ਉਪਵੈਦ ਯੂਨੀਅਨ ਕਰੇਗੀ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਆਯੂਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਪੰਜਾਬ (ਰਜਿ 15/2018) ਦੇ ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਜਲਾਲਾਬਾਦ ਨੇ ਦੱਸਿਆ ਕਿ 17 ਜੂਨ ਦਿਨ ਸ਼ੁੱਕਰਵਾਰ ਨੂੰ ਕਕੜਾਵਾਲ ਚੌਕ ਵਿਖੇ ਰੋਡ ਬੰਦ ਕਰਕੇ ਧਰਨਾ ਲਗਾਉਣ ਦਾ ਫੈਸਲਾ ਲਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪਹਿਲਾਂ ਸਾਲ 2016 ਵਿੱਚ ਉਪਵੈਦ ਦੀਆ 285 ਅਸਾਮੀਆ ਦਾ ਇਸ਼ਤਿਹਾਰ ਜਾਰੀ ਕਰਨ ਦੀ ਮਨਜੂਰੀ ਦਿੱਤੀ ਗਈ ਸੀ ਪਰ ਅਧੀਨ ਸੇਵਾਵਾਂ ਚੋਣ ਬੋਰਡ ਨੇ ਆਪਣੀ ਮਨਮਰਜ਼ੀ ਕਰਦੇ ਹੋਏ ਇਸ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ।
ਜਿਸ ਕਾਰਨ ਹਜ਼ਾਰਾ ਉਪਵੈਦ ਉਵਰਏਜ਼ ਹੋ ਗਏ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਮਈ ਨੂੰ ਕੈਬਨਿਟ ਮੀਟਿੰਗ ਵਿੱਚ 26,454 ਅਸਾਮੀਆ ਦਾ ਇਸ਼ਤਿਹਾਰ ਜਾਰੀ ਕਰਨ ਦੀ ਮਨਜੂਰੀ ਦਿੱਤੀ ਜਿਸ ਵਿੱਚ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਹਿੱਸੇ ਆਈਆਂ 2187 ਅਸਾਮੀਆਂ ਦੀ 2 ਮਈ 2022 ਨੂੰ ਲਿਸਟ ਜਾਰੀ ਕੀਤੀ। ਜਿਸ ਵਿੱਚ ਉਪਵੈਦ ਦੇ ਹਿੱਸੇ 358 ਪੋਸਟਾਂ ਆਈਆ ਪਰ ਬੀਤੀ 4 ਮਈ ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਦੁਬਾਰਾ ਅਸਾਮੀਆ ਦੇ ਸੂਚੀ ਨੋਟਿਸ ਜਾਰੀ ਕੀਤਾ।
ਜਿਸ ਵਿੱਚ ਉਪਵੈਦ ਦੀਆਂ ਪੋਸਟਾਂ ਨੂੰ ਰੱਦ ਕਰ ਦਿੱਤਾ ਗਿਆ। ਜਿਸ ਕਾਰਨ ਉਪਵੈਦ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਮਨਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਮਿਤੀ 02 ਮਈ ਦੇ ਨੋਟਿਸ ਅਨੁਸਾਰ ਉਪਵੈਦ ਦੀਆਂ 358 ਅਸਾਮੀਆਂ ਦਾ ਉਮਰ ਹੱਦ ਵਿੱਚ ਛੋਟ ਦੇ ਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਕਾਨੂੰਨ ਬਣਾ ਕੇ ਆਯੂਰਵੈਦਿਕ ਦਵਾਈਆਂ ਵੇਚਣ ਲਈ ਉਪਵੈਦ ਦੀ ਨਿਯੁਕਤੀ ਲਾਜ਼ਮੀ ਕੀਤੀ ਜਾਵੇ ਅਤੇ ਸਾਲ 2015 ਤਹਿਤ ਕੀਤੀ ਗਈ ਭਰਤੀ ਵਿੱਚ ਉਪਵੈਦ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੁੰਦਿਆ ਹੋਇਆ ਬਿਨਾਂ ਉਪਵੈਦ ਰਜਿਸਟ੍ਰੇਸ਼ਨ ਭਰਤੀ ਕੀਤੇ ਬੀਏਐਮਐਸ ਡਾਕਟਰ ਦੀ ਜਾਚ ਕਰਕੇ ਬਾਹਰ ਕੀਤਾ ਜਾਵੇ ਅਤੇ ਭਰਤੀ ਕਰਨ ਵਾਲਿਆ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਯੂਨੀਅਨ ਵੱਲੋਂ ਕਕੜਾਵਾਲ ਚੌਕ ਧੂਰੀ ਵਿੱਚ ਚੱਕਾ ਜਾਮ ਕਰਨਗੇ ਅਤੇ ਅਣਮਿੱਥੇ ਸਮੇ ਲਈ ਰੋਡ ਬੰਦ ਕਰਕੇ ਧਰਨਾ ਦੇਣਗੇ। ਜਿੰਨਾਂ ਚਿਰ ਉਪਵੈਦ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਜੇਕਰ ਫਿਰ ਵੀ ਸਰਕਾਰ ਨੇ ਸਬਕ ਨਹੀਂ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…