nabaz-e-punjab.com

ਅਮਰੀਕਾ ਦੀ ਮੈਡੀਕਲ ਟੀਮ ਵੱਲੋਂ ਸੋਹਾਣਾ ਹਸਪਤਾਲ ਦਾ ਦੌਰਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ
ਮੋਹਾਲੀ ਦੇ ਮਸ਼ਹੂਰ ਸੋਹਾਣਾ ਹਸਪਤਾਲ ਵਿਖੇ ਅਮਰੀਕਾ ਦੇ ਮਸ਼ਹੂਰ ਹਸਪਤਾਲ ਲੈਨਕੇਸਰ ਫਿਲਡੇਲਫੀਆ (ਅਮਰੀਕਾ) ਦੀ ਗੋਡੇ ਬਦਲਣ ਵਿਭਾਗ ਦੀ ਟੀਮ ਡਾ: ਬੈਕਰ ਦੀ ਰਹਿਨੁਮਾਈ ਵਿੱਚ ਆਪਣੇ ਸਾਰੇ ਜੂਨੀਅਰ ਡਾਕਟਰਾਂ ਦੇ ਨਾਲ ਪਹੁੰਚੀ। ਇਸ ਮੌਕੇ ਤੇ ਡਾ: ਬੈਕਰ ਅਤੇ ਸੋਹਾਣਾ ਹਸਪਤਾਲ ਦੇ ਮੁੱਖ ਗੋਡੇ ਬਦਲਣ ਦੇ ਮਾਹਰ ਡਾਕਟਰ ਗਗਨਦੀਪ ਸਿੰਘ ਸਚਦੇਵਾ ਵੱਲੋਂ ਇਕੱਠੇ ਹੀ ਓ.ਪੀ.ਡੀ. ਮਰੀਜਾਂ ਦੀ ਜਾਂਚ ਕੀਤੀ ਗਈ। ਇਸ ਵਿਚ ਬਹੁਤ ਸਾਰੇ ਉਹ ਮਰੀਜ ਸਨ ਜੋ ਕਿ ਡਾਕਟਰ ਗਗਨਦੀਪ ਸਿੰਘ ਸਚਦੇਵਾ ਤੋਂ ਗੋਡਿਆਂ ਦਾ ਅਪ੍ਰੇਸ਼ਨ ਕਰਵਾ ਚੁੱਕੇ ਹਨ। ਉਹਨਾਂ ਦੀ ਹੋਈ ਰਿਕਵਰੀ ਤੋਂ ਬਾਅਦ ਡਾਕਟਰ ਬੈਕਰ ਬਹੁਤ ਹੀ ਖੁਸ਼ ਹੋਏ। ਉਹਨਾਂ ਮਰੀਜਾਂ ਤੋਂ ਇਸ ਬਾਰੇ ਪੁਛਿਆ ਕਿ ਉਹ ਗੋਡਿਆਂ ਦਾ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਕਿੱਦਾਂ ਮਹਿਸੂਸ ਕਰ ਰਹੇ ਹਨ, ਤਾਂ ਜਵਾਬ ਸੀ ਕਿ ਸਾਡੀ ਜਿੰਦਗੀ ਬਦਲ ਗਈ ਹੈ। ਅਸੀਂ ਹੁਣ ਸਾਰੇ ਕੰਮ ਕਰ ਰਹੇ ਹਾਂ। ਜੋ ਮਰੀਜ ਆਪ੍ਰੇਸ਼ਨ ਕਰਵਾਉਣ ਦੇ ਇਛੁੱਕ ਸਨ ਉਹਨਾਂ ਮਰੀਜਾਂ ਨੇ ਵੀ ਡਾਕਟਰ ਬੈਕਰ ਦੇ ਨਾਲ ਸਲਾਹ ਮਸ਼ਵਰਾ ਕੀਤਾ। ਇਸ ਤੋਂ ਇਲਾਵਾ ਉਹਨਾਂ ਅਪ੍ਰੇਸ਼ਨ ਥਿਏਟਰ ਦਾ ਦੌਰਾ ਵੀ ਕੀਤਾ। ਜਿਸ ਵਿੱਚ ਰੋਜਾਨਾ ਗੋਡੇ ਬਦਲਣ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੰਦੇ ਹੋਏ ਡਾਕਟਰ ਬੈਕਰ ਨੇ ਦੱਸਿਆ ਕਿ ਅਮਰੀਕਾ ਵਿੱਚ ਗੋਡਿਆਂ ਦਾ ਪੱਕਾ ਇਲਾਜ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਅਸੀਂ ਨੈਵੀਗੇਸ਼ਨ ਤਕਨੀਕ ਰਾਹੀਂ ਸਾਰੇ ਆਪ੍ਰੇਸ਼ਨ ਕਰਦੇ ਹਾਂ। ਸੋਹਾਣਾ ਹਸਪਤਾਲ ਵਿੱਚ ਗੋਡਿਆਂ ਦੇ ਹੋ ਰਹੇ ਆਪ੍ਰੇਸ਼ਨਾਂ ਤੇ ਉਹਨਾਂ ਤਸੱਲੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਡਾਕਟਰ ਗਗਨਦੀਪ ਸਿੰਘ ਸਚਦੇਵਾ ਬਹੁਤ ਹੀ ਤਜਰਬੇਕਾਰ ਸਰਜਨ ਹਨ, ਜੋ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਜਿਵੇਂ ਕਿ (ਆਸਟਰੇਲੀਆ ਅਤੇ ਅਮਰੀਕਾ) ਆਦਿ ਵਰਗੇ ਦੇਸ਼ਾਂ ਵਿਚ ਵਿਜਟਰ ਸਰਜਨ ਦੇ ਤੌਰ ਤੇ ਸੇਵਾ ਨਿਭਾਅ ਚੁੱਕੇ ਹਨ। ਮੈਂ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਜੋ ਤਕਨੀਕ ਅਸੀਂ ਅਮਰੀਕਾ ਵਿੱਚ ਵਰਤ ਰਹੇ ਹਾਂ ਬਿਲਕੁਲ ਇਸੇ ਤਰ੍ਹਾਂ ਦੀ ਤਕਨੀਕ ਸੋਹਾਣਾ ਹਸਪਤਾਲ ਵਿੱਚ ਵਰਤ ਰਹੇ ਹਾਂ। ਜਿਵੇਂ ਕਿ ਵਧੀਆ ਹਾਈਫਲੈਕਸ ਇੰਪਲਾਟ, ਮੌਡੂਲਰ ਆਪ੍ਰੇਸ਼ਨ ਥਿਏਟਰ, ਵਧੀਆ ਇੰਸਟੂਮੈਂਟ ਅਤੇ ਨਾਲ ਹੀ ਵਧੀਆ ਕਸਰਤ ਕਰਨ ਦੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਰਜਰੀ ਤੋਂ ਬਾਅਦ ਵੀ ਜੋ ਤਕਨੀਕ ਅਸੀਂ ਵਰਤਦੇ ਹਾਂ, ਉਹ ਵੀ ਇਸ ਹਸਪਤਾਲ ਵਿੱਚ ਵਰਤੀ ਜਾਂਦੀ ਹੈ।
ਇਸ ਮੌਕੇ ਤੇ ਡਾਕਟਰ ਗਗਨਦੀਪ ਸਿੰਘ ਸਚਦੇਵਾ ਨੇ ਦੱਸਿਆ ਕਿ ਜੋ ਡਾਕਟਰ ਬੈਕਰ ਵੱਲੋਂ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਅਸੀਂ ਉਸ ਨੂੰ ਆਪਣੇ ਵਿਭਾਗ ਵਿੱਚ ਵਰਤਦੇ ਹੋਏ ਵਧੀਆ ਤੋਂ ਵਧੀਆ ਇਲਾਜ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਸਮੇਂ ਹਸਪਤਾਲ ਦੇ ਮੁੱਖ ਪ੍ਰਸ਼ਾਸਕੀ ਅਫ਼ਸਰ ਸ੍ਰੀ ਆਦਰਸ਼ ਕੁਮਾਰ ਸੂਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਕਰਦੇ ਰਹਾਂਗੇ ਅਤੇ ਜਲਦ ਹੀ ਹੋਰ ਕਈ ਵਿਭਾਗਾਂ ਵਿੱਚ ਸਰਜਨ ਐਕਚੇਂਜ ਪ੍ਰੋਗਰਾਮ ਰਾਹੀਂ ਅਸੀਂ ਆਪਣੇ ਕਈ ਸਰਜਨ ਹੋਰਨਾ ਹਸਪਤਾਲਾਂ ਵਿੱਚ ਭੇਜ ਰਹੇ ਹਾਂ ਅਤੇ ਕਈ ਹੋਰ ਸਰਜਨ ਸੋਹਾਣਾ ਹਸਪਤਾਲ ਵਿੱਚ ਜਲਦ ਹੀ ਦੌਰਾ ਕਰਨਗੇ। ਤਾਂ ਜੋ ਮਰੀਜ਼ਾਂ ਨੂੰ ਵਧੀਆ ਇਲਾਜ ਮਿਲ ਸਕੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …