Nabaz-e-punjab.com

ਯੂਪੀ ਸਰਕਾਰ ਨੇ ਪੀਲੀਭੀਤ ਵੱਚ ਸਿੱਖਾਂ ਨਾਲ ਧੱਕਾ ਕੀਤਾ: ਨਨਹੇੜੀਆਂ

ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਡੀਸੀ ਮੁਹਾਲੀ ਦਫ਼ਤਰ ਦੇ ਬਾਹਰ ਦਿੱਤਾ ਧਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਬਹੁਜਨ ਸਮਾਜ ਪਾਰਟੀ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਬਸਪਾ ਵਰਕਰਾਂ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਯੂਪੀ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਬਸਪਾ ਆਗੂਆਂ ਵੱਲੋਂ ਡੀਸੀ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਉਤਰ ਪ੍ਰਦੇਸ਼ ਦੇ ਪੀਲੀਭੀਤ ਜਿਲ੍ਹੇ ਵਿੱਚ 55 ਸਿੱਖਾਂ ਖ਼ਿਲਾਫ਼ ਬੀਤੀ 29 ਦਸੰਬਰ 2019 ਨੂੰ ਦਰਜ ਕੀਤੇ ਗਏ ਮਾਮਲੇ ਰੱਦ ਕੀਤੇ ਜਾਣ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਆਗੂ ਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੀਲੀਭੀਤ ਵਿੱਚ ਦੇਸ਼ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਧੱਕਾ ਕੀਤਾ ਹੈ। ਸਿੱਖ ਭਾਈਚਾਰੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਕੀਰਤਪੁਰ ਸਾਹਿਬ ਪੀਲੀਭੀਤ ਤੋੱ ਨਗਰ ਕੀਰਤਨ ਸ਼ਾਂਤੀਪੂਰਵਕ ਕੱਢਿਆ ਗਿਆ ਸੀ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਿੱਖ ਭਾਈਚਾਰੇ ਦੀ ਅਹਿਮ ਰਸਮ ਹੈ, ਜੋ ਕਿ ਹਰੇਕ ਇਤਿਹਾਸਕ ਦਿਹਾੜੇ ਤੇ ਪੂਰੀ ਕੀਤੀ ਜਾਂਦੀ ਹੈ। ਸਿੱਖ ਭਾਈਚਾਰੇ ਦੇ ਪ੍ਰੇਰਣਾ ਸਰੋਤ ਨਗਰ ਕੀਰਤਨ ਮੌਕੇ ਪੀਲੀਭੀਤ ਦੇ ਐਸਐਚਓ ਸੰਜੀਵ ਕੁਮਾਰ ਨੇ ਕਾਲੀ ਨਗਰ ਸਰਕਲ ਦੇ ਐਸਡੀਐੱਮ ਹਰੀ ਓਮ ਸ਼ਰਮਾ ਦੇ ਇਸ਼ਾਰੇ ਤੇ ਧਾਰਾ 144 ਦੀ ਉਲੰਘਣਾ ਦੇ ਕੇਸ ਹੇਠ 55 ਸਿੱਖਾਂ ਤੇ ਸੈਕਸ਼ਨ ਆਈਪੀਸੀ 188 ਤਹਿਤ ਮਾਮਲਾ ਦਰਜ ਕੀਤਾ ਅਤੇ ਕੀਰਤਨ ਵਿੱਚ ਸ਼ਾਮਲ ਪੰਥ ਦੇ ਕੇਸਰੀ ਨਿਸ਼ਾਨ ਝੂਲ ਰਹੀ ਗੱਡੀ ਵੀ ਕਬਜ਼ੇ ਵਿੱਚ ਲੈ ਲਈ। ਇਸ ਉਪਰੰਤ 31 ਦਸੰਬਰ ਨੂੰ ਐੱਸਪੀ ਰਾਜੀਵ ਦੀਕਸ਼ਤ ਨੇ 55 ਸਿੱਖਾਂ ਤੇ ਦਰਜ ਮਾਮਲੇ ਵਾਪਸ ਲੈਣ ਤੋਂ ਕੋਰਾ ਇਨਕਾਰ ਕੀਤਾ ਹੈ। ਇਸ ਤਰ੍ਹਾਂ ਕਰਕੇ ਪੀਲੀਭੀਤ ਪ੍ਰਸਾਸਨ ਨੇ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਤੇ ਮੌਲਿਕ ਅਧਿਕਾਰਾਂ (ਆਰਟੀਕਲ 25-30) ਦੀ ਉਲੰਘਣਾ ਕੀਤੀ ਹੈ। ਉਹਨਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਦਖ਼ਲਅੰਦਾਜ਼ੀ ਲੈ ਕੇ ਪੀਲੀਭੀਤ ਵਿੱਚ ਸਿੱਖਾਂ ਤੇ ਦਰਜ ਕੀਤੇ ਮਾਮਲੇ ਤੁਰੰਤ ਰੱਦ ਕਰਵਾਉਣ।
ਬਸਪਾ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ 30 ਦਸੰਬਰ 2019 ਨੂੰ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਮੱਧ ਪ੍ਰਦੇਸ਼ ਦੇ ਸੇਓਪੁਰ ਜਿਲ੍ਹੇ ਦੀ ਤਹਿਸੀਲ ਕਰਹਾਲ ਦੇ ਕੁਝ ਪਿੰਡਾਂ ਵਿਚ ਕਈ ਦਹਾਕਿਆਂ ਤੋੱ ਵਸਦੇ ਸਿੱਖਾਂ ਦੇ ਘਰ ਬੁਲਡੋਜਰ ਨਾਲ ਢਾਹ ਦਿੱਤੇ ਅਤੇ ਸਿੱਖਾਂ ਦੀ 200 ਏਕੜ ਜਮੀਨ ਵਿਚ ਬੀਜੀਆਂ ਫਸਲਾਂ ਜੇਸੀਬੀ ਨਾਲ ਉਜਾੜ ਦਿੱਤੀਆਂ। ਉਹਨਾਂ ਰਾਸ਼ਟਰਪਤੀ ਤੋੱ ਮੰਗ ਕੀਤੀ ਕਿ ਉਹ ਇਸ ਮਾਮਲੇ ਵਿਚ ਵੀ ਨਿਜੀ ਦਿਲਚਸਪੀ ਲੈ ਕੇ ਸਿੱਖ ਭਾਈਚਾਰੇ ਨੂੰ ਇਨਸਾਫ ਦਿਵਾਉਣ।
ਇਸ ਮੌਕੇ ਸੁਰਿੰਦਰਪਾਲ ਸਿੰਘ ਖਰੋੜਾ ਪ੍ਰਧਾਨ ਜ਼ਿਲ੍ਹਾ ਮੁਹਾਲੀ, ਬਸਪਾ ਆਗੂ ਹਰਨੇਕ ਸਿੰਘ, ਸੁਖਦੇਵ ਸਿੰਘ ਚੱਪੜਚਿੜੀ, ਜਗਤਾਰ ਸਿੰਘ ਮੁਹਾਲੀ, ਹਰਨੇਕ ਸਿੰਘ, ਚਰਨਜੀਤ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਜੈ ਸਿੰਘ, ਬਨਾਰਸੀ, ਗੁਰਧਿਆਨ ਸਿੰਘ, ਅਵਤਾਰ ਸਿੰਘ, ਰਾਮ ਕੁਮਾਰ, ਠੇਕੇਦਾਰ ਕ੍ਰਿਸ਼ਨਪਾਲ ਸਿੰਘ, ਬਚਨ ਸਿੰਘ, ਲਖਬੀਰ ਸਿੰਘ, ਕੇਸਰ ਸਿੰਘ, ਰੂਪ ਸਿੰਘ, ਪ੍ਰਭਜੋਤ ਸਿੰਘ ਤੇ ਹੋਰ ਆਗੂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …