
ਵੱਖ-ਵੱਖ ਆਗੂਆਂ ਵੱਲੋਂ ਪੰਡਿਤ ਮੋਹਨ ਲਾਲ ਨੂੰ ਸ਼ਰਧਾਂਜਲੀ ਭੇਂਟ
ਕੁਰਾਲੀ, 29 ਦਸੰਬਰ (ਰਣਜੀਤ ਸਿੰਘ ਕਾਕਾ):
ਸਥਾਨਕ ਸ਼ਹਿਰ ਦੇ ਉੱਘੇ ਸਿਆਸਤਦਾਨ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਵਰਗੀ ਪੰਡਿਤ ਮੋਹਨ ਲਾਲ (ਮੋਹਣੀ) ਨਮਿੱਤ ਸ਼ਰਧਾਂਜਲੀ ਸਮਾਰੋਹ ਡੇਰਾ ਬਾਬਾ ਗੋਸਾਈਆਣਾ ਵਿੱਚ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਉਪਰੰਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਸ਼ਰਧਾਂਜਲੀ ਸਮਾਰੋਹ ਦੌਰਾਨ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ, ਜਥੇਦਾਰ ਉਜਾਗਰ ਸਿੰਘ ਬਡਾਲੀ, ਗੋਲਡੀ ਸ਼ੁਕਲਾ, ਬੀਬੀ ਲਖਵਿੰਦਰ ਕੌਰ ਗਰਚਾ, ਪੰਡਿਤ ਅਨਿਲ ਪਰਾਸਰ ਭਾਜਪਾ ਆਗੂ, ਚੌਧਰੀ ਅਰਜਨ ਸਿੰਘ ਕਾਂਸਲ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਹਰਬੰਸ ਸਿੰਘ ਕੰਧੋਲਾ, ਅਰਵਿੰਦਰ ਸਿੰਘ ਪੈਂਟਾ, ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਜਸਵਿੰਦਰ ਸਿੰਘ ਗੋਲਡੀ, ਪਰਮਦੀਪ ਸਿੰਘ ਬੈਦਵਾਣ, ਮੁਰਾਰੀ ਲਾਲ ਤੰਤਰ, ਰਾਕੇਸ਼ ਕਾਲੀਆ, ਦਵਿੰਦਰ ਠਾਕੁਰ, ਰਾਜਦੀਪ ਸਿੰਘ ਹੈਪੀ, ਬਹਾਦਰ ਸਿੰਘ ਓ.ਕੇ, ਹੈਪੀ ਧੀਮਾਨ, ਹਰਭਜਨ ਸਿੰਘ ਬਜਹੇੜੀ ਬਸਪਾ, ਕੰਵਰ ਸੰਧੂ, ਦੇਵੀ ਦਿਆਲ ਪਰਾਸਰ ਪ੍ਰਧਾਨ ਬ੍ਰਾਹਮਣ ਸਭਾ ਪੰਜਾਬ, ਹਰਬੰਸ ਸਿੰਘ ਕੰਧੋਲਾ, ਭਾਗ ਸਿੰਘ ਸਾਬਕਾ ਵਿਧਾਇਕ, ਪਾਲਇੰਦਰ ਸਿੰਘ ਬਾਠ, ਤਰਲੋਕ ਚੰਦ ਧੀਮਾਨ, ਲੱਕੀ ਕਲਸੀ, ਰਾਜੇਸ ਰਾਠੌਰ, ਸੁਨੀਲ ਕੁਮਾਰ ਪ੍ਰਧਾਨ ਬ੍ਰਾਮਣ ਸਭਾ ਕੁਰਾਲੀ , ਤਰਸੇਮ ਭਗੀਰਥ, ਪੰਡਿਤ ਇੰਦੂ ਸੇਖਰ, ਦਿਨੇਸ਼ ਗੌਤਮ, ਕੁਲਜੀਤ ਸਿੰਘ ਬੇਦੀ, ਪ੍ਰਿੰਸੀਪਲ ਸਪਿੰਦਰ ਸਿੰਘ ਸਮੇਤ ਇਲਾਕੇ ਦੀਆਂ ਉੱਘੀਆ ਸਮਾਜ ਸੇਵੀ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅਖੀਰ ਵਿੱਚ ਪਰਿਵਾਰ ਵੱਲੋਂ ਮੁਨੀਸ਼ ਕੁਮਾਰ, ਚੇਤਨ ਕੁਮਾਰ ਅਤੇ ਗੋਲਡੀ ਸ਼ੁਕਲਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।