ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਗਰਾਉਂਡ ਵਿੱਚ ਮੁਲਾਜ਼ਮ ਜਥੇਬੰਦੀਆਂ ਨੇ ਸੂਬਾ ਪੱਧਰ ’ਤੇ ਮਨਾਇਆ ਮਈ ਦਿਵਸ

ਹੁਕਮਰਾਨਾਂ ਦੇ ਅਵੇਸਲੇਪਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ, ਮੁੱਖ ਮੰਤਰੀ ਤੇ ਵਿੱਤ ਮੰਤਰੀ ਤੋਂ ਮੁਲਾਜ਼ਮਾਂ ਦੀ ਬਾਂਹ ਫੜਨ ਦੀ ਮੰਗ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ
ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਮੁਲਾਜ਼ਮਾਂ ਦੀ ਨੁਮਾਇੰਦਾਂ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ ਦੇ ਝੰਡੇ ਹੇਠ ਪੰਜਾਬ ਦੇ ਕੋਨੇ ਕੋਨੇ ਤੋੱ ਆਏ ਮੁਲਾਜਮਾਂ, ਮਜਦੂਰਾਂ ਅਤੇ ਮਿਹਨਤਕਸ਼ ਵਰਗ ਦੇ ਲੋਕਾਂ ਨੇ ਸਥਾਨਕ ਫੇਜ਼-1 ਸਥਿਤ ਵਾਟਰ ਵਰਕਸ ਦੇ ਖੁੱਲ੍ਹੇ ਗਰਾਉਂਡ ਵਿੱਚ ਸੂਬਾ ਪੱਧਰ ’ਤੇ ਮਨਾਏ ਗਏ ਮਜਦੂਰ ਦਿਹਾੜੇ ਮੌਕੇ ਜਿਥੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਉਨ੍ਹਾਂ ਦੇ ਦਿਖਾਏ ਰਸਤੇ ਤੇ ਸੰਘਰਸ਼ਮਈ ਰਹਿਣ ਦਾ ਅਹਿਦ ਲਿਆ, ਉਥੇ ਹੀ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਉਭਾਰਿਆ। ਜਥੇਬੰਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਇਥੇ ਮੁਹਾਲੀ ਵਿਖੇ ਸੂਬਾ ਪੱਧਰ ਤੇ ਮਨਾਏ ਜਾਂਦੇ ਮਜਦੂਰ ਦਿਹਾੜੇ ਵਿੱਚ ਲੋਕਾਂ ਨੇ ਪੂਰੀ ਗਰਮਜੋਸ਼ੀ ਨਾਲ ਭਾਗ ਲੈ ਕੇ ਮੁਲਾਜਮ/ਮਜਦੂਰ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਟਾਲ-ਮਟੋਲ ਦੀ ਨੀਤੀ ਛੱਡ ਕੇ ਪੰਜਾਬ ਦੇ ਮੁਲਾਜਮਾਂ ਦੀਆਂ ਲੰਬੇ ਅਰਸੇ ਤੋਂ ਲਮਕ ਅਵਸਥਾ ਵਿੱਚ ਪਈਆਂ ਸਾਂਝੀਆਂ ਮੰਗਾਂ ਨੂੰ ਹੱਲ ਕਰੇ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਲ ਦੇ ਸੂਬਾ ਪ੍ਰਧਾਨ ਸ੍ਰ. ਹਰੀ ਸਿੰਘ ਟੋਹੜਾ ਨੇ ਮੁਲਾਜ਼ਮ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੁਲਾਜਮ ਵਰਗ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਕਰੇ। ਪੇ-ਕਮਿਸ਼ਨ ਦੀ ਰਿਪੋਰਟ ਤਿਆਰ ਕਰਵਾ ਕੇ ਦੋ ਮਹੀਨੇ ਦੇ ਅੰਦਰ ਅੰਦਰ ਲਾਗੂ ਕੀਤੀ ਜਾਵੇ। ਘੱਟੋ-ਘੱਟ ਉਜਰਤਾਂ ਵਿੱਚ ਮਹਿੰਗਾਈ ਦੇ ਅੰਕੜਿਆਂ ਅਨੁਸਾਰ ਵਾਧਾ ਕੀਤਾ ਜਾਵੇ। ਪਿਛਲੀ ਸਰਕਾਰ ਵਲੋੱ ਵਿਧਾਨ ਸਭਾ ਵਿੱਚ 27 ਹਜਾਰ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦਾ ਜੋ ਬਿੱਲ ਪਾਸ ਕੀਤਾ ਗਿਆ ਸੀ, ਉਸ ਨੂੰ ਅਮਲੀ ਜਾਮਾਂ ਪਹਿਨਾਉਂਦਿਆਂ ਸੂਬਾ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ। ਡੀਏ ਦੀਆਂ ਕਿਸ਼ਤਾਂ ਦਾ ਜੋ 2800 ਕਰੋੜ ਰੁਪਏ ਦਾ ਬਕਾਇਆ ਮੁਲਾਜ਼ਮਾਂ ਦਾ ਰਹਿੰਦਾ ਹੈ, ਉਹ ਤੁਰੰਤ ਦਿੱਤਾ ਜਾਵੇ। ਕੇਂਦਰ ਪੈਟਰਨ ਤੇ ਜਨਵਰੀ 2017 ਤੋਂ ਬਣਦੀ ਡੀ.ਏ. ਦੀ ਕਿਸ਼ਤ ਨਗਦ ਰੂਪ ਵਿੱਚ ਰਿਲੀਜ਼ ਕੀਤੀ ਜਾਵੇ। ਸਿੱਖਿਆ ਵਿਭਾਗ, ਵਣ ਵਿਭਾਗ ਤੇ ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀ ਰਹਿੰਦੀ ਤਨਖਾਹ ਰਲੀਜ ਕਰਵਾਈ ਜਾਵੇ। ਖਜਾਨਾ ਦਫ਼ਤਰਾਂ ਵਿੱਚ ਰਿਟਾਇਰ, ਮ੍ਰਿਤਕ ਕਰਮਚਾਰੀਆਂ ਤੇ ਮੌਜੂਦਾ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਦੇ ਬਿੱਲਾਂ ਦੀ ਅਦਾਇਗੀ ਪਹਿਲ ਦੇ ਅਧਾਰ ਤੇ ਕਰਵਾਈ ਜਾਵੇ।
ਇਸ ਮੌਕੇ ਬੋਲਦਿਆਂ ਮੁਲਾਜ਼ਮ ਆਗੂ ਸੁਰਿੰਦਰ ਸਿੰਘ ਅਤੇ ਸੁਖਚੈਨ ਸਿੰਘ ਮੁਹਾਲੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 6 ਮਹੀਨੇ ਦੇ ਅੰਦਰ ਅੰਦਰ ਹਰ ਇਕ ਘਰ ਦੇ ਨੋਜਵਾਨ ਨੂੰ ਰੁਜ਼ਗਾਰ ਦੇਣ ਦਾ ਜੋ ਵਾਇਦਾ ਕੀਤਾ ਸੀ, ਉਸ ਵਾਇਦੇ ਮੁਤਾਬਕ ਰੁਜ਼ਗਾਰ ਸਾਧਨ ਮੁਹੱਈਆ ਕਰਵਾਏ ਜਾਣ। ਕਿਰਤ ਕਾਨੂੰਨਾਂ ਨੂੰ ਅਮਲੀ ਜਾਮਾ ਪਹਿਨਾ ਕੇ ਕਿਰਤੀ ਵਰਗ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਮਿਲਦੀਆਂ ਸਹੂਲਤਾਂ ਤੇ ਲਗਾਏ ਗਏ ਕੱਟਾਂ ਸਬੰਧੀ ਜਾਰੀ ਕੀਤੇ ਕਾਲੇ ਪੱਤਰਾਂ ਨੂੰ ਰੱਦ ਕੀਤਾ ਜਾਵੇ। ਕਿਰਤੀਆਂ ਦੇ ਬੱਚਿਆਂ ਨੂੰ ਸਿੱਖਿਆ ਤੇ ਸਿਹਤ ਸਹੂਲਤਾਂ ਪਹਿਲ ਦੇ ਅਧਾਰ ’ਤੇ ਮੁਹੱਈਆ ਕਰਵਾਈਆਂ ਜਾਣ।
ਇਸ ਮੌਕੇ ਕੁਲਬੀਰ ਸਿੰਘ ਸੈਦਖੇੜੀ ਜਨਰਲ ਸਕੱਤਰ, ਸੁੱਚਾ ਸਿੰਘ ਰੈਲੋਂ ਫਤਿਹਗੜ੍ਹ ਸਾਹਿਬ, ਗਿਆਨ ਸਿੰਘ ਘਨੌਲੀ ਰੋਪੜ, ਇੰਦਰ ਸਿੰਘ ਪ੍ਰਧਾਨ, ਕਿਰਨ ਮਹਿਤਾ ਕੋਟਕਪੁਰਾ, ਬਲਰਾਜ ਸੇਖੋਂ ਫਰੀਦਕੋਟ, ਜਸਵਿੰਦਰ ਸਿੰਘ ਫਿਰੋਜਪੁਰ, ਬਲਬੀਰ ਸਿੰਘ ਕੰਬੋਜ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਮੁਹਾਲੀ, ਦਵਿੰਦਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਫਰੀਦਪੁਰ, ਗਿਆਨ ਸਿੰਘ ਜੋਸ਼ਨ, ਪ੍ਰਧਾਨ ਜਲ ਸਪਲਾਈ, ਵੈਦ ਸ਼ਰਮਾ ਮੋਗਾ, ਚਿੰਤ ਰਾਮ ਨਾਹਰ ਮੁਕਤਸਰ, ਫੁੰਮਣ ਸਿੰਘ, ਦੇਸ ਰਾਜ ਫਾਜਿਲਕਾ, ਮੱਸਾ ਸਿੰਘ ਅੰਮ੍ਰਿਤਸਰ, ਸਤੀਸ਼ ਵਰਮਾ ਅਬੋਹਰ, ਸੁਖਦੇਵ ਸਿੰਘ ਰਿਆੜ ਗੁਰਦਾਸਪੁਰ, ਵੈਦ ਸਿੰਘ ਜਲੰਧਰ, ਦਵਿੰਦਰ ਸਿੰਘ ਹੁਸ਼ਿਆਰਪੁਰ, ਰਾਮਪਾਲ ਸੈਣੀ ਸੰਗਰੂਰ, ਗੁਰਮੀਤ ਸਿੰਘ ਧੂਰੀ, ਨਿਰਮਲ ਸਿੰਘ ਲੋਦੀਮਾਜਰਾ ਪੰਚਾਇਤ ਸਕੰਤਰ ਬਲਰਾਜ ਵਰਮਾ ਲੁਧਿਆਣਾ, ਜਸਵੰਤ ਸਿੰਘ ਆਨੰਦਪਰ ਸਾਹਿਬ ਆਗੂਆਂ ਨੇ ਮੁਲਾਜ਼ਮਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਖਜਾਨੇ ਤੇ ਲਗਾਈ ਗਈ ਅਣਐਲਾਨੀ ਪਾਬੰਦੀ ਨੂੰ ਖਤਮ ਕਰਕੇ ਮੁਲਾਜਮਾਂ ਦੇ ਕਰੋੜਾਂ ਰੁਪਏ ਦੇ ਬਿੱਲਾਂ ਦੀ ਅਦਾਇਗੀ ਕਰਵਾਈ ਜਾਵੇ। ਨਿੱਜੀਕਰਨ ਤੇ ਨਿਗਮੀਕਰਨ ਦੀ ਨੀਤੀ ਨੂੰ ਬੰਦ ਕੀਤਾ ਜਾਵੇ। ਸਰਕਾਰੀ ਥਾਵਾਂ ਤੇ ਮਸ਼ੀਨਰੀ ਨੂੰ ਕੋਡੀਆਂ ਦੇ ਭਾਅ ਵੇਚਣ ਦੀ ਬਜਾਏ ਇਨ੍ਹਾਂ ਤੋਂ ਵਿਭਾਗੀ ਕੰਮ ਲਿਆ ਜਾਵੇ। ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਵਿਭਾਗਾਂ ਵਿੱਚ ਅਮਲੀ ਤੌਰ ’ਤੇ ਲਾਗੂ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …