Share on Facebook Share on Twitter Share on Google+ Share on Pinterest Share on Linkedin ਈਵੀਐਮ ਨੂੰ ਲੈ ਕੇ ਰਾਜ ਸਭਾ ਵਿੱਚ ਹੰਗਾਮਾ, ਕਾਂਗਰਸ ਨੇ ਕੀਤੀ ਰੋਕ ਲਾਉਣ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 5 ਅਪਰੈਲ: ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐਮ) ਨੂੰ ਲੈ ਕੇ ਰਾਜ ਸਭਾ ਵਿੱਚ ਅੱਜ ਖੂਬ ਹੰਗਾਮਾ ਹੋਇਆ, ਸਦਨ ਦੀ ਕਾਰਵਾਈ ਨੂੰ ਕੁਝ ਦੇਰ ਲਈ ਮੁਲਤਵੀ ਕਰ ਦਿੱਤੀ ਗਈ। ਇਸ ਮੁੱਦੇ ’ਤੇ ਚਰਚਾ ਦੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਈ.ਵੀ.ਐਮ ਦੀ ਵਰਤੋਂ ਤੇ ਰੋਕ ਲਗਾਉਣ ਦੀ ਮੰਗ ਕੀਤੀ। ਹੰਗਾਮੇ ਤੋਂ ਨਾਰਾਜ਼ ਰਾਜਸਭਾ ਉਪ ਸਭਾਪਤੀ ਪੀਜੇ ਕੁਰੀਯਨ ਨੇ ਕਿਹਾ ਕਿ ਈ.ਵੀ.ਐਮ. ਵਿੱਚ ਛੇੜਛਾੜ ਦਾ ਮੁੱਦਾ ਚੋਣ ਕਮਿਸ਼ਨ ਦੇ ਸਾਹਮਣੇ ਚੁੱਕਣ, ਇਸ ਦਾ ਸਦਨ ਨਾਲ ਲੈਣਾ-ਦੇਣਾ ਨਹੀਂ ਹੈ। ਰਾਜ ਸਭਾ ਵਿੱਚ ਈ.ਵੀ.ਐਮ. ਵਰਤੋੱ ਤੇ ਚੱਲ ਰਹੀ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ, ਈ.ਵੀ.ਐਮ. ਦੀ ਵਰਤੋੱ ਤੱਤਕਾਲ ਪ੍ਰਭਾਵ ਨਾਲ ਰੋਕ ਦੇਣੀ ਚਾਹੀਦੀ। ਦਿੱਲੀ ਵਿੱਚ ਹੋਣ ਵਾਲੇ ਲੋਕਲ ਬਾਡੀ ਚੋਣਾਂ, ਗੁਜਰਾਤ ਵਿਧਾਨ ਸਭਾ ਚੋਣਾਂ ਅਤੇ ਹੋਰ ਸੂਬਿਆਂ ਵਿੱਚ ਇਸ ਦੀ ਵਰਤੋੱ ਨਹੀੱ ਕੀਤੀ ਜਾਣੀ ਚਾਹੀਦੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੇ ਪ੍ਰਚੰਡ ਬਹੁਮਤ ਤੇ ਸਵਾਲ ਚੁੱਕਦੇ ਹੋਏ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨਾਲ ਈ.ਵੀ.ਐਮ ਵਿੱਚ ਛੇੜਛਾੜ ਦੀ ਜਾਂਚ ਦੇ ਲਈ ਡਿਵਾਇਸ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਸੀ। ਇਸ ਦੇ ਦੋ ਦਿਨ ਬਾਅਦ ਹੁਣ ਕਾਂਗਰਸ ਨੇ ਈ.ਵੀ.ਐਮ ਸਿਸਟਮ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਪੰਜ ਸੂਬਿਆਂ ਵਿੱਚ ਹੋਏ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਵਿਰੋਧੀ ਧਿਰ ਪਾਰਟੀਆਂ ਈ.ਵੀ.ਐਮ. ਵਿੱਚ ਗੜਬੜੀ ਅਤੇ ਉਨ੍ਹਾਂ ਨਾਲ ਛੇੜਛਾੜ ਦੇ ਦੋਸ਼ਾਂ ਨੂੰ ਲੈ ਕੇ ਬੜਬੋਲੇ ਹਨ। ਅੱਜ ਕਾਂਗਰਸ ਵੱਲੋੱ ਈ.ਵੀ.ਐਮ. ਦੀ ਵਰਤੋੱ ਤੇ ਰੋਕ ਲਗਾਉਣ ਦੀ ਮੰਗ ਅਤੇ ਇਸ ਮੁੱਦੇ ਤੇ ਚਰਚਾ ਦੌਰਾਨ ਹੰਗਾਮੇ ਨੂੰ ਦੇਖਦੇ ਹੋ ਏ ਰਾਜ ਸਭਾ ਦੀ ਕਾਰਵਾਈ ਵੀ ਕੁਝ ਦੇਰ ਲਈ ਮੁਲਤਵੀ ਕਰ ਦਿੱਤੀ ਗਈ ਸੀ। ਸਮਾਜਵਾਦੀ ਪਾਰਟੀ ਦੇ ਨੇਤਾ ਨਰੇਸ਼ ਅਗਰਵਾਲ ਨੇ ਪ੍ਰਤੱਖ ਤੌਰ ਤੇ ਭਾਜਪਾ ਤੇ ਦੋਸ਼ ਲਗਾਉੱਦੇ ਹੋਏ ਕਿਹਾ ਕਿ, ਜੇਕਰ ਚਿਪ ਦੀ ਪ੍ਰੋਗਰਾਮਿੰਗ ਵਿੱਚ ਗੜਬੜੀ ਹੈ ਤਾਂ ਭਾਜਪਾ ਦੀ ਜਿੱਤ ਹੋਵੇਗੀ, ਭਾਜਪਾ ਨੇਤਾਵਾਂ ਪ੍ਰਕਾਸ਼ ਜਾਵਡੇਕਰ ਅਤੇ ਮੁਖਤਿਆਰ ਅੱਬਾਸ ਨਕਵੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕੀਤਾ ਅਤੇ ਨਕਵੀ ਨੇ ਕਿਹਾ ਕਿ, ਇਨ੍ਹਾਂ ਦੋਸ਼ ਦਾ ਕੋਈ ਆਧਾਰ ਨਹੀੱ ਹੈ। ਬਿਹਾਰ ਵਿੱਚ ਈ.ਵੀ.ਐਮ. ਦੇ ਰਾਹੀੱ ਹੀ ਵੋਟਿੰਗ ਹੋਈ ਸੀ। 2004 ਅਤੇ 2009 ਲੋਕ ਸਭਾ ਚੋਣਾਂ ਵਿੱਚ ਵੀ ਈ.ਵੀ.ਐਮ. ਦੀ ਵਰਤੋੱ ਕੀਤੀ ਗਈ ਸੀ। ਜਦੋੱ ਯੂ.ਪੀ. ਵਿੱਚ ਸਮਾਜਵਾਦੀ ਪਾਰਟੀ ਦੀ ਜਿੱਤ ਹੋਈ ਸੀ ਤਾਂ ਉਸ ਸਮੇੱ ਵੀ ਵੋਟਿੰਗ ਹੋਈ ਸੀ। ਫਿਲਹਾਲ ਚੋਣ ਕਮਿਸ਼ਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ ਨੂੰ ਸਿਰੇ ਤੋੱ ਖਾਰਜ ਕਰ ਚੁੱਕਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਈ.ਵੀ.ਐਮ. ਵਿੱਚ ਗੜਬੜੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਕਮਿਸ਼ਨ ਨੇ ਤਹਾਨੂੰ ਕਿਹਾ ਸੀ ਕਿ ਈ.ਵੀ.ਐਮ. ਨੂੰ ਦੋਸ਼ ਦੇਣ ਦੀ ਥਾਂ ਆਪ ਪੰਜਾਬ ਵਿੱਚ ਆਪਣੇ ਪ੍ਰਦਰਸ਼ਨ ਤੇ ਵਿਚਾਰ ਕਰੋ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਮਾਹਿਰ 72 ਘੰਟੇ ਦੇ ਸਮੇੱ ਵਿੱਚ ਇਹ ਦਿਖਾ ਸਕਦੇ ਹਨ ਕਿ ਕਿਸੇ ਪਾਰਟੀ ਨੂੰ ਲਾਭ ਪਹੁੰਚਾਉਣ ਦੇ ਲਈ ਕਿਸ ਤਰ੍ਹਾਂ ਈ.ਵੀ.ਐਮ. ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ