
ਮਰਹੂਮ ਅਧਿਆਪਕਾ ਰਮਨਦੀਪ ਕੌਰ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਅਪਰੈਲ:
ਸਥਾਨਕ ਸ਼ਹਿਰ ਦੇ ਕਮਿਊਨਿਟੀ ਸੈਂਟਰ ਵਿਖੇ ਅਧਿਆਪਕ ਸਵ. ਰਮਨਦੀਪ ਕੌਰ ਪਤਨੀ ਤਰਨਜੀਤ ਸਿੰਘ ਧਨੋਆ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕਮਿਊਨਿਟੀ ਸੈਂਟਰ ਵਿਖੇ ਕੀਰਤਨੀ ਜਥਾ ਭਾਈ ਪੂਰਨ ਸਿੰਘ ਅਮ੍ਰਿਤਸਰ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਦੌਰਾਨ ਮਾਸਟਰ ਭਾਰਤ ਭੂਸ਼ਨ ਨੇ ਪਰਿਵਾਰ ਵੱਲੋਂ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਸਵ.ਰਮਨਦੀਪ ਕੌਰ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਉਨ੍ਹਾਂ ਸਵ.ਰਮਨਦੀਪ ਕੌਰ ਦੇ ਪਤੀ ਤਰਨਜੀਤ ਸਿੰਘ ਧਨੋਆ, ਬੇਟੀ ਜਸਮੇਹ ਕੌਰ ਅਤੇ ਬੇਟੇ ਤੇਗਵੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਬੀਬੀ ਲਖਵਿੰਦਰ ਕੌਰ ਗਰਚਾ, ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ, ਬਹਾਦਰ ਸਿੰਘ ਓ.ਕੇ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਮੁਹਾਲੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਨਗਰ ਕੌਂਸਲ, ਅਰਵਿੰਦਰ ਸਿੰਘ ਪੈਂਟਾ, ਜਗਜੀਤ ਸਿੰਘ ਗਿੱਲ ਭਤੀਜਾ ਰਣਜੀਤ ਸਿੰਘ ਗਿੱਲ, ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਡਾਕਟਰ ਅਸ਼ਵਨੀ ਕੁਮਾਰ, ਡਾਇਰੈਕਟਰ ਬਲਵਿੰਦਰ ਸਿੰਘ ਕਾਕਾ ਝਿੰਗੜਾਂ, ਹਰਜੀਤ ਸਿੰਘ ਟੱਪਰੀਆਂ, ਬਲਵੰਤ ਸਿੰਘ ਸੋਨੂੰ, ਪਰਮਦੀਪ ਸਿੰਘ ਬੈਦਵਾਣ, ਦਵਿੰਦਰ ਠਾਕੁਰ, ਰਾਜਦੀਪ ਹੈਪੀ, ਸਾਹਿਬ ਸਿੰਘ, ਪਰਮਜੀਤ ਸਿੰਘ ਕਾਹਲੋਂ, ਬਿੰਨੀ ਮੁਹਾਲੀ, ਕਮਲਜੀਤ ਅਰੋੜਾ, ਪ੍ਰਿੰ. ਸਪਿੰਦਰ ਸਿੰਘ, ਗੁਰਪ੍ਰੀਤ ਜਿੰਮੀ, ਲੱਕੀ ਕਲਸੀ, ਰਵਿੰਦਰ ਟੰਡਨ, ਡੀ.ਐਸ.ਪੀ ਜਸਦੇਵ ਸਿੰਘ, ਵਿਸ਼ੂ ਅੱਗਰਵਾਲ, ਵਿਨੀਤ ਕਾਲੀਆ, ਰਣਜੀਤ ਸਿੰਘ ਕਾਕਾ, ਨੰਦੀਪਾਲ ਬਾਂਸਲ, ਰਾਕੇਸ਼ ਕਾਲੀਆ, ਹੈਪੀ ਧੀਮਾਨ, ਕਮਲਜੀਤ ਚਾਵਲਾ, ਐਡਵੋਕੇਟ ਗੁਰਪ੍ਰੀਤ ਸਿੰਘ ਸਰਪੰਚ ਚਟੌਲੀ, ਰਵਿੰਦਰ ਸਿੰਘ ਬਾਠ, ਨਰਿੰਦਰ ਸਿੰਘ ਸਰਪੰਚ ਫਤਿਹਗੜ੍ਹ, ਦਵਿੰਦਰ ਸਿੰਘ, ਸੁਦਾਗਰ ਸਿੰਘ, ਗੁਰਸਿਮਰਨ ਸਿੰਘ ਸਿੰਮਾ, ਸੁਰਿੰਦਰ ਸਿੰਘ ਯੂ.ਐਸ.ਏ, ਰਜਨੀਸ਼ ਸੋਨੀ, ਪਰਮਿੰਦਰ ਸਿੰਘ, ਮਾਸਟਰ ਗੁਰਮੁਖ ਸਿੰਘ, ਹਰਨੇਕ ਸਿੰਘ ਪ੍ਰਧਾਨ ਰਾਮਗੜ੍ਹੀਆ ਸਭਾ, ਗਿਆਨੀ ਨੌਰੰਗ ਸਿੰਘ ਮੁੰਧੋਂ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਸ਼ਧਾਂਜਲੀ ਭੇਂਟ ਕੀਤੀ।