nabaz-e-punjab.com

ਕੇਜਰੀਵਾਲ ਦੇ ਕਹਿਣ ’ਤੇ ਹੀ ਅਰੁਣ ਜੇਤਲੀ ਦੇ ਖ਼ਿਲਾਫ਼ ਬੋਲੇ ਅਪਮਾਨਜਨਕ ਸ਼ਬਦ: ਜੇਠਮਲਾਨੀ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 29 ਜੁਲਾਈ:
ਦੇਸ਼ ਦੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦੇ ਨਿਸ਼ਾਨੇ ਤੇ ਹੁਣ ਉਨ੍ਹਾਂ ਦੇ ਹੀ ਸਾਬਕਾ ਮੁਵਕਿਲ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ ਗਏ ਹਨ। ਭਾਰਤ ਦੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਮਾਣਹਾਨੀ ਮਾਮਲੇ ਵਿੱਚ ਪੈਰਵੀ ਕਰ ਰਹੇ ਜੇਠਮਲਾਨੀ ਨੇ ਕੇਸ ਛੱਡਣ ਤੋਭ ਬਾਅਦ ਸ੍ਰੀ ਕੇਜਰੀਵਾਲ ’ਤੇ ਇਕ ਵੱਡਾ ਬਿਆਨ ਦਿੱਤਾ ਹੈ। ਸ੍ਰੀ ਜੇਠਮਲਾਨੀ ਦਾ ਦਾਅਵਾ ਹੈ ਕਿ ਸ੍ਰੀ ਜੇਤਲੀ ਦੇ ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੀ ਨਸੀਹਤ ਖ਼ੁਦ ਕੇਜਰੀਵਾਲ ਨੇ ਹੀ ਉਨ੍ਹਾਂ ਨੂੰ ਦਿੱਤੀ ਸੀ। ਜੇਠਮਲਾਨੀ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਕਈ ਵਾਰ ਵਿੱਤ ਮੰਤਰੀ ਦੇ ਖਿਲਾਫ ਗਲਤ ਸ਼ਬਦ ਬੋਲੇ ਹਨ।
ਸ੍ਰੀ ਜੇਠਮਲਾਨੀ ਨੇ ਬੀਤੀ 20 ਜੁਲਾਈ ਨੂੰ ਖੱਤ ਲਿਖ ਕੇ ਸੂਚਨਾ ਦਿੱਤੀ ਸੀ ਕਿ ਉਹ ਹੁਣ ਮਾਣਹਾਨੀ ਮਾਮਲੇ ਵਿੱਚ ਕੇਜਰੀਵਾਲ ਦੀ ਪੈਰਵੀ ਨਹੀਂ ਕਰਨਗੇ। ਦਰਅਸਲ ਜੇਠਮਲਾਨੀ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਕੋਰਟ ਵਿੱਚ ਕਿਹਾ ਕਿ ਜੇਤਲੀ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਉਨ੍ਹਾਂ ਦੇ ਵਕੀਲ (ਰਾਮ ਜੇਠਮਲਾਨੀ) ਨੇ ਆਪਣੇ ਵੱਲੋਂ ਕੀਤੀ। ਸ੍ਰੀ ਕੇਜਰੀਵਾਲ ਨੂੰ ਲਿਖੇ ਖੱਤ ਵਿੱਚ ਜੇਠਮਲਾਨੀ ਨੇ ਕਿਹਾ ਹੁਣ ਅਰੁਣ ਜੇਤਲੀ ਨੇ ਪਹਿਲਾਂ ਮੁਕੱਦਮਾ ਦਾਇਰ ਕੀਤਾ ਸੀ, ਤੁਸੀਂ ਮੇਰੇ ਕੋਲ ਪੈਰਵੀ ਕਰਵਾਉਣ ਲਈ ਆਏ। ਤੁਸੀਂ ਖੁਦ ਤੋਂ ਪੁੱਛੋ ਕਿ ਤੁਸੀਂ ਕਿੰਨੀ ਵਾਰ ਜੇਤਲੀ ਲਈ ਗਲਤ ਸ਼ਬਦਾਂ ਦੀ ਵਰਤੋੱ ਕੀਤੀ। ਕੇਜਰੀਵਾਲ ਨੇ ਡੀ.ਡੀ.ਸੀ.ਏ. (ਦਿੱਲੀ ਅਤੇ ਜ਼ਿਲਾ ਕ੍ਰਿਕੇਟ ਸੰਘ) ਘੁਟਾਲੇ ਵਿੱਚ ਜੇਤਲੀ ਤੇ ਦੋਸ਼ ਲਾਏ ਸਨ, ਜਿਸ ਤੋੱ ਬਾਅਦ ਉਨ੍ਹਾਂ ਦੇ ਖ਼ਿਲਾਫ਼ 10 ਕਰੋੜ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ। ਜ਼ਿਕਰਯੋਗ ਹੈ ਕਿ 17 ਮਈ 2017 ਨੂੰ ਦਿੱਲੀ ਹਾਈ ਕੋਰਟ ਵਿੱਚ ਜੇਠਮਲਾਨੀ ਨੇ ਅਰੁਣ ਜੇਤਲੀ ਨੂੰ ਇਕ ਅਪਮਾਨਜਨਕ ਸ਼ਬਦ ਕਿਹਾ, ਜਿਸ ਤੇ ਜੇਤਲੀ ਨੇ ਇਕ ਹੋਰ ਮਾਣਹਾਨੀ ਦੇ ਕੇਸ ਦੀ ਚਿਤਾਵਨੀ ਦਿੱਤੀ। ਸ੍ਰੀ ਜੇਠਮਲਾਨੀ ਨੇ ਕਿਹਾ ਕਿ ਇਹ ਸ਼ਬਦ ਉਨ੍ਹਾਂ ਨੇ ਕੇਜਰੀਵਾਲ ਤੋਂ ਪੁੱਛ ਕੇ ਕਿਹਾ ਹੈ। ਇਸ ’ਤੇ ਸ੍ਰੀ ਜੇਤਲੀ ਨੇ ਕੇਜਰੀਵਾਲ ਦੇ ਖ਼ਿਲਾਫ਼ ਦੂਜਾ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…