ਮੰਕੀਪਾਕਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਸਖ਼ਤ ਲੋੜ: ਸਿਵਲ ਸਰਜਨ

ਕਿਸੇ ਵੀ ਉਮਰ ਦਾ ਵਿਅਕਤੀ ਆ ਸਕਦਾ ਹੈ ਇਸ ਬੀਮਾਰੀ ਦੀ ਲਪੇਟ ’ਚ ਪਰ ਘਬਰਾਉਣ ਦੀ ਲੋੜ ਨਹੀਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਜ਼ਿਲ੍ਹਾ ਸਿਹਤ ਵਿਭਾਗ ਨੇ ਮੰਕੀਪਾਕਸ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਸਬੰਧੀ ਸਲਾਹਕਾਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਬਰਾੜ ਨੇ ਕਿਹਾ ਕਿ ਭਾਵੇਂ ਦੇਸ਼ ਵਿੱਚ ਮੰਕੀਪਾਕਸ ਵਾਇਰਸ ਦਾ ਖ਼ਤਰਾ ਵਧ ਰਿਹਾ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਜੇ ਇਸ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਬਾਰੇ ਜਾਣਕਾਰੀ ਹੋਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਇਹ ਲਾਗ ਦਾ ਗੰਭੀਰ ਰੋਗ ਹੈ। ਇਸ ਬੀਮਾਰੀ ਦੇ ਲੱਛਣ ਚੇਚਕ ਵਰਗੇ ਹੀ ਹੁੰਦੇ ਹਨ। ਕਿਸੇ ਵੀ ਉਮਰ ਦੇ ਵਿਅਕਤੀ ਨੂੰ ਇਹ ਬੀਮਾਰੀ ਹੋ ਸਕਦੀ ਹੈ।
ਲੱਛਣ: ਤੇਜ਼ ਬੁਖ਼ਾਰ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਉਤੇ ਦਾਣੇ-ਚਿਹਰੇ ਤੋਂ ਸ਼ੁਰੂ ਹੋ ਕੇ ਹੱਥਾਂ, ਪੈਰਾਂ, ਹਥੇਲੀਆਂ ਤੱਕ, ਥਕਾਵਟ, ਗਲੇ ਵਿਚ ਖਾਰਸ਼, ਖੰਘ, ਸਿਰਦਰਦ, ਪੀੜਤ ਵਿਅਕਤੀ ਨਾਲ ਲੰਮੇ ਸਮੇਂ ਤੱਕ ਸੰਪਰਕ ਵਿੱਚ ਰਹਿਣ, ਪੀੜਤ ਵਿਅਕਤੀ ਦੀ ਲਾਰ ਜਾਂ ਸਰੀਰ ’ਚੋਂ ਨਿਕਲੇ ਤਰਲ ਪਦਾਰਥ ਦੇ ਸੰਪਰਕ ਵਿਚ ਆਉਣ ’ਤੇ, ਲਾਗ ਲੱਕ, ਕੰਨ, ਅੱਖਾਂ ਜਾਂ ਮੂੰਹ ਰਾਹੀਂ ਵੀ ਦਾਖ਼ਲ ਹੋ ਸਕਦੀ ਹੈ। ਕਈ ਮਰੀਜ਼ਾਂ ਵਿੱਚ ਦੋ ਹਫ਼ਤੇ, ਜਦਕਿ ਕਈਆਂ ਵਿਚ 4 ਹਫ਼ਤੇ ਤਕ ਇਨਫ਼ੈਕਸ਼ਨ ਰਹਿ ਸਕਦੀ ਹੈ। ਬੱਚਿਆਂ ਦੇ ਲੰਮੇ ਸਮੇਂ ਤਕ ਪੀੜਤ ਰਹਿਣ ਦਾ ਖ਼ਦਸ਼ਾ ਹੁੰਦਾ ਹੈ।
ਇਲਾਜ ਅਤੇ ਬਚਾਅ: ਇਸ ਬੀਮਾਰੀ ਦੇ ਲੱਛਣਾਂ ਜਿਵੇਂ ਬੁਖ਼ਾਰ, ਦਰਦ, ਜਲਨ ਜਾਂ ਨਿਊਨੀਆ ਆਦਿ ਦਾ ਇਲਾਜ ਕੀਤਾ ਜਾਂਦਾ ਹੈ। ਰੋਗੀ ਦੇ ਬਿਸਤਰੇ ਅਤੇ ਹੋਰ ਚੀਜ਼ਾਂ ਨੂੰ ਸਾਂਝਾ ਨਾ ਕਰੋ। ਹੱਥ ਹਮੇਸ਼ਾ ਸਾਫ਼ ਰੱਖੋ। ਅੱਖ, ਨੱਕ, ਕੰਨ, ਚਿਹਰੇ ਨੂੰ ਵਾਰ ਵਾਰ ਨਾ ਛੂਹੋ। ਲੱਛਣ ਦਿਸਦੇ ਹੀ ਅਪਣੇ ਆਪ ਨੂੰ ਵੱਖ ਕਰ ਲਉ। ਸੰਤੁਲਿਤ ਖ਼ੁਰਾਕ ਖਾਉ। ਪੀੜਤ ਵਿਅਕਤੀ ਦੇ ਨੇੜੇ ਨਾ ਜਾਉ। ਜੇ ਜਾਣਾ ਹੈ ਤਾਂ ਪੀਪੀਪੀ ਕਿੱਟ ਅਤੇ ਮਾਸਕ ਪਾ ਕੇ। ਬੀਮਾਰੀ ਦੇ ਕਾਰਨਾਂ, ਲੱਛਣਾਂ ਅਤੇ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕਰੋ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…