ਜਗਤਾਰ ਸਿੰਘ ਖੇੜਾ ਨੂੰ ਵੱਖ ਵੱਖ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਨਵੰਬਰ:
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਦੇ ਪ੍ਰਧਾਨ ਤੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਆਗੂ ਜਗਤਾਰ ਸਿੰਘ ਖੇੜਾ ਨਮਿੱਤ ਭੋਗ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਹਰਜੀਤ ਸਿੰਘ ਹਰਮਨ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਇਸ ਉਪਰੰਤ ਜਗਤਾਰ ਸਿੰਘ ਖੇੜਾ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਬੁਲਾਰਿਆਂ ਨੇ ਉਨ੍ਹਾਂ ਵੱਲੋਂ ਬੀਤਾਏ ਉਚੇ-ਸੁੱਚੇ ਜੀਵਨ ਦੀ ਸਲਾਘਾਂ ਕੀਤੀ। ਜਿਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ, ਅਕਾਲੀ ਦਲ 1920 ਦੇ ਆਗੂ ਹਰਬੰਸ ਸਿੰਘ ਕੰਧੋਲਾ, ਅਰਵਿੰਦਰ ਸਿੰਘ ਪੈਂਟਾਂ, ਬਲਵੀਰ ਸਿੰਘ ਗਿੱਲ, ਅਕਾਲੀ ਆਗੂ ਉਜਾਗਰ ਸਿੰਘ ਬਡਾਲੀ, ਜਥੇਦਾਰ ਮਨਜੀਤ ਸਿੰਘ ਮੰਧੋਂ ਸੰਗਤੀਆਂ, ਮੁੱਖ ਮੰਤਰੀ ਦੇ ਓਐਸਡੀ ਰਹੇ ਲਖਵਿੰਦਰ ਕੌਰ ਗਰਚਾ, ਜੈਲਦਾਰ ਸਤਵਿੰਦਰ ਸਿੰਘ, ਮੁਲਾਜ਼ਮ ਯੂਨੀਅਨ ਆਗੂ ਜਲੌਰ ਸਿੰਘ ਫਰੀਦਕੋਟ, ਲਖਵੀਰ ਸਿੰਘ ਢਿੱਲੋਂ, ਕੇਸਰ ਸਿੰਘ, ਏਆਰ ਅਭਿਸੇਕ ਸੰਧੂ, ਡੀਐਸਪੀ ਵਰਿੰਦਰਜੀਤ ਸਿੰਘ, ‘ਆਪ’ ਆਗੂ ਦਲਵਿੰਦਰ ਬੈਨੀਪਾਲ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਸੰਮਤੀ ਮੈਂਬਰ ਸਰਬਜੀਤ ਸਿੰਘ, ਤੇਜਪਾਲ ਸਿੰਘ ਕੁਰਾਲੀ, ਰਵਿੰਦਰ ਸਿੰਘ ਵਜੀਦਪੁਰ, ਜਸਵੀਰ ਸਿੰਘ ਕਾਦੀਮਾਜਰਾ, ਦੀਦਾਰ ਸਿੰਘ ਕੰਨਸਾਲਾ, ਬਲਜੀਤ ਸਿੰਘ ਖੇੜਾ, ਮੇਜਰ ਸਿੰਘ, ਅਤੇ ਭੀਮ ਸਿੰਘ ਆਦਿ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਲੁਆਈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…