Nabaz-e-punjab.com

ਏਅਰ ਫੋਰਸ ’ਚੋਂ ਸੇਵਾਮੁਕਤ ਬਜੁਰਗ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਬੀਤੇ ਸਮੇਂ ਦੌਰਾਨ ਕੋਈ ਹਾਦਸਾ ਵਾਪਰਨ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਬਜੁਰਗ ਕਰਨੈਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਇੱਥੋਂ ਦੇ ਸੈਕਟਰ-69 ਵਿੱਚ ਇੱਕ ਬਜ਼ੁਰਗ ਨੇ ਆਪਣੀ 12 ਬੋਰ ਦੀ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕਰਨੈਲ ਸਿੰਘ (74) ਵਜੋਂ ਹੋਈ ਹੈ। ਉਹ ਏਅਰ ਫੋਰਸ ’ਚੋਂ ਸੇਵਾਮੁਕਤ ਹਨ ਅਤੇ ਸਥਾਨ ਸੈਕਟਰ-69 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ। ਇਸ ਸਬੰਧੀ ਸੂਚਨਾ ਮਿਲਦੇ ਹੀ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੀਵ ਕੁਮਾਰ ਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਬਜੁਰਗ ਕਰਨੈਲ ਸਿੰਘ ਏਅਰ ਫੋਰਸ ’ਚੋਂ ਰਿਟਾਇਰ ਹੋਣ ਤੋਂ ਬਾਅਦ ਉਹ ਆਈਸ਼ਰ ਟਰੈਕਟਰ ਫੈਕਟਰੀ ਵਿੱਚ ਮੈਨੇਜਰ ਦੇ ਅਹੁਦੇ ’ਤੇ ਲੱਗ ਗਏ ਸੀ ਪ੍ਰੰਤੂ ਹੁਣ ਇਸ ਅਹੁਦੇ ਤੋਂ ਵੀ ਰਿਟਾਇਰ ਹੋ ਚੁੱਕੇ ਸਨ ਅਤੇ ਸੈਕਟਰ-69 ਵਿੱਚ ਆਪਣੀ ਪਤਨੀ ਹਰਪਾਲ ਕੌਰ ਅਤੇ ਛੋਟੀ ਨੂੰਹ ਗੁਰਪ੍ਰੀਤ ਕੌਰ ਪਤਨੀ ਸੁਖਬੀਰ ਸਿੰਘ ਨਾਲ ਇੱਕ ਮਕਾਨ ਵਿੱਚ ਕਿਰਾਏ ’ਤੇ ਰਹਿੰਦਾ ਸੀ। ਉਹ ਗੂੰਗਾ ਬੋਲਾ ਸੀ ਅਤੇ ਪਿੱਛੋਂ ਜ਼ਿਲ੍ਹਾ ਰੂਪਨਗਰ ਦੇ ਪਿੰਡ ਰਾਏਪੁਰ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਿਰਾਏ ਦੇ ਮਕਾਨ ’ਚੋਂ ਬਜ਼ੁਰਗ ਵੱਲੋਂ ਆਤਮ ਹੱਤਿਆ ਲਈ ਵਰਤੀ ਗਈ ਰਾਈਫਲ ਵੀ ਬਰਾਮਦ ਕਰ ਲਈ ਗਈ ਹੈ ਅਤੇ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਤਨੀ ਨੇ ਕਰਨੈਲ ਸਿੰਘ ਨੂੰ ਅੱਜ ਫੌਜੀ ਕੰਟੀਨ ਵਿੱਚ ਕੋਈ ਸਮਾਨ ਲੈਣ ਭੇਜਿਆ ਸੀ। ਇਸ ਮਗਰੋਂ ਉਸ ਨੇ ਕਮਰੇ ਵਿੱਚ ਆ ਕੇ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਸੜਕ ਹਾਦਸੇ ਵਿੱਚ ਬਜੁਰਗ ਕਰਨੈਲ ਸਿੰਘ ਦੀ ਜੁਬਾਨ ਬੰਦ ਹੋ ਗਈ ਸੀ ਅਤੇ ਕਾਗਜ ’ਤੇ ਲਿਖ ਕੇ ਹੀ ਆਪਣੀ ਗੱਲ ਕਹਿੰਦਾ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਉਸ ਦੇ ਦੋ ਪੁੱਤਰ ਅਤੇ ਇੱਕ ਬੇਟੀ ਵੀ ਹੈ। ਉਸ ਦਾ ਇੱਕ ਬੇਟਾ ਰਣਵੀਰ ਸਿੰਘ ਆਸਟ੍ਰੇਲੀਆ ਅਤੇ ਦੂਜਾ ਬੇਟਾ ਸੁਖਬੀਰ ਸਿੰਘ ਵਿੱਚ ਕੈਨੇਡਾ ਅਤੇ ਬੇਟੀ ਜਸਪ੍ਰੀਤ ਕੌਰ ਵੀ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਉਂਜ ਹਾਲੇ ਤੱਕ ਪੁਲੀਸ ਨੂੰ ਆਤਮ ਹੱਤਿਆ ਜਾਂ ਕੋਈ ਸੁਰਾਗ ਨਹੀਂ ਮਿਲਿਆ ਹੈ। ਪਹਿਲੀ ਨਜ਼ਰ ਵਿੱਚ ਪੁਲੀਸ ਸਿੱਧੇ ਤੌਰ ’ਤੇ ਇਸ ਮਾਮਲੇ ਨੂੰ ਆਤਮ ਹੱਤਿਆ ਦਾ ਕੇਸ ਮੰਨ ਕੇ ਚਲ ਰਹੀ ਹੈ। ਪੁਲੀਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਬਾਅਦ ਵਿੱਚ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ’ਤੇ ਗੌਰ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਪੁਲੀਸ ਅਨੁਸਾਰ ਮ੍ਰਿਤਕ ਬਜੁਰਗ ਦੇ ਵਿਦੇਸ਼ ਵਿੱਚ ਰਹਿੰਦੇ ਬੱਚਿਆਂ ਦੇ ਵਾਪਸ ਆਉਣ ਤੋਂ ਬਾਅਦ ਪੋਸਟ ਮਾਰਟਮ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…