nabaz-e-punjab.com

ਵੇਟਰਾਂ ਦੀ ਮੌਤ ਦਾ ਮਾਮਲਾ: ਬਾਲ ਭਲਾਈ ਵਿਭਾਗ ਵੱਲੋਂ ਮੁਹਾਲੀ ਪੁਲੀਸ ਤੋਂ ਰਿਪੋਰਟ ਤਲਬ

ਐਸਐਸਪੀ ਨੂੰ ਪੱਤਰ ਲਿਖ ਕੇ ਨਾਬਾਲਗ ਵੇਟਰ ਦੀ ਉਮਰ ਦਾ ਸਹੀ ਵੇਰਵਾ ਦੇਣ ਨੂੰ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਇੱਥੋਂ ਦੇ ਸੈਕਟਰ-69 ਵਿੱਚ ਰਹਿੰਦੇ ਰੀਅਲ ਅਸਟੇਟ ਦੇ ਵੱਡੇ ਕਾਰੋਬਾਰੀ ਵੱਲੋਂ ਨਵੇਂ ਸਾਲ ਦੀ ਆਮਦ ਦੀ ਖ਼ੁਸ਼ੀ ਵਿੱਚ ਆਪਣੇ ਘਰ ਕਰਵਾਈ ਗਈ ਜਸ਼ਨ ਪਾਰਟੀ ਵਿੱਚ ਫੌਤ ਹੋਏ ਚਾਰ ਵੇਟਰਾਂ ਅਮਿਤ ਕੁਮਾਰ (20), ਰਜਨੀਸ਼ ਕੁਮਾਰ (14) ਅਤੇ ਧਰਮਪਾਲ ਸਿੰਘ (21) ਵਾਸੀ ਪਿੰਡ ਕਾਂਸਲ ਅਤੇ ਦਵਾਰਕਾ ਨਾਥ (35) ਵਾਸੀ ਮੌਲੀ ਜੱਗਰਾਂ (ਚੰਡੀਗੜ੍ਹ) ਦੇ ਮਾਮਲੇ ਵਿੱਚ ਬਾਲ ਭਲਾਈ ਵਿਭਾਗ ਨੇ ਹਰਕਤ ਵਿੱਚ ਆਉਂਦਿਆਂ ਪੁਲੀਸ ਤੋਂ ਨਾਬਾਲਗ ਵੇਟਰ ਬਾਰੇ ਰਿਪੋਰਟ ਤਲਬ ਕੀਤੀ ਗਈ ਹੈ। ਇਸ ਸਬੰਧੀ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਨਾਬਾਲਗ ਵੇਟਰ ਦੀ ਉਮਰ ਬਾਰੇ ਪੂਰੇ ਵੇਰਵੇ ਮੰਗੇ ਗਏ ਹਨ। ਬਾਲ ਵਿਭਾਗ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਸ਼ਨ ਪਾਰਟੀ ਵਿੱਚ ਨਾਬਾਲਗ ਬੱਚੇ ਤੋਂ ਬਾਲ ਮਜ਼ਦੂਰੀ ਕਰਵਾਈ ਗਈ ਹੈ।
ਜਾਣਕਾਰੀ ਅਨੁਸਾਰ ਜਸ਼ਨ ਪਾਰਟੀ ਵਾਲੀ ਰਾਤ ਨੂੰ ਉਕਤ ਵੇਟਰ ਠੰਢ ਤੋਂ ਬਚਾਅ ਲਈ ਕਾਰੋਬਾਰੀ ਦੇ ਘਰ ਦੇ ਇਕ ਕਮਰੇ ਵਿੱਚ ਕੋਲਿਆਂ ਵਾਲੀ ਅੰਗੀਠੀ ਰੱਖ ਕੇ ਸੇਕ ਰਹੇ ਸੀ ਕਿ ਸੇਕਦੇ ਸੇਕਦੇ ਉਨ੍ਹਾਂ ਦੀ ਅੱਖ ਲੱਗ ਗਈ ਅਤੇ ਸਵੇਰੇ ਚਾਰੇ ਵੇਟਰ ਮ੍ਰਿਤਕ ਪਾਏ ਗਏ। ਜਿਨ੍ਹਾਂ ਵਿੱਚ ਇਕ ਨਾਬਾਲਗ ਬੱਚਾ ਵੀ ਸ਼ਾਮਲ ਸੀ। ਬੱਚਿਆਂ ਨੇ ਬੀਤੇ ਕੱਲ੍ਹ ਸੜਕ ’ਤੇ ਰੋਸ ਪ੍ਰਦਰਸ਼ਨ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਬੱਚਾ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਕਾਰੋਬਾਰੀ ਦੀ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਉੱਠਣੀ ਬੈਠਣੀ ਹੋਣ ਕਾਰਨ ਸਥਾਨਕ ਪੁਲੀਸ ਨੇ ਮਹਿਜ਼ ਧਾਰਾ 174 ਅਧੀਨ ਡੀਡੀਆਰ ਦਰਜ ਕੀਤੀ ਗਈ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਬਾਲ ਤੇ ਵਿਕਾਸ ਅਫ਼ਸਰ ਸ੍ਰੀਮਤੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਨਾਬਾਲਗ ਵੇਟਰ ਦੀ ਮੌਤ ਸਬੰਧੀ ਪੁਲੀਸ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਤੋਂ ਸਬੰਧਤ ਵੇਟਰ ਦੀ ਉਮਰ ਸਬੰਧੀ ਤੱਥਾਂ ਦੇ ਆਧਾਰਿਤ ਜਾਣਕਾਰੀ ਮੰਗੀ ਗਈ ਹੈ। ਪੁਲੀਸ ਨੂੰ ਇਹ ਵੀ ਪੁੱਛਿਆ ਗਿਆ ਹੈ ਕਿ ਕੀ ਜਦੋਂ ਮ੍ਰਿਤਕ ਵੇਟਰ ਦੀ ਉਮਰ ਲਿਖੀ ਗਈ ਸੀ ਕਿ ਉਸ ਬਾਰੇ ਮਾਪਿਆਂ ਨੇ ਕੋਈ ਠੋਸ ਦਸਤਾਵੇਜ਼। ਜਿਸ ਵਿੱਚ ਸਕੂਲ ਦਾ ਸਰਟੀਫਿਕੇਟ, ਆਧਾਰ ਕਾਰਡ ਜਾਂ ਕੋਈ ਹੋਰ ਦਸਤਾਵੇਜ਼ ਦੇਖਿਆ ਗਿਆ ਸੀ ਜਾਂ ਅੰਦਾਜ਼ੇ ਨਾਲ ਹੀ ਉਮਰ ਲਿਖ ਦਿੱਤੀ ਗਈ ਸੀ। ਉਨ੍ਹਾਂ ਪੁਲੀਸ ਤੋਂ ਨਾਬਾਲਗ ਬੱਚੇ ਦੀ ਉਮਰ ਬਾਰੇ ਸਹੀ ਰਿਪੋਰਟ ਮਿਲਣ ਤੋਂ ਬਾਅਦ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੁੱਢਲੀ ਜਾਂਚ ਵਿੱਚ ਬਾਲ ਮਜ਼ਦੂਰੀ ਦੀ ਪੁਸ਼ਟੀ ਹੋਈ ਤਾਂ ਸਬੰਧਤ ਕੈਟਰਿੰਗ ਠੇਕੇਦਾਰ ਦੇ ਖ਼ਿਲਾਫ਼ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …