ਸਰਕਾਰੀ ਮਾਡਲ ਸਕੂਲ ਫੇਜ਼-3ਬੀ1 ਵਿੱਚ ਗਰਮ ਰੁੱਤ ਦੀਆਂ ਵੱਖ-ਵੱਖ ਖੇਡਾਂ ਕਰਵਾਈਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਸਰਕਾਰੀ ਮਾਡਲ ਸੀਨੀਅਰ ਸੈਂਕਡਰੀ ਸਕੂਲ ਫੇਜ਼-3ਬੀ1 ਵਿੱਚ ਗਰਮ ਰੁੱਤ ਦੇ ਟੂਰਨਾਂਮੈਂਟ ਦੌਰਾਨ ਚੌਥੇ ਦਿਨ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਈਓ ਜਸਵਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਖੇਡ ਮੁਕਾਬਲਿਆਂ ਦੌਰਾਨ ਫੁੱਟਬਾਲ 14 ਸਾਲ ਮੁੰਡੇ ਵਿਚ ਖਰੜ ਜੋਨ ਨੇ ਡੇਰਾਬੱਸੀ ਨੂੰ 3-0 ਨਾਲ, ਕੁਰਾਲੀ ਜੋਨ ਨੇ ਝੰਜੇੜੀ ਜੋਨ ਨੂੰ 2-0 ਨਾਲ ਅਤੇ ਮੁੱਲਾਂਪੁਰ ਜੋਨ ਨੇ ਬਨੂੰੜ ਜੋਨ ਨੂੰ 3-0 ਨਾਲ ਹਰਾਇਆ। ਫੁੱਟਬਾਲ 17 ਸਾਲ ਮੁੰਡੇ ਵਿਚ ਡੇਰਾਬੱਸੀ ਨੇ ਬਨੂੰੜ ਨੂੰ 4-0 , ਕੁਰਾਲੀ ਨੇ ਮੁੱਲਾਂਪੁਰ ਨੂੰ 4-0 ਨਾਲ, ਖਰੜ ਨੇ ਝੰਜੇੜੀ ਨੂੰ 5-4 ਪੈਨਲਟੀਆਂ ਨਾਲ ਹਰਾਇਆ।
ਫੁੱਟਬਾਲ 19 ਸਾਲ ਮੁੰਡੇ ਵਿਚ ਮੁੱਲਾਂਪੁਰ ਨੇ ਝੰਜੇੜੀ ਨੂੰ 3-0 ਨਾਲ ਹਰਾਇਆ। ਹੈਂਡਬਾਲ ਅੰਡਰ 14 ਸਾਲ (ਮੁੰਡੇ) ਵਿਚ ਕੁਰਾਲੀ ਨੇ ਮੁੱਲਾਂਪੁਰ ਨੂੰ 10-2 ਨਾਲ , ਮੁਹਾਲੀ ਨੇ ਖਰੜ ਨੂੰ 20-5 ਨਾਲ ਹਰਾਇਆ। ਹੈੱਡਬਾਲ ਅੰਡਰ 17 (ਮੁੰਡੇ) ਵਿਚ ਮੁੱਲਾਂਪੁਰ ਨੇ ਖਰੜ ਨੂੰ 7-1 ਨਾਲ, ਮੁਹਾਲੀ ਨੇ ਡੇਰਾਬਸੀ ਨੂੰ 13-2 ਨਾਲ ਹਰਾਇਆ। ਅੰਡਰ 19 (ਮੁੰਡੇ) ਵਿਚ ਕੁਰਾਲੀ ਨੇ ਮੁੱਲਾਂਪੁਰ ਨੂੰ 13-3 ਨਾਲ ਹਰਾਇਆ। ਕਬੱਡੀ 19 ਸਾਲ ਵਿਚ ਮੁਹਾਲੀ ਨੇ ਖਰੜ ਨੂੰ ਹਰਾਇਆ ਅਤੇ ਲਾਲੜੂ ਨੇ ਮੁੱਲਾਂਪੁਰ ਨੂੰ ਹਰਾਇਆ।
ਬਾਲੀਬਾਲ ਅੰਡਰ 14 ਸਾਲ ਵਿਚ ਲਾਲੜੂ ਨੇ ਖਰੜ ਨੂੰ, ਕੁਰਾਲੀ ਨੇ ਮੁੱਲਾਂਪੁਰ ਨੂੰ, ਝੰਜੇੜੀ ਨੇ ਡੇਰਾਬੱਸੀ ਨੂੰ ਹਰਾਇਆ। ਅੰਡਰ 17 ਵਿਚ ਕੁਰਾਲੀ ਨੇ ਮੁੱਲਾਂਪੁਰ, ਖਰੜ ਨੇ ਮੁਹਾਲੀ, ਡੇਰਾਬੱਸੀ ਨੇ ਬਨੂੰੜ, ਝੰਜੇੜੀ ਨੇ ਲਾਲੜੂ ਨੁੰ ਹਰਾਇਆ। ਅੰਡਰ 17 ਕਬੱਡੀ ਵਿਚ ਮੁਹਾਲੀ ਨੇ ਬਨੂੜ ਨੂੰ , ਕੁਰਾਲੀ ਨੇ ਖਰੜ ਨੂੰ ਹਰਾਇਆ। ਕਬੱਡੀ ਅੰਡਰ 14 ਵਿਚ ਮੁਹਾਲੀ ਨੇ ਲਾਲੜੂ, ਖਰੜ ਨੇ ਬਨੂੰੜ, ਕੁਰਾਲੀ ਨੇ ਮੁੱਲਾਂਪੁਰ, ਡੇਰਾਬੱਸੀ ਨੇ ਝੰਜੇੜੀ ਨੂੰ ਹਰਾਇਆ। ਇਸ ਮਕੇ ਪ੍ਰੈਸ ਸਕੱਤਰ ਅਧਿਆਤਮ ਪ੍ਰਕਾਸ਼ ਤਿਉੜ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…