nabaz-e-punjab.com

ਟਰੈਫ਼ਿਕ ਚਲਾਨ ਨਾ ਭੁਗਤਨ ਵਾਲਿਆਂ ਦੇ ਵਾਹਨਾਂ ਨੂੰ ਕੀਤਾ ਜਾਵੇਗਾ ‘ਬਲੈਕਲਿਸਟ: ਆਰਟੀਏ

ਨਬਜ਼-ਏ-ਪੰਜਾਬ, ਮੁਹਾਲੀ, 30 ਮਾਰਚ:
ਪੰਜਾਬ ਸਰਕਾਰ, ਟਰੈਫ਼ਿਕ ਚਲਾਨ ਨਾ ਭੁਗਤਨ ਵਾਲਿਆਂ ਦੇ ਵਾਹਨਾਂ ਨੂੰ ‘ਬਲੈਕਲਿਸਟ ਕਰ ਸਕਦੀ ਹੈ। ਮੁਹਾਲੀ ਦੇ ਆਰਟੀਏ (ਖੇਤਰੀ ਟਰਾਂਸਪੋਰਟ ਅਥਾਰਟੀ) ਪਰਦੀਪ ਸਿੰਘ ਢਿੱਲੋਂ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਦੇ ਚਲਾਨ ਬਕਾਇਆ/ਲੰਬਿਤ ਹਨ, ਨੂੰ ਤੁਰੰਤ ਭੁਗਤਿਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਵਾਹਨਾਂ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ।
ਆਰਟੀਏ ਪਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਅਕਸਰ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਵਾਹਨ ਮਾਲਕ ਜੁਰਮਾਨਾ ਲੱਗਣ ਤੋਂ ਬਾਅਦ ਵੀ ਚਲਾਨ ਨਹੀਂ ਭੁਗਤਦੇ ਹਨ। ਜਿਸ ਕਾਰਨ ਬਕਾਇਆ ਰਾਸੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਮਸਲੇ ਨੂੰ ਹੱਲ ਕਰਨ ਲਈ ਮੋਟਰ ਵਾਹਨ ਐਕਟ 1989 ਦੇ ਤਹਿਤ ਚਲਾਨ ਜਾਰੀ ਹੋਣ ਦੀ ਮਿਤੀ ਤੋਂ 90 ਦਿਨਾਂ ਦੇ ਅੰਦਰ ਚਲਾਨ ਰਾਸ਼ੀ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਜੇਕਰ ਇਸ ਮਿਆਦ ਦੇ ਅੰਦਰ ਚਲਾਨ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਵਾਹਨ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵਾਹਨ ਨੂੰ ਬਲੈਕਲਿਸਟ ਕਰਨ ਦੇ ਗੰਭੀਰ ਨਤੀਜੇ ਹੁੰਦੇ ਹਨ, ਜਿਸ ਵਿੱਚ ਰਜਿਸਟ੍ਰੇਸ਼ਨ ਨੂੰ ਮੁਅੱਤਲ ਕਰਨਾ ਸ਼ਾਮਲ ਹੈ। ਇਹ ਵਾਹਨ ਮਾਲਕ ਨੂੰ ਬੀਮਾ ਨਵੀਨੀਕਰਨ, ਮਾਲਕੀ ਤਬਾਦਲਾ ਜਾਂ ਪਰਮਿਟ ਜਾਰੀ ਕਰਨ ਵਰਗੇ ਜ਼ਰੂਰੀ ਕੰਮਾਂ ਵਿੱਚ ਰੁਕਾਵਟ ਬਣ ਸਕਦਾ ਹੈ। ਇਸ ਲਈ ਸਾਰੇ ਵਾਹਨ ਮਾਲਕਾਂ, ਜਿਨ੍ਹਾਂ ਦੇ ਚਲਾਨ ਪੈਂਡਿੰਗ ਹਨ, ਉਹ ਅਗਲੇ 10 ਦਿਨਾਂ ਦੇ ਅੰਦਰ ਚਲਾਨ ਭੁਗਤਨਾ ਯਕੀਨੀ ਬਣਾਉਣ। ਨਹੀਂ ਤਾਂ ਉਨ੍ਹਾਂ ਨੂੰ ਮੋਟਰ ਵਾਹਨ ਐਕਟ ਦੇ ਉਪਬੰਧਾਂ ਅਨੁਸਾਰ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਕੀਤੇ ਜਾਣਗੇ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸਮੇਂ ਸਿਰ ਚਲਾਨ ਭੁਗਤਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਰਜੋਤ ਬੈਂਸ ਨੇ ਫੇਜ਼-11 ਸਕੂਲ ਵਿੱਚ …