Nabaz-e-punjab.com

ਮੁਹਾਲੀ ਵਿੱਚ ਵੱਖ ਵੱਖ ਪੈਨਸ਼ਨਰ ਜਥੇਬੰਦੀਆਂ ਨੇ ‘ਪੈਨਸ਼ਨਰ ਦਿਵਸ’ ਮਨਾਇਆ

ਦੋਵੇਂ ਸਮਾਗਮਾਂ ਵਿੱਚ ਪ੍ਰਬੰਧਕਾਂ ਵੱਲੋਂ ਉੱਘੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ:
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ ਇੱਥੋਂ ਦੇ ਪ੍ਰਾਚੀਨ ਕਲਾ ਕੇਂਦਰ ਸੈਕਟਰ-71 ਵਿੱਚ ਪੈਨਸ਼ਨਰ ਦਿਵਸ ਮਨਾਇਆ ਗਿਆ। ਇਸ ਮੌਕੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਦੇ ਅਧਿਕਾਰੀ ਜਤਿੰਦਰ ਸਿੰਘ ਸ਼ੇਰਗਿੱਲ ਮੁੱਖ ਮਹਿਮਾਨ ਸਨ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਨੇ ਕੀਤੀ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਸਰਾਓ ਨੇ ਦੱਸਿਆ ਕਿ ਸ਼ੈਲਬੀ ਹਸਪਤਾਲ ਤੋਂ ਡਾ. ਸਤਪਾਲ ਗੰਭੀਰ ਅਤੇ ਡਾ. ਮਨਿੰਦਰ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਸਨ, ਜਿਨ੍ਹਾਂ ਨੇ ਇਸ ਮੌਕੇ ਸ਼ੈਲਬੀ ਹਸਪਤਾਲ ਵੱਲੋਂ ਪੈਨਸ਼ਨਰ ਸਿਹਤ ਕਾਰਡ ਜਾਰੀ ਕੀਤਾ। ਇਸ ਮੌਕੇ ਮੁੱਖ ਬੁਲਾਰਾ ਡਾ. ਹਜ਼ਾਰਾ ਸਿੰਘ ਚੀਮਾ ਸਨ। ਇਸ ਮੌਕੇ ਸੁਖਚੈਨ ਸਿੰਘ ਖਹਿਰਾ ਕਨਵੀਨਰ ਅਤੇ ਕੋਆਰਡੀਨੇਟਰ ਪੈਨਸ਼ਨਰ ਅਤੇ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ, ਗੁਰਮੇਲ ਸਿੰਘ ਸਿੱਧੂ ਕਨਵੀਨਰ ਮੁਲਾਜ਼ਮ ਮੰਚ ਪੰਜਾਬ, ਪੱਤਰਕਾਰ ਤਰਲੋਚਨ ਸਿੰਘ, ਕੇਵਲ ਸਿੰਘ ਰਾਣਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਜੁਲਾਈ 2018, ਜਨਵਰੀ 2019 ਅਤੇ ਜੁਲਾਈ 2019 ਦੀਆਂ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਤਨਖ਼ਾਹ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਕੈਸ਼ਲੈਸ ਹੈਲਥ ਸਕੀਮ ਮੁੜ ਸੋਧ ਕੇ ਸੀਜੀਐਚਐਸ ਪੈਟਰਨ ਤੇ ਲਾਗੂ ਕੀਤੀ ਜਾਵੇ, ਆਈਆਰ 5 ਫੀਸਦੀ ਦੀ ਥਾਂ 20 ਫੀਸਦੀ ਕੀਤੀ ਜਾਵੇ। ਇਸ ਮੌਕੇ ਬਾਬੂ ਸਿੰਘ, ਬਲਵੀਰ ਸਿੰਘ ਧਾਨੀਆ, ਜਸਵੰਤ ਬਾਗੜੀ, ਜਸਮੇਰ ਸਿੰਘ ਬਾਠ, ਹਰਮਿੰਦਰ ਸਿੰਘ ਸੈਣੀ, ਜਰਨੈਲ ਕ੍ਰਾਂਤੀ, ਸੀਟੀਯੂ ਆਗੂ ਰਾਜ ਕੁਮਾਰ, ਪਿਸ਼ੌਰਾ ਸਿੰਘ ਵੀ ਮੌਜੂਦ ਸਨ।
ਉਧਰ, ਪੰਜਾਬ ਪਾਵਰਕੌਮ, ਟਰਾਂਸਮਿਸ਼ਨ ਪੈਨਸ਼ਨਰ ਐਸੋਸੀਏਸ਼ਨ ਡਵੀਜ਼ਨ ਮੁਹਾਲੀ ਦੇ ਪੈਨਸ਼ਨਰਾਂ ਵੱਲੋਂ ਡਵੀਜ਼ਨ ਦਫ਼ਤਰ ਫੇਜ਼-1 ਵਿੱਚ ਪੈਨਸ਼ਨ ਦਿਵਸ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ 75 ਤੋਂ 80 ਸਾਲ ਉਮਰ ਵਰਗ ਦੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਇਤਿਹਾਸ, ਪੈਨਸ਼ਨਰਾਂ ਦੀਆਂ ਮੌਜੂਦਾ ਸਮੱਸਿਆਵਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਚਰਚਾ ਕੀਤੀ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਪੈਨਸ਼ਨਰਾਂ ਨਾਲ ਕੀਤੇ ਜਾ ਰਹੇ ਧੱਕੇ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਰਾਜ ਕੁਮਾਰ, ਨਿਰਮਲ ਸਿੰਘ, ਕਪਲ ਦੇਵ, ਰਮੇਸ਼ ਚੰਦ, ਗੁਰਮੀਤ ਸਿੰਘ ਸੈਣੀ, ਮੱਘਰ ਸਿੰਘ, ਗੁਰਿੰਦਰ ਸਿੰਘ, ਰਣਜੀਤ ਸਿੰਘ, ਸੁਭਾਸ਼ ਚੰਦਰ, ਬਲਵੀਰ ਸਿੰਘ, ਪ੍ਰਚਾਰ ਸਕੱਤਰ ਬੀਸੀ ਪ੍ਰੇਮੀ, ਰਮੇਸ਼ ਚੰਦ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਮੁਲਾਜ਼ਮ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸੂਬਾ ਕਮੇਟੀ ਵੱਲੋਂ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਅਤੇ ਸੂਬਾ ਕਮੇਟੀ ਮੈਂਬਰ ਸਿਕੰਦਰ ਸਿੰਘ ਵੀ ਮੌਜੂਦ ਸਨ। ਸਮਾਗਮ ਦੌਰਾਨ 75 ਤੋਂ 80 ਸਾਲ ਉਮਰ ਵਰਗ ਦੇ ਪੈਨਸ਼ਨਰ ਪ੍ਰਦੁਮਣ ਸਿੰਘ ਬੇਦੀ, ਗੁਰਮੀਤ ਸਿੰਘ, ਦਰਸ਼ਨ ਕੁਮਾਰ, ਸਵਰਨਜੀਤ ਸਿੰਘ, ਕਰਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…