ਉੱਤਰ ਪ੍ਰਦੇਸ਼ ਵਿੱਚ ਹੰਗਾਮੇ ਮਗਰੋਂ ਭਗਵੇ ਤੋਂ ਨੀਲੇ ਰੰਗ ਵਿੱਚ ਰੰਗੀ ਗਈ ਡਾ. ਅੰਬੇਦਕਰ ਜੀ ਦੀ ਮੂਰਤੀ

ਨਬਜ਼-ਏ-ਪੰਜਾਬ ਬਿਊਰੋ, ਯੂ.ਪੀ\ਬਦਾਊ, 10 ਅਪਰੈਲ:
ਉਤਰ ਪ੍ਰਦੇਸ਼ ਦੇ ਬਦਾਊੱ ਵਿੱਚ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ ਮੂਰਤੀ ਦੇ ਰੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਜਿਸ ਨੂੰ ਭਗਵਾ ਕਰ ਦਿੱਤਾ ਗਿਆ ਸੀ। ਬਦਾਊੱ ਦੇ ਕੁੰਵਰਗਾਓੱ ਵਿੱਚ ਕੁਝ ਸ਼ਰਾਰਤੀ ਲੋਕਾਂ ਨੇ ਡਾ. ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾ ਦਿੱਤਾ ਸੀ, ਜਿਸ ਨੂੰ ਦੁਬਾਰਾ ਸਥਾਪਤ ਕੀਤਾ ਗਿਆ ਪਰ ਇਸ ਵਾਰ ਨਵੀੱ ਮੂਰਤੀ ਨੀਲੇ ਰੰਗ ਦੀ ਜਗ੍ਹਾ ਭਗਵਾ ਰੰਗ ਦੀ ਲਿਆਂਦੀ ਗਈ। ਅੰਬੇਡਕਰ ਦੇ ਕੱਪੜਿਆਂ ਨੂੰ ਭਗਵਾ ਰੰਗ ਦਾ ਦਿਖਾਇਆ ਗਿਆ। ਵਿਰੋਧੀ ਧਿਰ ਇਸ ਮੁੱਦੇ ਨੂੰ ਲੈ ਕੇ ਹਮਲਾਵਰ ਸੀ। ਹਾਲਾਂਕਿ ਵਿਵਾਦ ਵਧਣ ਤੋੱ ਬਾਅਦ ਹੁਣ ਫਿਰ ਅੰਬੇਡਕਰ ਦੀ ਮੂਰਤੀ ਨੂੰ ਨੀਲੇ ਰੰਗ ਵਿੱਚ ਰੰਗ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਯੂ.ਪੀ. ਦੇ ਬਦਾਊੱ ਜ਼ਿਲੇ ਵਿੱਚ ਲੱਗੀ ਅੰਬੇਡਕਰ ਦੀ ਮੂਰਤੀ ਦਾ ਰੰਗ ਬਦਲ ਕੇ ਨੀਲੇ ਤੋਂ ਭਗਵਾ ਕਰ ਦਿੱਤਾ ਗਿਆ ਸੀ। ਹਮੇਸ਼ਾ ਕੋਟ ਅਤੇ ਟਰਾਊਜਰ ਵਿੱਚ ਦਿੱਸਣ ਵਾਲੇ ਅੰਬੇਡਕਰ ਦੀ ਮੂਰਤੀ ਨੂੰ ਭਗਵਾ ਰੰਗ ਦੀ ਸ਼ੇਰਵਾਨੀ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਬਦਾਊੱ ਦੇ ਕੁਵਰਗਾਓੱ ਪੁਲੀਸ ਸਟੇਸ਼ਨ ਦੇ ਅਧੀਨ ਆਉਣ ਵਾਲੇ ਦੁਗਰਈਆ ਪਿੰਡ ਵਿੱਚ ਬੀਤੇ ਦਿਨੀਂ ਸਵੇਰ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਹੁਣ ਇਸ ਮੂਰਤੀ ਦੀ ਮੁਰੰਮਤ ਤੋਂ ਬਾਅਦ ਇਸ ਰੰਗ ਬਦਲਣ ਨਾਲ ਕਈ ਦਲਿਤ ਸੰਗਠਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਾਖਵਾਂਕਰਨ ਬਚਾਓ ਸੰਘਰਸ਼ ਕਮੇਟੀ ਦੇ ਬਦਾਊ ਜ਼ਿਲ੍ਹੇ ਦੇ ਪ੍ਰਧਾਨ ਭਾਰਤ ਸਿੰਘ ਜਾਟਵ ਨੇ ਕਿਹਾ ਕਿ ਅੰਬੇਡਕਰ ਦੀ ਮੂਰਤੀ ਵਿੱਚ ਉਨ੍ਹਾਂ ਦੇ ਕੋਟ ਦਾ ਰੰਗ ਬਦਲਣ ਨਾਲ ਭਾਈਚਾਰੇ ਦੇ ਲੋਕ ਗੁੱਸੇ ਵਿੱਚ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…