nabaz-e-punjab.com

ਅਮਰੀਕੀ ਰਾਸ਼ਟਰਪਤੀ ਵੱਲੋਂ 60 ਰੂਸੀ ਡਿਪਲੋਮੈਟਾਂ ਨੂੰ ਅਮਰੀਕਾ ਛੱਡਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਵਾਸ਼ਿੰਗਟਨ, 27 ਮਾਰਚ:
ਜਾਸੂਸ ਸਰਗੇਈ ਸਕ੍ਰਿਪਲ ਤੇ ਕੈਮੀਕਲ ਹਮਲੇ ਦੇ ਮਾਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲਿਆ ਹੈ। ਟਰੰਪ ਨੇ 7 ਦਿਨਾਂ ਅੰਦਰ 60 ਰੂਸੀ ਡਿਪਲੋਮੈਟਾਂ ਨੂੰ ਅਮਰੀਕਾ ਛੱਡਣ ਦੇ ਹੁਕਮ ਦਿੱਤੇ ਹਨ। ਟਰੰਪ ਨੇ ਸਿਏਟਲ ਸਥਿਤ ਰੂਸੀ ਦੂਤਘਰ ਨੂੰ ਬੰਦ ਕਰਨ ਦਾ ਵੀ ਹੁਕਮ ਦਿੱਤਾ ਹੈ। ਬ੍ਰਿਟੇਨ ਵਿਚ ਸਾਬਕਾ ਜਾਸੂਸ ਤੇ ਹਮਲੇ ਦੇ ਮਾਮਲੇ ਵਿਚ ਟਰੰਪ ਦਾ ਇਹ ਹੁਕਮ ਯੂਨਾਈਟਡ ਸਟੇਟਸ ਅਤੇ ਯੂਰਪੀ ਯੂਨੀਅਨ ਦੇਸ਼ਾਂ ਵੱਲੋੱ ਮਾਸਕੋ ਲਈ ਸਜ਼ਾ ਦੇ ਤੌਰ ’ਤੇ ਦੇਖਿਆ ਜਾ ਸਕਦਾ ਹੈ।
ਯੂਰਪੀ ਯੂਨੀਅਨ ਦੇ 14 ਰਾਜਾਂ ਨੇ ਵੀ ਸੰਯੁਕਤ ਰੂਪ ਨਾਲ ਸੈਲਿਸਬਰੀ ਸ਼ਹਿਰ ਦੇ ਸਾਬਕਾ ਜਾਸੂਸ ਤੇ ਹਮਲੇ ਦੇ ਵਿਰੋਧ ਵਿਚ ਰਸ਼ੀਅਨ ਡਿਪਲੋਮੈਟਾਂ ਨੂੰ ਦੇਸ਼ ਵਿੱਚੋੱ ਕੱਢਣ ਦਾ ਫੈਸਲਾ ਕੀਤਾ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, ‘ਅੱਜ ਦੀ ਕਾਰਵਾਈ, ਜਿਸ ਵਿਚ ਅਮਰੀਕੀਆਂ ਤੇ ਜਸੂਸੀ ਕਰਨ ਅਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਖਤਰੇ ਵਿਚ ਪਾਉਣ ਵਾਲੇ ਗੁਪਤ ਅਭਿਆਨ ਚਲਾਉਣ ਦੀ ਰੂਸ ਦੀ ਸਮਰੱਥਾ ਨੂੰ ਘਟਾਇਆ ਗਿਆ ਹੈ। ਇਸ ਦੇ ਚਲਦੇ ਅਮਰੀਕਾ ਹੋਰ ਸੁਰੱਖਿਅਤ ਹੋਇਆ ਹੈ। ਇਹ ਕਦਮ ਚੁੱਕ ਕੇ ਅਮਰੀਕਾ, ਸਾਡੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਨੇ ਰੂਸ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦੀਆਂ ਗਤੀਵਿਧੀਆਂ ਦੇ ਗਲਤ ਨਤੀਜੇ ਹੋਣਗੇ।’
ਵ੍ਹਾਈਟ ਹਾਊਸ ਨੇ ਕਿਹਾ ਕਿ ਇਹ ਬ੍ਰਿਟੇਨ ਵਿਚ ਸਾਬਕਾ ਜਾਸੂਸ ਸਰਗੇਈ ਸਕ੍ਰਿਪਲ ਤੇ ਨਰਵ ਏਜੰਟ ਦੇ ਹਮਲੇ ਵਿਰੁੱਧ ਕੀਤੀ ਗਈ ਕਾਰਵਾਈ ਹੈ। ਇਸ ਹਮਲੇ ਲਈ ਬ੍ਰਿਟੇਨ ਰੂਸ ਨੂੰ ਜ਼ਿੰਮੇਦਾਰ ਠਹਿਰਾਉੱਦਾ ਹੈ। ਸਕ੍ਰਿਪਲ (66) ਅਤੇ ਉਨ੍ਹਾਂ ਦੀ ਧੀ ਯੂਲੀਆ (33) ਹਮਲੇ ਦੇ ਬਾਅਦ ਤੋੱ ਬ੍ਰਿਟੇਨ ਦੇ ਇਕ ਹਸਪਤਾਲ ਵਿਚ ਭਰਤੀ ਹਨ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਲਾਂਕਿ ਮਾਸਕੋ ਨੇ ਇਨ੍ਹਾਂ ਦੋਸ਼ਾਂ ਤੋੱ ਇਨਕਾਰ ਕਰ ਦਿੱਤਾ ਹੈ। ਰੂਸੀ ਰਾਸ਼ਟਰਪਤੀ ਅਤੇ ਮਾਸਕੋ ਵਿਰੁੱਧ ਇਸ ਫੈਸਲੇ ਨੂੰ ਟਰੰਪ ਸਰਕਾਰ ਦਾ ਇਕ ਅਹਿਮ ਫੈਸਲਾ ਮੰਨਿਆ ਜਾ ਸਕਦਾ ਹੈ। ਇਕ ਹਫਤਾ ਪਹਿਲਾਂ ਹੀ ਟਰੰਪ ਨੇ ਪੁਤਿਨ ਨੂੰ ਫੋਨ ਤੇ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ ਤੇ ਵਧਾਈ ਦਿੱਤੀ ਸੀ ਪਰ ਜਾਸੂਸ ਤੇ ਹਮਲੇ ਦੇ ਮੁੱਦੇ ਨੂੰ ਨਹੀਂ ਚੁੱਕਿਆ ਸੀ। ਯੂ.ਐਸ ਸਰਕਾਰ ਦੇ ਇਸ ਫੈਸਲੇ ਤੋੱ ਬਾਅਦ ਰੂਸ ਦੇ ਗੁਆਂਢੀ ਦੇਸ਼ਾਂ ਸਮੇਤ ਦਰਜਨਾਂ ਦੇਸ਼ ਆਪਣੇ ਇੱਥੋਂ ਰੂਸੀ ਡਿਪਲੋਮੈਟਾਂ ਦੀ ਗਿਣਤੀ ਘੱਟ ਕਰਨ ਜਾਂ ਮਾਸਕੋ ਦੇ ਵਿਰੋਧ ਵਿਚ ਦੂਜੇ ਐਕਸ਼ਨ ਲੈ ਸਕਦੇ ਹਨ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…