Nabaz-e-punjab.com

ਵੇਰਕਾ ਮਿਲਕ ਪਲਾਂਟ ਨੇ ਮੁਹਾਲੀ ਜ਼ਿਲ੍ਹੇ ਵਿੱਚ ਸਪਲਾਈ ਕੀਤਾ 80576 ਲੀਟਰ ਦੁੱਧ

ਡੀਸੀ ਨੇ ਸਬਜ਼ੀਆਂ ਦੀ ਪ੍ਰਚੂਨ ਵਿਕਰੀ ਦੇ ਰੇਟ ਤੈਅ, ਬੈਂਕ ਘੱਟ ਸਟਾਫ਼ ਨਾਲ ਕੰਮ ਚਲਾਉਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਆਮ ਲੋਕਾਂ ਨੂੰ ਦੁੱਧ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਇਹ ਗੱਲ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਆਖੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਵੇਰਕਾ ਮਿਲਕ ਪਲਾਂਟ ਮੁਹਾਲੀ ਵੱਲੋਂ ਸਮੁੱਚੇ ਜ਼ਿਲ੍ਹੇ ਵਿੱਚ 80576 ਲੀਟਰ ਦੁੱਧ ਸਪਲਾਈ ਕੀਤਾ ਗਿਆ। ਇਸ ਤੋਂ ਇਲਾਵਾ ਛੋਟੇ ਦੋਧੀਆਂ ਵੱਲੋਂ ਵੀ ਘਰ-ਘਰ ਦੁੱਧ ਦੀ ਸਪਲਾਈ ਕੀਤੀ ਗਈ। ੦ਜ਼ਿਕਰਯੋਗ ਹੈ ਕਿ ਆਮ ਤੌਰ ’ਤੇ ਜ਼ਿਲ੍ਹੇ ਵਿੱਚ ਵੇਰਕਾ ਦੁੱਧ ਦੀ ਅੌਸਤਨ ਖਪਤ 65 ਹਜ਼ਾਰ ਲੀਟਰ ਹੈ ਪਰ ਕਰਫਿਊ ਦੌਰਾਨ ਹੋਰਨਾਂ ਥਾਵਾਂ ਤੋਂ ਆਉਣ ਵਾਲੇ ਦੁੱਧ ਦੀ ਕਮੀ ਨੂੰ ਪੂਰਾ ਕਰਦਿਆਂ ਵੇਰਕਾ ਵੱਲੋਂ 15 ਹਜ਼ਾਰ ਲੀਟਰ ਦੁੱਧ ਵੱਧ ਸਪਲਾਈ ਕੀਤਾ ਗਿਆ।
ਇਸੇ ਤਰ੍ਹਾਂ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਕੀਤੇ ਪ੍ਰਬੰਧਾਂ ਸਦਕਾ ਮੁਹਾਲੀ ਸ਼ਹਿਰ ਵਿੱਚ ਲੋਕਾਂ ਨੇ 39 ਟਨ ਸਬਜ਼ੀਆਂ ਦੀ ਖ਼ਰੀਦ ਕੀਤੀ। ਇਹ ਸਬਜ਼ੀਆਂ ਉਨ੍ਹਾਂ ਨੂੰ ਘਰ-ਘਰ ਮੁਹੱਈਆ ਕਰਵਾਈਆਂ ਗਈਆਂ। ਸਬਜ਼ੀ ਵਿਕਰੇਤਾਵਾਂ ਵੱਲੋਂ ਸਬਜ਼ੀ ਮਹਿੰਗੇ ਭਾਅ ਵੇਚੇ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਪ੍ਰਮੁੱਖ ਸਬਜ਼ੀਆਂ, ਜਿਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਹੈ, ਦੇ ਪਰਚੂਨ ਵਿਕਰੀ ਦੇ ਰੇਟ ਨਿਰਧਾਰਿਤ ਕਰ ਦਿੱਤੇ ਹਨ।
ਡੀਸੀ ਗਿਰੀਸ਼ ਦਿਆਲਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਲੂ 50 ਰੁਪਏ ਕਿੱਲੋ, ਪਿਆਜ਼ 45 ਰੁਪਏ ਕਿੱਲੋ, ਟਮਾਟਰ 60 ਰੁਪਏ ਕਿੱਲੋ, ਫੁੱਲ ਗੋਭੀ 40 ਰੁਪਏ ਕਿੱਲੋ, ਮਟਰ 120 ਰੁਪਏ ਕਿੱਲੋ, ਗਾਜਰ 50 ਰੁਪਏ ਕਿੱਲੋ, ਘੀਆ 60 ਰੁਪਏ ਕਿੱਲੋ, ਚੱਪਣ ਕੱਦੂ 60 ਰੁਪਏ ਕਿੱਲੋ, ਹਰੀ ਮਿਰਚ 20 ਰੁਪਏ ਪ੍ਰਤੀ 100 ਗਰਾਮ, ਅਦਰਕ 25 ਰੁਪਏ ਪ੍ਰਤੀ 100 ਗਰਾਮ, ਲਸਣ 170 ਰੁਪਏ ਕਿੱਲੋ, ਨਿੰਬੂ 120 ਰੁਪਏ ਕਿੱਲੋ, ਪਾਲਕ 10-15 ਰੁਪਏ ਪ੍ਰਤੀ ਗੁੱਛੀ, ਧਨੀਆ 10-15 ਰੁਪਏ ਪ੍ਰਤੀ ਗੁੱਛੀ, ਮੇਥੀ 10-15 ਰੁਪਏ ਪ੍ਰਤੀ ਗੁੱਛੀ ਤੋਂ ਵੱਧ ਨਹੀਂ ਵੇਚੇ ਜਾਣਗੇ। ਰੇਹੜੀ ਵਾਲੇ ਸਬਜ਼ੀ ਵੇਚਣ ਲਈ ਰੇਟ ਲਿਸਟ ਵੀ ਲਗਾਉਣਾ ਯਕੀਨੀ ਬਣਾਉਣਗੇ ਤਾਂ ਜੋ ਲੋਕਾਂ ਨੂੰ ਆਰਥਿਕ ਲੁੱਟ ਨੂੰ ਰੋਕਿਆ ਜਾ ਸਕੇ।
ਉਧਰ, ਜ਼ਿਲ੍ਹਾ ਮੁਹਾਲੀ ਵਿੱਚ ਕਰਫਿਊ ਕਾਰਨ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮੁਹਾਲੀ ਪ੍ਰਸ਼ਾਸਨ ਨੇ ਬੈਂਕ ਸ਼ਾਖਾਵਾਂ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਉਹ ਜਨਤਕ ਹਿੱਤਾਂ ਲਈ ਘੱਟ ਤੋਂ ਘੱਟ ਸਟਾਫ਼ ਨਾਲ ਕੰਮ ਚਲਾਉਣ ਨੂੰ ਤਰਜ਼ੀਹ ਦੇਣ ਤਾਂ ਜੋ ਜ਼ਰੂਰੀ ਵਸਤਾਂ ਦੀ ਖ਼ਰੀਦ ਅਤੇ ਵੇਚ ਸਬੰਧੀ ਵਿੱਤੀ ਲੈਣ-ਦੇਣ ਕੀਤਾ ਜਾ ਸਕੇ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਬੈਂਕ ਸ਼ਾਖਾਵਾਂ ਵਿੱਚ ਕੋਈ ਜਨਤਕ ਪੁੱਛਗਿੱਛ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਭਲਕੇ 28 ਮਾਰਚ ਤੋਂ ਸ਼ੁਰੂ ਹੋ ਰਹੀ ਐਸਬੀਆਈ ਦੀ ਮੋਬਾਈਲ ਏਟੀਐਮ ਵੈਨ ਸੰਨੀ ਇਨਕਲੇਵ ਸਥਿਤ ਜਲਵਯੂ ਵਿਹਾਰ ਵਿੱਚ ਜਾਵੇਗੀ।
ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਫਿਊ ਵਿੱਚ ਢਿੱਲ ਨਾ ਹੋਣ ਕਾਰਨ ਲੋਕ ਬੈਂਕਾਂ ਵਿੱਚ ਆ ਜਾ ਨਹੀਂ ਸਕਦੇ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਪੇਮੈਂਟ ਚੈੱਕ ਰਾਹੀਂ ਹੋਣੀ ਹੈ। ਉਹ ਚੈੱਕ ਕੈਸ਼ ਕਰਵਾਉਣ ਵਿੱਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…