ਸੰਤ ਈਸਰ ਸਿੰਘ ਸਕੂਲ ਦੀ ਬਾਨੀ ਬੀਬੀ ਹਰਦੀਪ ਕੌਰ ਗਿੱਲ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਸੰਤ ਈਸ਼ਰ ਸਿੰਘ ਗਰੁੱਪ ਸਕੂਲ ਆਫ ਸਕੂਲ ਦੇ ਬਾਨੀ ਬੀਬੀ ਹਰਦੀਪ ਕੌਰ ਗਿਲ (ਜਿਨ੍ਹਾਂ ਦਾ ਬੀਤੀ 27 ਜਨਵਰੀ ਨੂੰ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ) ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਅੱਜ ਗੁਰੂਦੁਆਰਾ ਸ੍ਰੀ ਸੰਤ ਮੰਡਲ ਅੰਗੀਠਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਉਨ੍ਹਾਂ ਦੇ ਸਨੇਹੀਆ, ਪਰਿਵਾਰਕ ਮੈਂਬਰਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਸ਼ਹਿਰ ਦੀਆਂ ਸਮਾਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਇੰਦਿਆ, ਵਿਦਿਅਕ ਅਦਾਰਿਆਂ ਦੇ ਨੁਮਾਇੰਦਿਆਂ, ਸਕੂਲ ਦੇ ਪੁਰਾਣੇ ਵਿਦਿਆਰਥੀਆਂ, ਸਟਾਫ ਅਤੇ ਸ਼ਹਿਰਵਾਸੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਦੇ ਪੁੱਤਰ ਸਰਤਾਜ ਸਿੰਘ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਦੁਖ ਸਾਂਝਾ ਕੀਤਾ ਗਿਆ।
ਇਸ ਮੌਕੇ ਰਾਗੀ ਜੱਥਿਆਂ ਵਲੋੱ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਗਿਆ। ਸ੍ਰੀਮਤੀ ਗਿੱਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਬਲਬੀਰ ਸਿੰਘ ਸਿੱਧੂ ਹਲਕਾ ਵਿਧਾਇਕ, ਸੀਨੀਅਰ ਅਕਾਲੀ ਆਗੂ ਕਿਰਨਬੀਰ ਸਿੰਘ ਕੰਗ, ਮੁੱਖ ਮੰਤਰੀ ਦੇ ਸਾਬਕਾ ਓਐਸਡੀ ਬੀਬੀ ਲਖਵਿੰਦਰ ਕੌਰ ਗਰਚਾ, ਸੀਨੀਅਰ ਅਕਾਲੀ ਆਗੂ ਜਥੇਦਾਰ ਅਮਰੀਕ ਸਿੰਘ ਮੁਹਾਲੀ, ਭਜਨ ਸਿੰਘ ਸ਼ੇਰਗਿੱਲ, ਮਾਨ ਸਿੰਘ ਸੋਹਾਣਾ, ਜਥੇਦਾਰ ਬਲਜੀਤ ਸਿੰਘ ਕੁੰਭੜਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਜੋਗਿੰਦਰ ਸਿੰਘ ਧਾਲੀਵਾਲ, ਪ੍ਰਧਾਨ ਬਲਾਕ ਕਾਂਗਰਸ ਮੁਹਾਲੀ, ਮਨਜੀਤ ਸਿੰਘ ਸੇਠੀ ਡਿਪਟੀ ਮੇਅਰ, ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼੍ਰੋਮਣੀ ਕਮੇਟੀ, ਫੂਲਰਾਜ ਸਿੰਘ, ਗੁਰਮੀਤ ਸਿੰਘ ਵਾਲੀਆ, ਕੁਲਜੀਤ ਸਿੰਘ ਬੇਦੀ, ਪਰਮਜੀਤ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸੋਹਲ, ਅਰੁਣ ਸ਼ਰਮਾ, ਸੈਹਬੀ ਆਨੰਦ, ਹਰਪਾਲ ਸਿੰਘ ਚੰਨਾ, ਬੀਬੀ ਰਜਿੰਦਰ ਕੌਰ ਕੁੰਭੜਾ, ਬੀਬੀ ਹਰਵਿੰਦਰ ਕੌਰ ਲੰਗ, ਬੀਬੀ ਰਮਨਪ੍ਰੀਤ ਕੌਰ ਕੁੰਭੜਾ (ਸਾਰੇ ਕੌਂਸਲਰ), ਸਾਬਕਾ ਕੌਂਸਲਰ ਮੋਹਨਬੀਰ ਸਿੰਘ ਸ਼ੇਰਗਿੱਲ ਅਤੇ ਮਨਮੋਹਨ ਸਿੰਘ ਲੰਗ, ਤੇਜਿੰਦਰ ਸਿੰਘ ਪੂਨੀਆ ਪ੍ਰਧਾਨ ਐਮਪੀਸੀਏ, ਸ਼ਲਿੰਦਰ ਆਨੰਦ ਸਾਬਕਾ ਪ੍ਰਧਾਨ ਐਮਪੀਸੀਏ, ਪ੍ਰੀਤਮ ਸਿੰਘ ਭੁਪਾਲ ਸਾਬਕਾ ਡੀਪੀਆਈ, ਹਰਲਾਲ ਸਿੰਘ ਸਾਬਕਾ ਡਾਇਰੈਕਟਰ ਅਕਾਦਮਿਕ ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰੀਤਮ ਸਿੰਘ ਐਸਐਸਪੀ ਪਟਿਆਲਾ, ਜਸਵੰਤ ਸਿੰਘ ਭੁੱਲਰ, ਰਜਿੰਦਰ ਸਿੰਘ ਬਜਹੇੜੀ, ਉੱਤਮ ਸਿੰਘ, ਜਸਬੀਰ ਸਿੰਘ ਜੱਸੀ, ਸ਼ਾਸਤਰੀ ਮਾਡਲ ਸਕੂਲ ਤੋਂ ਮੈਨੇਜਰ ਰਜਨੀਸ਼ ਸ਼ਾਸਤਰੀ, ਸੇਂਟ ਸੋਲਜਰ ਸਕੂਲ ਤੋਂ ਪ੍ਰਿੰਸੀਪਲ ਅੰਜਲੀ, ਪ੍ਰੋ. ਮੇਹਰ ਸਿੰਘ ਮੱਲੀ, ਗੁਰਚਰਨ ਸਿੰਘ ਭੰਵਰਾ, ਹਰਕੇਸ਼ ਸ਼ਰਮਾ, ਸ਼ਰਘੀ ਕਲਾ ਕੇੱਦਰ ਤੋੱ ਸੰਜੀਵਨ ਸਿੰਘ ਅਤੇ ਰੰਜੀਵਨ ਸਿੰਘ, ਬਾਬਾ ਸ਼ੇਖ ਫਰੀਦ ਬਲੱਡ ਡੋਨਰਜ਼ ਕੌਂਸਲਰ ਤੋੱ ਜਸਵੰਤ ਸਿੰਘ ਅਤੇ ਜਸਵੰਤ ਕੌਰ, ਸਿਟੀਜਨ ਵੈਲਫੇਅਰ ਐੱਡ ਡਿਵੈਲਪਮੈਂਟ ਫੋਰਮ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ ਅਤੇ ਜਨਰਲ ਸਕੱਤਰ ਕੇ.ਐਲ. ਸ਼ਰਮਾ, ਗਾਇਕ ਭੁਪਿੰਦਰ ਸਿੰਘ ਬੱਬਲ ਅਤੇ ਭੁਪਿੰਦਰ ਮਟੌਰੀਆ, ਦਮਨਜੀਤ ਸਿੰਘ ਅੌਜਲਾ, ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਅਤੇ ਕਮਲਜੀਤ ਸਿੰਘ ਬਨਵੈਤ, ਸਕੂਲ ਦੇ ਮੈਨੇਜਰ ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ, ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਨੇਹੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਮੌਕੇ ਮਨਮੋਹਨ ਸਿੰਘ ਦਾਊਂ ਵੱਲੋਂ ਬੀਬੀ ਹਰਦੀਪ ਕੌਰ ਗਿੱਲ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ। ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਾਰਿਆਂ ਵੱਲੋਂ ਬੀਬੀ ਹਰਦੀਪ ਕੌਰ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਈਟੀਓ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …