਕਟਰ-70 ਵਿੱਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਨਾਨ, ਕੂਲਚੇ ਛੋਲੇ, ਪਰੋਂਠੇ ਵੇਚਣ ਵਾਲਿਆਂ ਨੇ ਰੇਹੜੀਆਂ ਤੇ ਬੈਂਚ ਲਗਾ ਕੇ ਕੀਤੇ ਪੱਕੇ ਕਬਜ਼ੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਸਥਾਨਕ ਸੈਕਟਰ 70 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਸ਼ੋਅਰੂਮਾਂ ਦੇ ਸਾਹਮਣੇ ਨਾਜਾਇਜ਼ ਕਬਜਿਆਂ ਦੀ ਭਰਮਾਰ ਹੋ ਗਈ ਹੈ, ਪਰ ਇਹਨਾਂ ਕਬਜਿਆਂ ਨੂੰ ਹਟਾਉਣ ਵਿੱਚ ਨਗਰ ਨਿਗਮ ਪੂਰੀ ਤਰ੍ਹਾਂ ਅਸਫਲ ਹੋ ਗਿਆ ਹੈ। ਅੱਜ ਇਸ ਸੈਕਟਰ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਇਸ ਸੈਕਟਰ ਦੀ ਮਾਰਕੀਟ ਦੀ ਪਾਰਕਿੰਗ ਤੇ ਹੋਰ ਖਾਲੀ ਥਾਂ ਵਿੱਚ ਇਕ ਅੰਮ੍ਰਿਤਸਰੀ ਕੁਲਚੇ ਤੇ ਕੁਲਚੇ ਛੋਲਿਆਂ ਵਾਲੇ ਨੇ ਕਬਜ਼ਾ ਕਰ ਰੱਖਿਆ ਹੈ। ਇਸ ਕੁਲਚੇ ਵਾਲੇ ਵੱਲੋਂ ਆਪਣੀ ਰੇਹੜੀ ਦੇ ਨਾਲ ਨਾਲ ਦੋਵੇਂ ਪਾਸੇ ਕਾਫੀ ਸਾਰੀ ਥਾਂ ਵਿੱਚ ਅਨੇਕਾਂ ਹੀ ਬੈਂਚ ਲਗਾ ਕੇ ਨਜਾਇਜ ਕਬਜਾ ਕੀਤਾ ਹੋਇਆ ਹੈ, ਜਿਥੇ ਕਿ ਹਰ ਸਮੇੱ ਹੀ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਹੈ। ਸਾਰਾ ਦਿਨ ਹੀ ਇਸ ਕੂਲਚੇ ਵਾਲੇ ਕੋਲ ਕੁਲਚੇ ਤੇ ਅੰਮ੍ਰਿਤਸਰੀ ਨਾਨ ਖਾਣ ਵਾਲੇ ਆਉਂਦੇ ਰਹਿੰਦੇ ਹਨ ਅਤੇ ਇਹਨਾਂ ਕਾਰਨ ਇਥੇ ਗੰਦਗੀ ਵੀ ਫੈਲਦੀ ਰਹਿੰਦੀ ਹੈ। ਜਿਸ ਕਾਰਨ ਇਸ ਇਲਾਕੇ ਵਿਚ ਸਰਦੀ ਦੇ ਮੌਸਮ ਦੇ ਬਾਵਜੂਦ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ ਜਿਸ ਕਾਰਨ ਕੋਈ ਬਿਮਾਰੀ ਵੀ ਫੈਲ ਸਕਦੀ ਹੈ। ਇਸ ਤੋਂ ਇਲਾਵਾ ਇਸੇ ਸੈਕਟਰ ਵਿੱਚ ਕੁੰਭੜਾ ਚੌਂਕ ਦੇ ਨੇੜੇ ਹੀ ਇਕ ਪਰੌਠੇ ਵਾਲੇ ਨੇ ਵੀ ਰੇਹੜੀ ਅਤੇ ਬੈਂਚ ਲਗਾ ਕੇ ਪੱਕਾ ਕਬਜਾ ਕਰ ਲਿਆ ਹੈ। ਇਸ ਰੇਹੜੀ ਵਾਲੇ ਕੋਲ ਵੀ ਸਵੇਰੇ ਤੋਂ ਹੀ ਲੋਕ ਪਰੌਂਠੇ ਖਾਣ ਆ ਜਾਂਦੇ ਹਨ ਅਤੇ ਆਪਣੇ ਵਾਹਨ ਮੁੱਖ ਸੜਕ ਉੱਪਰ ਹੀ ਖੜੇ ਕਰ ਦਿੰਦੇ ਹਨ ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ। ਇਸ ਤੋਂ ਇਲਾਵਾ ਇਸ ਮਾਰਕੀਟ ਦੀ ਪਾਰਕਿੰਗ ਵਿਚ ਅਨੇਕਾਂ ਹੀ ਚਾਹ ਦੇ ਖੋਖੇ ਵਾਲੇ ਬੈਠੇ ਹਨ, ਜੋ ਕਿ ਨਜਾਇਜ ਕਬਜਾ ਕਰਕੇ ਆਪਣਾ ਕਾਰੋਬਾਰ ਚਲਾ ਰਹੇ ਹਨ। ਅੱਜ ਕੱਲ੍ਹ ਸਰਦੀ ਦੇ ਦਿਨਾਂ ਦੌਰਾਨ ਇਹਨਾਂ ਦਾ ਕੰਮ ਵੀ ਬਹੁਤ ਚਲ ਰਿਹਾ ਹੈ। ਸਮਾਜ ਸੇਵਕ ਅਤੁਲ ਸ਼ਰਮਾ ਦਾ ਕਹਿਣਾ ਹੈ ਕਿ ਇਹਨਾਂ ਕੂਲਚੇ ਤੇ ਪਰੌਂਠੇ ਵੇਚਣ ਵਾਲਿਆਂ ਨੇ ਇਕ ਤਾਂ ਸ਼ਰੇਆਮ ਨਾਜਾਇਜ਼ ਕਬਜ਼ੇ ਕਰ ਰਖੇ ਹਨ, ਦੂਜਾ ਇਹਨਾਂ ਵੱਲੋਂ ਵੇਚੇ ਜਾਂਦੇ ਖਾਣ ਪੀਣ ਦੇ ਸਮਾਨ ਦੀ ਕੁਆਲਟੀ ਦੀ ਵੀ ਕਦੇ ਵੀ ਜਾਂਚ ਨਹੀਂ ਕੀਤੀ ਜਾਂਦੀ ਅਤੇ ਇਹ ਲੋਕਾਂ ਨੂੰ ਇਕ ਤਰ੍ਹਾਂ ਗੰਦੇ ਮਾਹੌਲ ਵਿੱਚ ਤਿਆਰ ਕੀਤਾ ਸਮਾਨ ਹੀ ਖਵਾਈ ਜਾਂਦੇ ਹਨ। ਜਿਸ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਹ ਕੁਲਚੇ, ਨਾਨ ਤੇ ਪਰੌਠੇ ਵੇਚਣ ਵਾਲੇ ਲੋਕਾਂ ਸਾਹਮਣੇ ਤਾਂ ਮੱਖਣ ਆਦਿ ਸਬਜ਼ੀ ਵਿੱਚ ਜਾਂ ਪਰੌਂਠੇ ਤੇ ਨਾਨ ਉਪਰ ਲਗਾ ਦਿੰਦੇ ਹਨ ਪਰ ਉਝ ਇਹ ਇਹਨਾਂ ਨੂੰ ਘਟੀਆ ਕਿਸਮ ਦੇ ਤੇਲ ਨਾਲ ਚੌਪੜਦੇ ਹਨ। ਜਿਸ ਕਰਕੇ ਮੱਖਣ ਅਤੇ ਘਟੀਆ ਕਿਸਮ ਤੇਲ ਦੇ ਮੇਲ ਨਾਲ ਜ਼ਹਿਰੀਲਾ ਤਰਲ ਪਦਾਰਥ ਬਣ ਜਾਂਦਾ ਹੈ। ਲੋਕ ਸਸਤੇ ਦੇ ਲਾਲਚ ਵਿੱਚ ਇਸ ਤਰ੍ਹਾਂ ਜ਼ਹਿਰੀਲਾ ਖਾਣਾ ਖਾ ਕੇ ਬਿਮਾਰ ਹੋ ਰਹੇ ਹਨ। ਮੱਖਣ ਅਤੇ ਘਟੀਆ ਕੁਆਲਟੀ ਦੇ ਤੇਲ ਨੂੰ ਆਪਸ ਵਿੱਚ ਮਿਕਸ ਕਰਨ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਲੱਗਦੀਆਂ ਹਨ। ਇਸ ਤੋਂ ਇਲਾਵਾ ਜਿਸ ਮੈਦੇ ਨਾਲ ਇਹ ਨਾਨ, ਕੁਲਚੇ ਆਦਿ ਬਣਾਉਂਦੇ ਹਨ ਉਹ ਵੀ ਘਟੀਆ ਕੁਆਲਟੀ ਦਾ ਹੁੰਦਾ ਹੈ ਅਤੇ ਉਸ ਨੂੰ ਤਿਆਰ ਕਰਨ ਲਈ ਸਫ਼ਾਈ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ। ਉਹਨਾਂ ਮੰਗ ਕੀਤੀ ਕਿ ਨਾਨ, ਕੁਲਚੇ ਅਤੇ ਪਰੌਠੇ ਵੇਚਣ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਇਹਨਾਂ ਵੱਲੋਂ ਵੇਚੇ ਜਾਂਦੇ ਸਮਾਨ ਦੀ ਕੁਆਲਟੀ ਦੀ ਜਾਂਚ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ