ਨੌਕਰਾਂ ਅਤੇ ਕਿਰਾਏਦਾਰਾਂ ਦੀ ਤਸਦੀਕ ਥਾਣੇ ਵਿਚ ਕਰਾਉਣਾ ਲਾਜਮੀ: ਥਾਣਾ ਮੁਖੀ ਜੇਪੀ ਸਿੰਘ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਅਪਰੈਲ:
ਜਿਲ੍ਹਾ ਮੁਹਾਲੀ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਵੱਲੋਂ ਜੁਰਮਾਂ ਨੂੰ ਠੱਲ ਪਾਉਣ ਲਈ ਆਰੰਭੀ ਮੁਹਿੰਮ ਤਹਿਤ ਅਮਰੋਜ ਸਿੰਘ ਡੀ.ਐਸ.ਪੀ. ਦੀ ਦੇਖ-ਰੇਖ ਹੇਠ ਥਾਣਾ ਕੁਰਾਲੀ ਐਸ.ਐਚ.ਓ. ਜਤਿੰਦਰਪਾਲ ਸਿੰਘ ਇੰਸਪੈਕਟਰ ਤੇ ਮੋਹਣ ਸਿੰਘ ਇੰਚਾਰਜ ਥਾਣਾ ਸਾਂਝ ਕੇਂਦਰ ਵੱਲੋਂ ਸ਼ਹਿਰ ਵਿਚ ਰਹਿੰਦੇ ਨੌਕਰਾਂ ਅਤੇ ਕਿਰਾਏਦਾਰਾਂ ਦੀ ਤਸਦੀਕ ਕਰਾਉਣ ਸੰਬੰਧੀ ਮਨਿਆਦੀ ਕਰਵਾਈ ਗਈ।
ਸਾਂਝ ਕੇਂਦਰ ਦੇ ਮੈਬਰਾਂ ਦੀ ਮਦਦ ਨਾਲ ਸਹਿਰ ਕੁਰਾਲੀ ਦੇ ਹਰ ਵਾਰਡ-ਮੁਹੱਲੇ ਅਤੇ ਫੈਕਟਰੀਆਂ ਆਦਿ ਵਿਚ ਰਹਿੰਦੇ ਸ਼ਹਿਰ ਵਾਸੀਆਂ ਵੱਲੋਂ ਆਪਣੇ ਪਾਸ ਰੱਖੇ ਨੌਕਰਾਂ ਅਤੇ ਕਿਰਾਏਦਾਰਾਂ ਦੀ ਤਸਦੀਕ ਕਰਾਉਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿੱਚ ਰਹਿੰਦੇ ਅਣਪਛਾਤੇ ਵਿਅਕਤੀ ਅਤੇ ਅਪਰਾਧੀ ਪੁਲਿਸ ਦੀ ਪਕੜ ਵਿੱਚ ਆ ਸਕਣ। ਇਸ ਮੌਕੇ ਗਲਬਾਤ ਕਰਦਿਆਂ ਸਾਂਝ ਕੇਂਦਰ ਦੇ ਇੰਚਾਰਜ ਮੋਹਨ ਸਿੰਘ ਵੱਲੋਂ ਸਖਤ ਹਦਾਇਤ ਕੀਤੀ ਗਈ ਕਿ ਜਿਹੜੇ ਮਕਾਨ ਮਾਲਕਾਂ ਵੱਲੋਂ ਤਸਦੀਕ ਨਾ ਕਰਵਾਈ ਗਈ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਬਹਾਦਰ ਸਿੰਘ ਓ.ਕੇ ਸਿਲਾਈ ਮਸ਼ੀਨ ਵਾਲੇ, ਬਲਵਿੰਦਰ ਧੀਮਾਨ, ਸਪਿੰਦਰ ਸਿੰਘ ਪ੍ਰਿੰਸੀਪਲ ਖਾਲਸਾ ਸਕੂਲ, ਜੇ.ਆਰ ਸਰਮਾ ਪ੍ਰਿੰਸੀਪਲ ਚਕਵਾਲ ਸਕੂਲ, ਸ੍ਰੀ ਮਤੀ ਅਨੁਪਮਾ ਪ੍ਰਿੰਸੀਪਲ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਦਲਜੀਤ ਸਿੰਘ, ਰਾਜਿੰਦਰ ਸਿੰਘ, ਦਰਬਾਰਾ ਸਿੰਘ, ਮਹਿੰਦਰਪਾਲ ਸਿੰਘ, ਮਾਸਟਰ ਵਿਸਨੂੰ, ਗੁਰਚਰਨ ਸਿੰਘ, ਰਾਜ ਕੁਮਾਰ, ਗੁਰਦੀਪ ਸਿੰਘ ਮਹਿਤੋਂ ਆਦਿ ਹਾਜਰ ਸਨ।

Load More Related Articles

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…