ਲਈਅਰ ਵੈਲੀ ਪਾਰਕ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਹਿਰਨ ਦੀ ਮੌਤ

ਵਿਦਿਆਰਥੀ ਜਾਗ੍ਰਤੀ ਮੰਚ ਨੇ ਮ੍ਰਿਤਕ ਹਿਰਨ ਨੂੰ ਪਾਸੇ ਕਰਕੇ ਨਗਰ ਨਿਗਮ ਦਫ਼ਤਰ ਨੂੰ ਦਿੱਤੀ ਸੂਚਨਾ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਇੱਥੋਂ ਦੇ ਫੇਜ਼-9 ਸਥਿਤ ਲਈਅਰ ਵੈਲੀ ਦੇ ਨੇੜੇ ਐਤਵਾਰ ਨੂੰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਜੰਗਲੀ ਜਾਨਵਰ ਹਿਰਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਪਤਾ ਉਦੋਂ ਲੱਗਾ ਜਦੋਂ ਵਿਦਿਆਰਥੀ ਜਾਗ੍ਰਿਤੀ ਮੰਚ ਫੇਜ਼-9 ਮੁਹਾਲੀ ਦੇ ਅਹੁਦੇਦਾਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਲਾਵਾਰਿਸ ਕੁੱਤਿਆਂ ਤੇ ਹੋਰ ਪਸ਼ੂ ਪੰਛੀਆਂ ਨੂੰ ਚਾਰਾ ਆਦਿ ਪਾਉਣ ਲਈ ਨਿਕਲੇ। ਮੰਚ ਦੇ ਅਹੁਦੇਦਾਰਾਂ ਵਿੱਚ ਚੇਅਰਮੈਨ ਰਮੇਸ਼ ਕੁਮਾਰ ਵਰਮਾ, ਪ੍ਰਧਾਨ ਅਮਨਦੀਪ ਸਿੰਘ ਮੁੰਡੀ, ਵਿਸ਼ਾਲ ਮੰਡਲ, ਰਾਜੇਸ਼ ਵਰਮਾ, ਯੁੱਗ ਸ਼ਰਮਾ, ਅਮਿਤ ਠਾਕੁਰ, ਆਸ਼ੂਤੋਸ਼ ਰਾਏ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਲਈਅਰ ਵੈਲੀ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਇੱਕ ਜਾਨਵਰ ਸੜਕ ਕਿਨਾਰੇ ਮਰਿਆ ਹੋਇਆ ਪਿਆ ਸੀ। ਜਦੋਂ ਜਾਨਵਰ ਦੇ ਨੇੜੇ ਜਾ ਕੇ ਦੇਖਿਆ ਤਾਂ ਮ੍ਰਿਤਕ ਹਿਰਨ ਦੇ ਪੇਟ ਦੇ ਇੱਕ ਪਾਸੇ ਕਿਸੇ ਵਾਹਨ ਆਦਿ ਦੀ ਜ਼ਬਰਦਸਤ ਟੱਕਰ ਵੱਜੀ ਹੋਈ ਸੀ। ਟੱਕਰ ਏਨੀ ਜ਼ਬਰਦਸਤ ਸੀ ਕਿ ਹਿਰਨ ਦੀ ਵੱਖੀ ’ਚੋਂ ਅੰਤੜੀਆਂ ਵੀ ਬਾਹਰ ਨਿਕਲੀਆਂ ਹੋਈਆਂ ਸਨ।
ਚੇਅਰਮੈਨ ਰਮੇਸ਼ ਕੁਮਾਰ ਵਰਮਾ ਨੇ ਦੱਸਿਆ ਕਿ ਫਿਲਹਾਲ ਮੰਚ ਵੱਲੋਂ ਮ੍ਰਿਤਕ ਹਿਰਨ ਨੂੰ ਕੱਪੜੇ ਨਾਲ ਢੱਕ ਦਿੱਤਾ ਗਿਆ ਹੈ ਅਤੇ ਨਗਰ ਨਿਗਮ ਦੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਤਾਂ ਜੋ ਇਸ ਮ੍ਰਿਤਕ ਹਿਰਨ ਦੀ ਲਾਸ਼ ਨੂੰ ਇੱਥੋਂ ਚੁੱਕਿਆ ਜਾ ਸਕੇ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…