Share on Facebook Share on Twitter Share on Google+ Share on Pinterest Share on Linkedin ਆਜ਼ਾਦੀ ਘੁਲਾਟੀਏ ਰਤਨ ਸਿੰਘ ਬਾਗੀ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਅਗਸਤ: ਆਜ਼ਾਦੀ ਘੁਲਾਟੀਏ ਅਤੇ ਸਮਾਜ ਸੇਵਕ ਰਤਨ ਸਿੰਘ ਬਾਗੀ ਨਮਿਤ ਅੰਤਮ ਅਰਦਾਸ ਅੱਜ ਚੰਡੀਗੜ੍ਹ ਸੈਕਟਰ-44 ਦੇ ਗੁਰਦੁਆਰਾ ਬਾਗ ਸ਼ਹੀਦਾਂ ਵਿੱਚ ਹੋਈ। ਇਸ ਮੌਕੇ ਰਤਨ ਸਿੰਘ ਬਾਗੀ ਦੇ ਸ਼ੋਸ਼ਲਿਸਟ ਸਾਥੀਆਂ ਐਡਵੋਕੇਟ ਰੌਸ਼ਨ ਲਾਲ ਬੱਤਾ, ਅਸ਼ੋਕ ਨਿਰਦੋਸ਼, ਰਜਿੰਦਰ ਕਸ਼ਅਪ, ਮੋਹਨ ਭੰਡਾਰੀ ਸਮੇਤ ਭਾਰੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਦਿੱਤੀ। 90 ਸਾਲ ਦੇ ਸ੍ਰੀ ਬਾਗੀ ਸਾਰੀ ਉਮਰ ਅਨਿਆਂ ਦੇ ਖ਼ਿਲਾਫ਼ ਲੜਦੇ ਰਹੇ। ਇਸ ਤੋਂ ਇਲਾਵਾ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਸਰਗਰਮ ਸਨ। ਬਾਗੀ ਰਾਮ ਮਨੋਹਰ ਲੋਹੀਆ ਸਮਾਜ ਸੇਵਕ ਤੋਂ ਪ੍ਰਭਾਵਿਤ ਹੋ ਕੇ ਭਰ ਜਵਾਨੀ ਵਿੱਚ ਦੇਸ਼ ਦੀ ਆਜਾਦੀ ਦੀ ਲਹਿਰ ਵਿੱਚ ਕੁੱਦੇ ਅਤੇ ਕਈ ਵਾਰ ਦੇਸ਼ ਦੀ ਆਜ਼ਾਦੀ ਲਈ ਜੇਲ੍ਹ ਵੀ ਕੱਟੀ। ਐਮਰਜੈਂਸੀ ਦੌਰਾਨ ਵੀ ਕਈ ਮਹੀਨੇ ਜੇਲ੍ਹ ਕੱਟੀ। ਉਹਨਾਂ ਨੇ ਹਮੇਸ਼ਾ ਹੀ ਸਮਾਜਿਕ ਨਾ ਬਰਾਬਰੀ, ਬੇਇਨਸਾਫ਼ੀ, ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਚੁੱਕੀ ਹੈ। ਇਸ ਮੌਕੇ ਪ੍ਰਸਿੱਧ ਲੇਖਕ ਮੋਹਨਜੀਤ ਸਿੰਘ ਅਤੇ ਪਰਿਵਾਰਕ ਮੈਂਬਰ, ਦੋਸਤ ਮਿੱਤਰ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ