ਵਿਸਾਖੀ ਦਾ ਤਿਉਹਾਰ ਮਨਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਅਪਰੈਲ:
ਨੇੜਲੇ ਪਿੰਡ ਢੰਗਰਾਲੀ ਵਿਖੇ ਸਥਿਤ ਬੈਂਸ ਫਾਰਮ ਵਿਖੇ ਪ੍ਰਨੀਤ ਕੌਰ ਬੈਂਸ ਦੀ ਦੇਖ ਰੇਖ ਵਿਚ ਅੌਰਤਾਂ ਨੇ ਵਿਸਾਖੀ ਦਾ ਤਿਉਹਾਰ ਮਨਾਇਆ। ਇਸ ਮੌਕੇ ਗਲਬਾਤ ਕਰਦਿਆਂ ਪ੍ਰਨੀਤ ਕੌਰ ਬੈਂਸ ਨੇ ਕਿਹਾ ਕਿ ਕਿਸਾਨ ਆਪਣੀ ਫਸਲ ਮੰਡੀ ਵਿਚ ਭੇਜਣ ਦੀ ਖੁਸ਼ੀ ਵਿਚ ਖੀਵਾ ਹੋ ਜਾਂਦਾ ਹੈ ਜਿਸ ਦੀ ਖੁਸ਼ੀ ਵੱਜੋਂ ਪੁਰਾਣੇ ਸਮਿਆਂ ਤੋਂ ਵਿਸਾਖੀ ਮਨਾਈ ਜਾਂਦੀ ਹੈ ਤੇ ਇਸੇ ਤਰਜ਼ ਤੇ ਉਨ੍ਹਾਂ ਦੀਆਂ ਸਾਥੀ ਅੌਰਤਾਂ ਨੇ ਵਿਸਾਖੀ ਮਨਾਈ। ਇਸ ਮੌਕੇ ਇੱਕਤਰ ਅੌਰਤਾਂ ਨੇ ਗਿੱਧਾ ਤੇ ਬੋਲੀਆਂ ਪਾਕੇ ਖੁਸ਼ੀ ਮਨਾਈ ਤੇ ਓਮਿੰਦਰ ਓਮਾ ਐਂਡ ਪਾਰਟੀ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਭਾਂਤ ਭਾਂਤ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਉਘੇ ਸਮਾਜ ਸੇਵੀ ਸ਼ਿਵਰਾਜ ਬੈਂਸ ਨੇ ਸਮੂਹ ਪੰਜਾਬੀਆਂ ਨੂੰ ਵਧਾਈ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸੁਖਦੀਪ ਕੌਰ ਮਾਨ, ਅੰਮ੍ਰਿਤ ਕੌਰ, ਅਮਨਜਿਤ ਕੌਰ, ਟੀਨਾ, ਅਮਨਿੰਦਰ ਕੌਰ, ਚਰਨਜੀਤ ਮੁਕਤਸਰ, ਏਕਤਾ ਸਮੇਤ ਵੱਡੀ ਗਿਣਤੀ ਵਿਚ ਅੌਰਤਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …