ਵਾਰਡ ਨੰਬਰ-23, ਲਈਅਰ ਵੈਲੀ ਵਿੱਚ ਵਣ ਮਹਾਂਉਤਸਵ ਮਨਾਇਆ: ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਸਥਾਨਕ ਵਾਰਡ ਨੰਬਰ-23, ਲਈਅਰ ਵੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਵਿੱਚ ਅੌਸ਼ਧੀ ਗੁਣਾਂ ਵਾਲੇ ਛਾਂਦਾਰ, ਫੁੱਲਦਾਰ, ਫਲਦਾਰ ਬੂਟੇ ਵੱਡੀ ਮਾਤਰਾ ਵਿੱਚ ਲਗਾਏ ਗਏ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਇਸ ਕਾਰਜ ਨੂੰ ਕਰਨ ਵਿੱਚ ਕਾਫੀ ਮਦਦ ਕੀਤੀ ਗਈ। ਇਸ ਮੌਕੇ ਵਣ ਵਿਭਾਗ ਤੋਂ ਸੇਵਾਮੁਕਤ ਰਜਿੰਦਰ ਸਿੰਘ ਬੈਦਵਾਨ ਨੇ ਖ਼ੁਦ ਦਿਲਚਸਪੀ ਲੈ ਕੇ ਲਾਏ ਗਏ ਬੂਟਿਆਂ ਦੇ ਗੁਣਾਂ, ਬੂਟਿਆਂ ਦੀ ਸਾਂਭ ਸੰਭਾਲ ਬਾਰੇ ਆਏ ਹੋਏ ਲੋਕਾਂ ਵਿਸਥਾਰ ਸਹਿਤ ਜਾਣੂ ਕਰਾਇਆ। ਉਨ੍ਹਾ ਦੱਸਿਆ ਕਿ ਇਸ ਮੌਕੇ ਕਰੀਬ 105 ਬੂਟੇ ਲਾਏ ਗਏ।
ਇਸ ਮੌਕੇ ਸ੍ਰੀ ਧਨੋਆ ਨੇ ਦੱਸਿਆ ਕਿ ਵਿਕਾਸ ਦੇ ਨਾਮ ਦੇ ਵੱਡੀ ਗਿਣਤੀ ਵਿੱਚ ਦਰਖਤਾਂ ਦੀ ਬਲੀ ਦਿੱਤੀ ਜਾ ਰਹੀ ਹੈ। ਜਿਸ ਨਾਲ ਵਾਤਾਵਰਣ ਵਿੱਚ ਅਸੰਤੂਲਨ ਦੀ ਸਮੱਸਿਆ ਪੈਦਾ ਹੋ ਗਈ ਹੈ। ਸਰਕਾਰੀ ਅਤੇ ਹੋਰ ਏਜੰਸੀਆਂ ਨੂੰ ਚਾਹੀਦਾ ਹੈ ਕਿ ਲੰਮੇ ਸਮੇਂ ਦੀ ਯੋਜਨਾ ਬਣਾਵੇ। ਤਾਂ ਹੀ ਇਸ ਸਮੱਸਿਆ ਤੇ ਕਾਬੂ ਪਾਇਆ ਜਾ ਸਕਦਾ ਹੈ। ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜੇਕਰ ਇੱਕ ਦਰਖਤ ਮਜਬੂਰੀ ਵਸ ਕੱਟਣਾ ਵੀ ਪੈ ਜਾਵੇ ਤਾ ਉਸ ਦੇ ਨਾਲ 20 ਦਰਖਤ ਲਗਾ ਵੀ ਦੇਣੇ ਚਾਹੀਦੇ ਹਨ ਤਾਂ ਕਿ ਕੁਦਰਤ ਦਾ ਸੰਤੂਲਨ ਬਣਿਆ ਰਹਿ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਨੂੰ ਅੌਸ਼ਧੀ ਗੁਣਾ ਵਾਲੇ ਬੂਟਿਆਂ ਦੀ ਲੋੜ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਪਰਮਜੀਤ ਸਿੰਘ ਕਾਹਲੋਂ ਤੇ ਕਮਲਜੀਤ ਸਿੰਘ ਰੂਬੀ ਦੋਵੇਂ ਅਕਾਲੀ ਕੌਂਸਲਰ, ਗੁਰਦੀਪ ਸਿੰਘ ਅਟਵਾਲ, ਪਰਵਿੰਦਰ ਸਿੰਘ, ਕਰਮ ਸਿੰਘ ਮਾਵੀ, ਸੁਖਦੇਵ ਸਿੰਘ ਵਾਲੀਆ, ਜਗਤਾਰ ਸਿੰਘ ਬੈਨੀਪਾਲ, ਪੰਜਾਬ ਸਿੰਘ ਕੰਗ, ਸੁਰਿੰਦਰਜੀਤ ਸਿੰਘ, ਹਰਮੀਤ ਸਿੰਘ, ਮੇਜਰ ਸਿੰਘ, ਇੰਦਰਪਾਲ ਸਿੰਘ ਧਨੋਆ, ਅਮਰਜੀਤ ਸਿੰਘ, ਪਰਵਿੰਦਰ ਸਿੰਘ ਪੈਰੀ, ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…