
ਹਰੀ ਸਬਜ਼ੀਆਂ ਦਾ ਘੱਟ ਸਮੇਂ ਵਿੱਚ ਆਕਾਰ ਵਧਾਉਣ ਲਈ ਜ਼ਹਿਰੀਲੀਆਂ ਦਵਾਈਆਂ ਦਾ ਹੋ ਰਿਹਾ ਵੱਡੇ ਪੱਧਰ ਤੇ ਪ੍ਰਯੋਗ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 22 ਮਾਰਚ (ਕੁਲਜੀਤ ਸਿੰਘ ):
ਅਸੀਂ ਸਬਜ਼ੀਆਂ ਦਾ ਪ੍ਰਯੋਗ ਅਸੀਂ ਖਾਣ ਅਤੇ ਸ਼ਰੀਰ ਵਾਸਤੇ ਪੋਸ਼ਕ ਤੱਤਾਂ ਜਿਵੇਂ ਵਿਟਾਮਿਨ ,ਖਣਿਜ ਆਦਿ ਦੀ ਪੂਰਤੀ ਕਰਦੇ ਹਾਂ।ਪਰ ਜਦੋਂ ਇਹ ਜ਼ਹਿਰ ਬਣ ਜਾਂਦੀ ਹੈ ਤਾ ਸਾਡੀ ਸਿਹਤ ਲਈ ਘਾਤਕ ਹੁੰਦੀ ਹੈ ।ਇਸਦੇ ਕਾਰਣ ਮਨੁੱਖ ਦੀਆਂ ਨਾੜੀਆਂ ਦਾ ਸੰਚਾਲਨ ਰੁਕ ਜਾਣਾ ,ਕੈਂਸਰ ਅਤੇ ਦਿਮਾਗੀ ਬੀਮਾਰੀਆਂ ਦਾ ਕਾਰਨ ਬਣਦੀਆਂ ਹਨ।
।ਮੌਜੂਦਾ ਸਮੇਂ ਵਿੱਚ ਸਾਡੇ ਦੇਸ਼ ਵਿੱਚ ਖਾਸ ਕਰਕੇ ਛੋਟੇ ਕਿਸਾਨਾਂ ਵੱਲੋ ਜਿਆਦਾ ਪੈਸੇ ਵੱਟਣ ਦੇ ਲਾਲਚ ਕਰਕੇ ਸਬਜ਼ੀਆਂ ਦਾ ਆਕਾਰ ਵਧਾਉਣ ਲਈ ਹਾਰਮੋਨ ਦਾ ਪ੍ਰਯੋਗ ਕੀਤਾ ਜਾਂਦਾ ਹੈ।ਜੇਕਰ ਇਸਦਾ ਇਸਤੇਮਾਲ ਲੰਬੇ ਸਮੇਂ ਤਕ4 ਇਸਤੇਮਾਲ ਕੀਤਾ ਜਾਵੇ ਤਾਂ ਇਹ ਸਾਡੇ ਲਈ ਮੌਤ ਦਾ ਕਾਰਣ ਬਣ ਸਕਦੀ ਹੈ ।ਸੱਭ ਤੋਂ ਜਿਆਦਾ ਦੁੱਖ ਵਾਲੀ ਗੱਲ ਇਹ ਹੈ ਕਿ ਸਰਕਾਰ ਨੂੰ ਇਸਦੇ ਬੁਰੇ ਨਤੀਜਿਆਂ ਦੀ ਜਾਣਕਾਰੀ ਹੈ ਪਰ ਫਿਰ ਵੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੈ ।ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਹਾਰਮੋਨ ਹਰ ਜਗ੍ਹਾ ਆਸਾਨੀ ਨਾਲ ਮਿਲ ਜਾਂਦੇ ਹਨ ਜੋ ਕਿ ਸ਼ੈਡਿਊਲ ਐਚ ਡਰੱਗ ਹੈ ਅਤੇ ਇਹ ਸਾਡੇ ਦੇਸ਼ ਵਿੱਚ ਸਬਜ਼ੀਆਂ ਤੋਂ ਇਲਾਵਾ ਪਸ਼ੂਆਂ ਤੇ ਵੀ ਪ੍ਰਯੋਗ ਕੀਤੀ ਜਾਂਦੀ ਹੈ।ਇਸ ਨੂੰ ਮੈਡੀਕਲ ਦੀ ਦੁਨੀਆ ਵਿੱਚ ਅਕਸੀਟੋਸਿਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
ਇਸਦੇ ਹੋਰ ਵੀ ਛੋਟੇ ਛੋਟੇ ਨਾਮ ਹਨ ।ਇਨ੍ਹਾਂ ਛੋਟੇ ਨਾਵਾਂ ਨਾਲ ਇਸਨੂੰ ਮੈਡੀਕਲ ਸਟੋਰਾਂ ਤੇ ਵੇਚਿਆ ਜਾਂਦਾ ਹੈ।ਖੋਜ ਕਰਨ ਵਾਲਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਕਸੀਟੋਸਿਨ ਇੰਜੇਕੇਸ਼ਨ ਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ ।ਇਸਦੇ ਅਸਰ ਨਾਲ ਪੌਦੇ ਬਹੁਤ ਜਲਦੀ ਵੱਧਦੇ ਹਨ ਅਤੇ ਫਲ ਦੇਣ ਲਈ ਤਿਆਰ ਹੋ ਜਾਂਦੇ ਹਨ।ਜਿਆਦਾਤਰ ਸਬਜ਼ੀਆਂ ਜਿਵੇਂ ਕਾਸ਼ੀਫਲ (ਹਲਵਾ ),ਬਤਾਉਂ ,ਕੱਦੂ , ਖੀਰੇ ,ਟਮਾਟਰ ਆਦਿ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋ ਇਸਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।