Share on Facebook Share on Twitter Share on Google+ Share on Pinterest Share on Linkedin ਅਣਸਿੱਖਿਅਤ ਇਨ ਸਰਵਿਸ ਅਧਿਆਪਕਾਂ ਲਈ ਘੱਟੋ-ਘੱਟ ਯੋਗਤਾ ਹਾਸਲ ਕਰਨ ਦੀ ਸਮਾਂ ਸੀਮਾ 31 ਮਾਰਚ 2019 ਤੱਕ ਵਧਾਈ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਅਗਸਤ: ਸਿੱਖਿਆ ਦੇ ਅਧਿਕਾਰ (ਆਰ.ਟੀ.ਈ.) ਐਕਟ ਵਿੱਚ ਕੀਤੀ ਸੋਧ ਤਹਿਤ ਸੂਬੇ ਦੇ ਸਮੂਹ ਅਣਸਿੱਖਿਅਤ ਇਨ ਸਰਵਿਸ ਐਲੀਮੈਂਟਰੀ ਅਧਿਆਪਕਾਂ ਨੂੰ ਘੱਟੋ-ਘੱਟ ਯੋਗਤਾ ਹਾਸਲ ਕਰਨ ਲਈ 31 ਮਾਰਚ 2019 ਤੱਕ ਮੌਕਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਕੋਈ ਵੀ ਅਣਸਿੱਖਿਅਤ ਅਧਿਆਪਕ ਨੌਕਰੀ ’ਤੇ ਨਹੀਂ ਰਹਿ ਸਕੇਗਾ ਅਤੇ ਵਿਭਾਗ ਵੱਲੋਂ ਉਸ ਦੀ ਨਿਯੁਕਤੀ ਰੱਦ ਕਰ ਦਿੱਤੀ ਜਾਵੇਗੀ। ਇਹ ਗੱਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਬੁਲਾਰੇ ਨੇ ਦੱਸਿਆ ਕਿ ਸੰਸਦ ਵੱਲੋਂ ਸਿੱਖਿਆ ਦੇ ਅਧਿਕਾਰ (ਆਰ.ਟੀ.ਈ.) ਐਕਟ ਦੇ ਸੈਕਸ਼ਨ 23 (2) ਵਿੱਚ ਇਕ ਸੋਧ ਕੀਤੀ ਗਈ ਜਿਸ ਤਹਿਤ ਸਮੂਹ ਸਰਕਾਰੀ/ਸਰਕਾਰੀ ਸਹਾਇਤਾ ਹਾਸਲ/ਗੈਰ ਸਹਾਇਤਾ ਹਾਸਲ ਪ੍ਰਾਈਵੇਟ ਸਕੂਲਾਂ ਦੇ ਸਾਰੇ ਅਣਸਿੱਖਿਅਤ ਇਨ ਸਰਵਿਸ ਐਲੀਮੈਂਟਰੀ ਅਧਿਆਪਕਾਂ ਲਈ ਆਰ.ਟੀ.ਈ. ਐਕਟ 2009 ਦੇ ਤਹਿਤ ਘੱਟੋ-ਘੱਟ ਯੋਗਤਾ ਹਾਸਲ ਕਰਨ ਦੀ ਸਮਾਂ ਸੀਮਾ 31 ਮਾਰਚ 2019 ਤੱਕ ਵਧਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਸਿੱਟੇ ਵਜੋਂ ਪਹਿਲੀ ਅਪਰੈਲ 2019 ਤੋਂ ਅਣ ਸਿੱਖਿਅਤ ਇਨ ਸਰਵਿਸ ਐਲੀਮੈਂਟਰੀ ਅਧਿਆਪਕ ਨੌਕਰੀ ’ਤੇ ਨਹੀਂ ਬਣੇ ਰਹਿ ਸਕਣਗੇ ਅਤੇ ਉਨ੍ਹਾਂ ਦੀ ਨਿਯੁਕਤੀ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੀ ਜਾਵੇਗੀ। ਬੁਲਾਰੇ ਨੇ ਅਗਾਂਹ ਦੱਸਿਆ ਕਿ ਇਸ ਲਈ ਅਜਿਹੇ ਅਧਿਆਪਕਾਂ ਲਈ ਡੀ.ਐਲ.ਐਡ. ਪ੍ਰੋਗਰਾਮ ਐਨ.ਆਈ.ਓ.ਐਸ. ਪੋਰਟਲ ਉਪਰ ਓ.ਡੀ.ਐਲ. ਰਾਹੀਂ ਪੂਰਾ ਕਰਨਾ ਜ਼ਰੂਰੀ ਹੈ। ਇਸ ਲਈ ਆਨ ਲਾਈਨ ਰਜਿਸਟ੍ਰੇਸ਼ਨ ਹਿੱਤ www.nios.ac.in ਜਾਂ dled.nios.ac.in ਉਤੇ 15 ਸਤੰਬਰ 2017 ਤੱਕ ਸੰਪਰਕ ਕੀਤਾ ਜਾਣਾ ਜ਼ਰੂਰੀ ਹੈ। ਸਰਕਾਰੀ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਘੱਟੋ-ਘੱਟ ਯੋਗਤਾ ਹਾਸਲ ਕਰਨ ਦਾ ਇਹ ਆਖਰੀ ਮੌਕਾ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ