nabaz-e-punjab.com

ਅੰਦਰੂਨੀ ਸੁਰੱਖਿਆ ਤੇ ਅਤਿਵਾਦ ਦੇ ਟਾਕਰੇ ਬਾਰੇ ਅਮਰੀਕੀ ਮਾਹਰ ਬੁੱਧਵਾਰ ਨੂੰ ਕਰਨਗੇ ਚਰਚਾ

ਆਈਐਸਬੀ ਮੁਹਾਲੀ ਵਿੱਚ ਹੋਣ ਵਾਲੇ ਇਸ ਵਿਸ਼ੇਸ਼ ਸਮਾਗਮ ਦੀ ਮੁੱਖ ਮੰਤਰੀ ਕਰਨਗੇ ਪ੍ਰਧਾਨਗੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਦਸੰਬਰ:
ਪੰਜਾਬ ਪੁਲੀਸ ਵੱਲੋਂ ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਬੁੱਧਵਾਰ ਨੂੰ ਕਰਵਾਏ ਜਾ ਰਹੇ ਦੂਜੇ ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਮੌਕੇ ਅੰਦਰੂਨੀ ਸੁਰੱਖਿਆ ਤੇ ਅੱਤਵਾਦ ਨਾਲ ਨਜਿੱਠਣ ਬਾਰੇ ਉੱਘੇ ਅਮਰੀਕੀ ਮਾਹਰ ਆਪਣੇ ਵਿਚਾਰ ਪੇਸ਼ ਕਰਨਗੇ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਅੱਜ ਦੇਰ ਸ਼ਾਮ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਿਸ਼ੇਸ਼ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ।
ਡੀਜੀਪੀ ਅਨੁਸਾਰ ਰਾਂਡ ਕਾਰਪੋਰੇਸ਼ਨ, ਅਮਰੀਕਾ ਨਾਲ ਕੰਮ ਕਰਦੇ ਡਾ. ਪੀਟਰ ਚਾਕ ਮੌਜੂਦਾ ਸਮੇਂ ’ਤੇ ਪ੍ਰਸੰਗਿਕ ਵਿਸ਼ੇ ‘ਡਿਜ਼ੀਟਲਾਈਜ਼ਡ ਨਫ਼ਰਤ: ਆਨਲਾਈਨ ਕੱਟੜਪੰਥੀ, ਹਿੰਸਕ ਇੰਤਹਾਪਸੰਦੀ ਅਤੇ ਅੱਤਵਾਦ’ ’ਤੇ ਆਪਣੇ ਵਿਚਾਰ ਰੱਖਣਗੇ। ਇਸ ਵਿਚਾਰ-ਚਰਚਾ ਰਾਹੀਂ ਸਮਕਾਲੀ ਮੁੱਦਿਆਂ ਅਤੇ ਸਵਾਲਾਂ ਬਾਰੇ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ‘ਕਿਵੇਂ ਇੰਟਰਨੈੱਟ ਤੇ ਆਨਲਾਈਨ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦਾ ਦਹਿਸ਼ਤਵਾਦੀ ਕਾਰਵਾਈ ’ਤੇ ਪ੍ਰਭਾਵ ਪੈਂਦਾ ਹੈ, ਕਿਵੇਂ ਅਤਿਵਾਦੀਆਂ ਅਤੇ ਹਿੰਸਕ ਦਹਿਸ਼ਤਗਰਦਾਂ ਵੱਲੋਂ ਅਸਲ ਪਲੇਟਫਾਰਮ ਦੀ ਵਰਤੋਂ ਕੀਤੀ ਗਈ ਤੇ ਸਰਕਾਰਾਂ ਸੁਲਝਾਉਣ ਵਾਲੇ ਕਿਹੜੇ ਕਦਮ ਚੁੱਕ ਸਕਦੀਆਂ ਹਨ ਅਤੇ ਇਸ ਉੱਭਰ ਰਹੇ ਖ਼ਤਰੇ ਨਾਲ ਕਾਰਗਰ ਢੰਗ ਨਾਲ ਨਿਪਟਣ ਲਈ ਪ੍ਰਾਈਵੇਟ ਸੈਕਟਰ ਤੇ ਸਿਵਲ ਸੁਸਾਇਟੀ ਕਿਵੇਂ ਸਹਿਣ ਕਰਦੀ ਹੈ।
ਅੰਤਰਰਾਸ਼ਟਰੀ ਸੁਰੱਖਿਆ ਖ਼ਤਰਿਆਂ ਬਾਰੇ ਨਾਮਵਰ ਵਿਸ਼ਲੇਸ਼ਕ ਤੇ ਉੱਘੀ ਅਥਾਰਟੀ ਅਤੇ ਵਿਦਰੋਹ, ਅਤਿਵਾਦ, ਹਿੰਸਕ ਦਹਿਸ਼ਤਵਾਦ ਅਤੇ ਲੋਕਾਂ ਦੀ ਨਜਾਇਜ਼ ਤਸਕਰੀ ’ਤੇ ਜ਼ੋਰ ਦਿੰਦਿਆਂ ਡਾ. ਚਾਕ ਨੇ ਆਲਮੀ ਅਧਾਰ ’ਤੇ ਇਨ੍ਹਾਂ ਮੁੱਦਿਆਂ ’ਤੇ ਸੰਬੋਧਨ ਕੀਤਾ ਹੈ, ਭਾਵੇਂ ਕਿ ਉਨ੍ਹਾਂ ਦੀ ਬਹੁਤੀ ਖੋਜ ਤੇ ਅਧਿਐਨ ਦੱਖਣੀ ਏਸ਼ੀਆ ’ਤੇ ਕੇਂਦਰਿਤ ਹੈ। ਡਾ. ਚਾਕ ਇੰਸਟੀਚਿਊਟ ਫਾਰ ਸਕਿਉਰਿਟੀ ਗਵਰਨੈਂਸ, ਮੌਂਟੇਰੀ (ਕੈਲੇਫੋਰਨੀਆ) ਲਈ ਸਮਰਥਾ ਨਿਰਮਾਣ ਨਾਲ ਨੇੜਿਓਂ ਜੁੜੇ ਹੋਏ ਹਨ। ਡਾ. ਚਾਕ ਨੇ ਅਤਿਵਾਦ ਅਤੇ ਅਤਿਵਾਦ ਦੇ ਟਾਕਰੇ ’ਤੇ ਥੀਸਿਸ ਲਿਖ ਕੇ ਕੈਨੇਡਾ ਦੇ ਵੈਨਕੂਵਰ ਵਿੱਚ ਸਥਿਤ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਡਾਕਟਰੇਟ ਦੀ ਉਪਾਧੀ ਹਾਸਲ ਕੀਤੀ। ਉਨ੍ਹਾਂ ਨੇ ਬ੍ਰਿਸਬੇਨ ਆਸਟੇ੍ਰਲੀਆ ਦੀ ਯੂਨੀਵਰਸਿਟੀ ਆਫ਼ ਕਿਊਨਸਲੈਂਡ ਵਿੱਚ ਅੰਤਰਰਾਸ਼ਟਰੀ ਸਬੰਧਾਂ ਦੇ ਸੀਨੀਅਰ ਪ੍ਰੋਫੈਸਰ ਵਜੋਂ ਕੰਮ ਕੀਤਾ, ਜਿੱਥੇ ਉਨ੍ਹਾਂ ਨੇ 4 ਸਾਲ ਪੜ੍ਹਾਇਆ। ਕੱਟੜਪੰਥੀ ਅਤੇ ਅਤਿਵਾਦ ਕਾਰਵਾਈਆਂ ਦੇ ਫੈਲਾਅ ਸਬੰਧੀ ਇੰਟਰਨੈੱਟ ਅਤੇ ਹੋਰ ਸਬੰਧਤ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੁਲੀਸ ਨੂੰ ਇਨ੍ਹਾਂ ਗਤੀਸ਼ੀਲ ਸਮਾਜਿਕ ਪ੍ਰਕਿਰਿਆਵਾਂ ਦਾ ਅਧਿਐਨ ਕਰਨਾ ਚਾਹੀਦਾ ਹੈ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਹੀਰੋ ਰਹੇ ਸਵਰਗੀ ਕੇਪੀਐਸ ਗਿੱਲ, ਜਿਨ੍ਹਾਂ ਨੇ ਸੂਬੇ ’ਤੇ ਫੈਲੇ ਅਤਿਵਾਦ ਦੇ ਖ਼ਤਰੇ ਵਿਰੁੱਧ ਲੜਨ ਅਤੇ ਇਸ ਦੇ ਖ਼ਾਤਮੇ ਲਈ ਬਹਾਦਰੀ ਨਾਲ ਸੂਬਾ ਪੁਲੀਸ ਦੀ ਅਗਵਾਈ ਕੀਤੀ, ਦੇ ਸਤਿਕਾਰ ਵਜੋਂ ਹਰੇਕ ਸਾਲ ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਕਰਵਾਉਣ ਲਈ ਵਚਨਬੱਧ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ, ਡਰੋਨਾਂ ਜ਼ਰੀਏ ਸਰਹੱਦ ਪਾਰੋਂ ਹਥਿਆਰਾਂ ਦੀ ਖੇਪ ਦੀ ਤਸਕਰੀ ਅਤੇ ਸੋਸ਼ਲ ਮੀਡੀਆ ’ਤੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀਆਂ ਵੱਧ ਰਹੀਆਂ ਕਾਰਵਾਈਆਂ ਦੇ ਮੱਦੇਨਜ਼ਰ ਅੰਦਰੂਨੀ ਸੁਰੱਖਿਆ ਬਾਰੇ ਅਜਿਹੇ ਲੈਕਚਰ ਕੱਟੜਪੰਥੀ ਅਤੇ ਅਤਿਵਾਦ ਬਾਰੇ ਸਾਡੀ ਸਮਝ ਨੂੰ ਨਿਖਾਰਨ ਵਿੱਚ ਅਹਿਮ ਸਾਬਤ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…