ਪੱਤਰਕਾਰ ਹਰੀਸ਼ ਬਠਲਾ ਦੀ ਚਾਚੀ ਨੀਲਮ ਬਠਲਾ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਸਤੰਬਰ:
ਸੀਨੀਅਰ ਪੱਤਰਕਾਰ ਹਰੀਸ਼ ਬਠਲਾ ਦੇ ਸਤਿਕਾਰਯੋਗ ਚਾਚੀ ਨੀਲਮ ਬਠਲਾ ਪਤਨੀ ਰਾਜਕੁਮਾਰ ਬਠਲਾ ਨਮਿਤ ਸ਼ਰਧਾਂਜਲੀ ਸਮਾਰੋਹ ਡੇਰਾ ਬਾਬਾ ਗੋਸਾਂਈਆਣਾ ਵਿਖੇ ਕਰਵਾਇਆ ਗਿਆ। ਇਸ ਦੌਰਾਨ ਮੈੜ ਰਾਜਪੂਤ ਸਵਰਨਕਾਰ ਸਭਾ ਕੁਰਾਲੀ ਦੇ ਪ੍ਰਧਾਨ ਸ਼ਿਵ ਵਰਮਾ ਨੇ ਪਰਿਵਾਰ ਵੱਲੋਂ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਨੀਲਮ ਬਠਲਾ ਦੀ ਮੌਤ ਨਾਲ ਪਰਿਵਾਰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਸ੍ਰੀ ਗਰੁੜ ਪੁਰਾਣ ਦੇ ਭੋਗ ਉਪਰੰਤ ਕਰਵਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਬੀਬੀ ਲਖਵਿੰਦਰ ਕੌਰ ਗਰਚਾ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸਾਬਕਾ ਡਿਪਟੀ ਹੋਮ ਸੈਕਟਰੀ ਭਾਰਤ ਭੂਸ਼ਨ, ਜਸਵਿੰਦਰ ਸਿੰਘ ਗੋਲਡੀ, ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਰਾਕੇਸ਼ ਕਾਲੀਆ, ਰਮਾਕਾਂਤ ਕਾਲੀਆ, ਇੰਦਰਸੈਨ ਛੱਤਰਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਰੋਪੜ, ਮੀਤ ਪ੍ਰਧਾਨ ਗੁਰਚਰਨ ਸਿੰਘ ਰਾਣਾ, ਹਰਮੇਸ਼ ਸਿੰਘ ਬੜੌਦੀ, ਰਵਿੰਦਰ ਸਿੰਘ ਬਿੱਲਾ, ਬਹਾਦਰ ਸਿੰਘ ਓ.ਕੇ, ਨੰਦੀਪਾਲ ਬਾਂਸਲ, ਦਵਿੰਦਰ ਠਾਕੁਰ, ਰਾਜਦੀਪ ਸਿੰਘ ਹੈਪੀ, ਹੈਪੀ ਧੀਮਾਨ, ਰਾਕੇਸ਼ ਬਠਲਾ ਪ੍ਰਧਾਨ, ਸੁਖਜਿੰਦਰ ਸੋਢੀ, ਗੌਰਵ ਗੁਪਤਾ ਵਿਸ਼ੂ, ਪਰਮਜੀਤ ਪੰਮੀ, ਕੁਲਵੰਤ ਕੌਰ ਪਾਬਲਾ, ਅਮ੍ਰਿਤਪਾਲ ਕੌਰ ਬਾਠ, ਲੱਕੀ ਕਲਸੀ, ਵਿਨੀਤ ਕਾਲੀਆ, ਪਰਮਿੰਦਰ ਜੈਸਵਾਲ, ਦਿਨੇਸ਼ ਗੌਤਮ, ਮੈਡ ਰਾਜਪੂਤ ਸਵਨਕਾਰ ਸਭ ਕੁਰਾਲੀ, ਸ਼੍ਰੀ ਗੁਰੂ ਰਾਮਰਾਏ ਪਬਲਿਕ ਸਕੂਲ ਕੁਰਾਲੀ, ਵਿਸ਼ਵਕਰਮਾ ਸਭਾ ਕੁਰਾਲੀ, ਮਾਡਲ ਟਾਊਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਕੁਰਾਲੀ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਮੇਨ ਬਜ਼ਾਰ ਕੁਰਾਲੀ ਸਮੇਤ ਵੱਖ ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਬਠਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…