Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਸਿੰਘ ਨੇ ਵੈਸਟਰਨ ਡੈਡੀਕੇਟਡ ਫਰੇਟ ਕੌਰੀਡੋਰ ਸ਼ੁਰੂ ਹੋਣ ਤੋਂ ਪਹਿਲਾਂ ਲੁਧਿਆਣਾ-ਰੇਵਾੜੀ ਫੀਡਰ ਰੂਟ ਦੇ ਨਵੀਨੀਕਰਨ ਦੀ ਕੀਤੀ ਮੰਗ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, ਅਪਰੈਲ 11 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਵੈਸਟਰਨ ਡੈਡੀਕੇਟਡ ਫਰੇਟ ਕੌਰੀਡੋਰ (ਡਬਲਯੂ.ਡੀ.ਐਫ.ਸੀ) ਦੇ ਚਾਲੂ ਹੋਣ ਤੋਂ ਪਹਿਲਾਂ ਦੂਹਰੀ ਆਵਾਜਾਈ ਲਈ ਲੁਧਿਆਣਾ-ਰੇਵਾੜੀ ਫੀਡਰ ਰੂਟ ਦੇ ਨਵੀਨੀਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸ੍ਰੀ ਗੋਇਲ ਨੂੰ ਭੇਜੇ ਇੱਕ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਸਤੇ ਵਿੱਚ ਆਰ.ਓ.ਬੀਜ਼ ਅਤੇ ਐਫ.ਓ.ਬੀਜ਼ ਦੀ ਮੌਜੂਦਗੀ ਹੋਣ ਕਾਰਨ ਦੋਹਰੀ ਆਵਾਜਾਈ ਲਈ ਰੇਲ ਮਾਰਗ ਦੇ ਨਵੀਨੀਕਰਨ ਵਿੱਚ ਦੇਰੀ ਹੋ ਰਹੀ ਹੈ ਜਿਸ ਨਾਲ ਦੋਹਰੀ ਆਵਾਜਾਈ ਲਈ ਲੋੜੀਂਦੀ ਉਚਾਈ ਨਹੀਂ ਮਿਲਦੀ ਜੋ ਕਿ ਠੀਕ ਨਹੀਂ ਹੈ। ਉਨ•ਾਂ ਕਿਹਾ ਕਿ ਪੰਜਾਬ ਉਦਯੋਗ ਵਿਭਾਗ ਨੇ ਪਹਿਲਾਂ ਹੀ 3 ਅਪਰੈਲ, 2019 ਨੂੰ ਰੇਲਵੇ ਬੋਰਡ ਨੂੰ ਇਕ ਪੱਤਰ ਭੇਜਿਆ ਸੀ ਜਿਸ ਵਿੱਚ ਇਸ ਸਮੱਸਿਆ ਨੂੰ ਉਜਾਗਰ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਰੇਲ ਮੰਤਰੀ ਲਈ ਨਿੱਜੀ ਤੌਰ ‘ਤੇ ਇਸ ਮਾਮਲੇ ਵਿਚ ਦਖਲ ਦੇਣਾ ਅਤੇ ਇਸ ਮੁੱਦੇ ਨੂੰ ਪਹਿਲ ਦੇ ਅਧਾਰ ‘ਤੇ ਚੁੱਕਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਕੇਂਦਰ ਇਸ ਗੱਲ ਦੀ ਪ੍ਰਸੰਸਾ ਕਰੇਗਾ ਕਿ ਲੁਧਿਆਣਾ-ਰੇਵਾੜੀ ਵੈਸਟਰਨ ਡੈਡੀਕੇਟਿਡ ਫਰੇਟ ਕੌਰੀਡੋਰ ਦਾ ਇੱਕ ਮਹੱਤਵਪੂਰਨ ਫੀਡਰ ਰੂਟ ਹੈ ਜਿਸ ਨਾਲ ਪੰਜਾਬ ਅਤੇ ਹੋਰ ਉਤਰੀ ਸੂਬਿਆਂ ਲਈ ਵਿਕਾਸ ਦੇ ਨਵੇਂ ਰਾਹ ਖੋਲ•ਣ ਦੀ ਉਮੀਦ ਹੈ, ਕਿਉਂਕਿ ਇਹ ਪੱਛਮੀ ਹੱਦਾਂ ‘ਤੇ ਸਥਿਤ ਦੇਸ਼ ਦੀਆਂ ਮਹੱਤਵਪੂਰਨ ਸਮੁੰਦਰੀ ਬੰਦਰਗਾਹਾਂ ਨਾਲ ਜੁੜੇਗਾ। ਉਨ•ਾਂ ਕਿਹਾ ਕਿ ਇਸ ਰਸਤੇ ਨੂੰ ਦੋਹਰੀ ਆਵਾਜਾਈ ਲਈ ਅਪਗ੍ਰੇਡ ਕਰਨਾ ਡਬਲਿਊ.ਡੀ.ਐਫ.ਸੀ. ਨਾਲ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ, ਜੋ ਕਿ ਇਸ ਦੇ ਵਾਧੇ ਅਤੇ ਉਚ ਵਪਾਰ ਲਈ ਜ਼ਰੂਰੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ