nabaz-e-punjab.com

ਵੈਟਰਨਰੀ ਇੰਸਪੈਕਟਰਾਂ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਅੱਗੇ ਰੋਸ ਧਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਪੰਜਾਬ ਭਰ ਵਿੱਚੋਂ ਸਮੂਹ ਅਹੁਦੇਦਾਰਾਂ ਵੱਲੋਂ ਸੂਬਾ ਪ੍ਰਧਾਨ ਬਰਿੰਦਰਪਾਲ ਸਿੰਘ ਕੈਰੋਂ ਦੀ ਅਗਵਾਈ ਹੇਠ ਵੈਟਰਨਰੀ ਇੰਸਪੈਕਟਰਾਂ ਵੱਲੋਂ ਡਾਇਰੈਕਟਰ ਪਸ਼ੂ ਪਾਲਣ ਦੇ ਮੁਹਾਲੀ ਵਿਖੇ ਦਫਤਰ ਅੱਗੇ ਰੋਸ ਭਰਪੂਰ ਧਰਨਾ ਦਿੱਤਾ ਅਤੇ ਵਿਧਾਨ ਸਭਾ ਵੱਲ ਮਾਰਚ ਕੀਤਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਪਿਛਲੀ ਸਰਕਾਰ ਵੱਲੋਂ ਚੋਣਾਂ ਤੋਂ ਐਨ ਪਹਿਲਾਂ ਜਾਰੀ ਕੀਤੀ ਨੋਟੀਫਿਕੇਸ਼ਨ ਜਿਸ ਵਿੱਚ ਵੈਟਰਨਰੀ ਇੰਸਪੈਕਟਰਾਂ ਵੱਲੋਂ ਕੀਤੇ ਜਾਂਦੇ ਗਰਭ ਪਰਖ ਅਤੇ ਨਾੜੀ ਰਾਂਹੀ ਸੈਂਪਲ ਲੈਣ ਤੇ ਰੋਕ ਲੱਗਾ ਦਿੱਤੀ ਸੀ। ਜਦ ਕਿ ਗਰਭ ਪਰਖ ਤੋਂ ਬਿਨਾਂ ਮਸਨੂਈ ਗਰਭਦਾਨ ਕਰਨਾ ਅਸੰਭਵ ਹੈ। ਇਸ ਦੌਰਾਨ ਪੁਲੀਸ ਵੱਲੋਂ ਘੇਰਾ ਬਣਾ ਕੇ ਪ੍ਰਦਰਸ਼ਨਕਾਰੀ ਇੰਸਪੈਕਟਰਾਂ ਨੂੰ ਅੱਗੇ ਵੱਧਣ ਤੋਂ ਰੋਕ ਲਿਆ। ਇੰਸਪੈਕਟਰਾਂ ਵੱਲੋਂ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਨਿਰਮਲ ਸੈਣੀ, ਕਿਸ਼ਨ ਮਹਾਜਨ, ਜਗਜੀਤ ਸਿੰਘ ਰੰਧਾਵਾ, ਪਰਮਜੀਤ, ਗੁਰਦੀਪ ਬਾਸੀ, ਜੁਗਰਾਜ ਢਲੋਵਾਲ ਸੂਬਈ ਆਗੂਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੰਨੀਆਂ ਮੰਗਾਂ ਜਿਵੇਂ ਸਰਵਿਸ ਰੂਲਾਂ ਦੀ ਸੋਧ, ਤਰੱਕੀ ਚੈਨਲ ਚਾਲੂ ਕਰਨਾ, ਰਜਿਸਟ੍ਰੇਸ਼ਨ ਕਰਨਾ, ਵਿਲਡਿੰਗ ਫੀਸ ਦਾ ਅਧਿਕਾਰ ਦੇਵੇ, ਮੁਢਲਾ ਪੇਅ ਗਰੇਡ 4800, 582 ਪੋਸਟਰ ਬਹਾਲ ਕਰਨਾ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਬੁਲਾਰਿਆਂ ਨੇ ਮੰਗ ਕੀਤੀ ਕਿ ਪਸ਼ੂ ਪਾਲਣ ਦਾ ਡਾਇਰੈਕਟਰ ਕਿਸੇ ਸੀਨੀਅਰ ਆਈ ਏ ਐਸ ਅਧਿਕਾਰੀ ਨੂੰ ਲਾਇਆ ਜਾਵੇ ਤਾਂ ਕਿ ਵਿਭਾਗੀ ਵਿੱਤਕਰੇਬਾਜੀ ਬੰਦ ਹੋ ਸਕੇ। ਧਰਨੇ ਨੂੰ ਜਗਤਾਰ ਸਿੰਘ, ਮਹਿੰਦਰ ਸਿੰਘ, ਮਨਦੀਪ ਸਿੰਘ, ਜਸਵਿੰਦਰ ਬੜੀ, ਕੁਲਦੀਪ ਭਿੰਡਰ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਢਿੱਲੋਂ, ਯਸ਼ ਚੌਧਰੀ, ਹਰਪ੍ਰੀਤ ਸਿੱਧੂ, ਬਲਕਾਰ ਨੱਈਅਰ, ਸੁਰਿੰਦਰ ਸਿੰਘ ਹੀਰ, ਅਮਿਤ ਗਰੋਵਰ, ਮੰਗਲ ਸਿੰਘ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …