nabaz-e-punjab.com

ਹਰ ਅੌਰਤ ਦੀ ਸਰਵਾਈਕਲ ਕੈਂਸਰ ਲਈ ਵੀਆਈਏ ਸਕਰੀਨਿੰਗ ਕਰਵਾਈ ਜਾਵੇਗੀ: ਸਪਰਾ

ਸਰਵਾਈਕਲ ਕੈਂਸਰ ਦਾ ਮੁੱਢਲੀ ਸਟੇਜ਼ ਤੇ ਖਾਤਮਾ ਸੰਭਵ,, ਹਰ ਘਰ ਵਿਚ ਸਿਹਤ ਸਕੀਮਾਂ ਬਾਰੇ ਜਾਣਕਾਰੀ ਪਹੁੰਚਾਣ ਦੀ ਲੋੜ

ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਏ.ਐਨ.ਐਮਜ਼ ਨੂੰ ਅਜ਼ਾਦੀ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਜ਼ਿਲ੍ਹਾ ਮੁਹਾਲੀ ਵਿੱਚ ਹਰ ਅੌਰਤ ਦੀ ਸਰਵਾਈਕਲ ਕੈਂਸਰ ਲਈ ਵੀ.ਆਈ.ਏ (ਵੀਜ਼ੁਅਲ ਇੰਸਪੈਕਸ਼ਨ ਵਿੱਦ ਐਸੀਟੀਕ ਏਸੀਡ) ਸਕਰੀਨਿੰਗ ਕਰਵਾਈ ਜਾਵੇਗੀ ਅਤੇ ਅੌਰਤਾਂ ਤੇ ਕਿਸ਼ੋਰ ਅਵਸਥਾ ਦੀਆਂ ਲੜਕੀਆਂ ਨੂੰ ਅੌਰਤਾਂ ਦੇ ਰੋਗਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਪੰਜਾਬ ਸਿਹਤ ਸਿਸਟਮਜ਼ ਨਿਗਮ ਦੇ ਆਡੀਟੋਰੀਅਮ ਵਿਖੇ ਸੀਨੀਅਰ ਮੈਡੀਕਲ ਅਫਸਰ, ਏ.ਐਨ.ਐਮਜ਼, ਐਲ.ਐਚ.ਵੀ (ਲੇਡੀ ਹੈਲਥ ਵਿਜ਼ਟਰ) ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਏ.ਐਨ.ਐਮਜ਼ ਅਤੇ ਐਲ.ਐਚ.ਵੀ ਪਿੰਡ ਪੱਧਰ ਤੱਕ ਜੁੜੇ ਹੋਣ ਕਾਰਣ ਇਸ ਕੰਮ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
ਸ੍ਰੀਮਤੀ ਸਪਰਾ ਨੇ ਸਿਵਲ ਸਰਜਨ ਡਾ. ਜੈ ਸਿੰਘ ਅਤੇ ਜਿਲਾ੍ਹ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਡੀ.ਕੇ ਸਾਲਦੀ ਨੂੰ ਕਿਹਾ ਕਿ ਸਰਵਾਇਕਲ ਕੈਂਸਰ ਲਈ ਵੀ.ਆਈ.ਏ ਸਕਰੀਨਿੰਗ ਪ੍ਰਤੀ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ’ਚ ਅੌਰਤਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਹਰੇਕ ਅੌਰਤ ਆਪਣਾ ਵੀ.ਆਈ.ਏ ਸਕਰੀਨਿੰਗ ਕਰਾਉਣ ਵਿਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਕਰੇ। ਉਨ੍ਹਾਂ ਇਸ ਮੌਕੇ ਸਮੂਹ ਏ.ਐਨ.ਐਮਜ਼ ਨੂੰ ਹਫਤੇ ਵਿਚ ਘੱਟੋ ਘੱਟ 15 ਕੇਸ ਨੇੜੇ ਪੈਂਦੇ ਮੁੱਢਲੇ ਸਿਹਤ ਕੇਂਦਰਾਂ ਵਿਚ ਵੀ.ਆਈ.ਏ ਸਕਰੀਨਿੰਗ ਕਰਾਉਣ ਲਈ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਇਸ ਮੌਕੇ ਸਮੂਹ ਏ.ਐਨ.ਐਮਜ਼ ਅਤੇ ਐਲ.ਐਚ.ਵੀ ਤੇ ਆਸ਼ਾ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਹੇਠਲੇ ਪੱਧਰ ਤੱਕ ਜੁੜੀਆਂ ਹੋਣ ਕਰਕੇ ਸਿਹਤ ਵਿਭਾਗ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਘਰ ਘਰ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਹੇਠਲੇ ਪੱਧਰ ਤੱਕ ਸਿਹਤ ਸਕੀਮਾਂ ਦਾ ਲਾਭ ਪੁੱਜ ਸਕੇ।
ਡੀਸੀ ਨੇ ਕਿਹਾ ਕਿ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਏ.ਐਨ.ਐਮਜ਼ ਨੂੰ ਆਜ਼ਾਦੀ ਦਿਵਸ ਸਮਾਰੋਹ ਮੌਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੌਰਤਾਂ ਜੇਕਰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣਗੀਆਂ ਅਤੇ ਸਮੇਂ ਸਮੇਂ ਸਿਰ ਮੈਡੀਕਲ ਚੈੱਕਅੱਪ ਕਰਾਉਣਗੀਆਂ ਤਾਂ ਹੀ ਉਹ ਨਿਰੋਗ ਜ਼ਿੰਦਗੀ ਜੀ ਸਕਣਗੀਆਂ। ਉਨ੍ਹਾਂ ਖਾਸ ਕਰ ਕਿਸ਼ੋਰ ਅਵਸਥਾ ਦੀਆਂ ਲੜਕੀਆਂ ਨੂੰ ਅੌਰਤ ਰੋਗਾਂ ਪ੍ਰਤੀ ਜਾਗਰੂਕ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸਿਵਲ ਸਰਜਨ ਡਾ. ਜੈ ਸਿੰਘ ਨੇ ਦੱਸਿਆ ਕਿ ਸਰਵਾਇਕਲ ਕੈਂਸਰ ਦਾ ਇਲਾਜ ਸੰਭਵ ਹੈ ਜੇਕਰ ਇਸ ਦੀ ਪਹਿਚਾਣ ਮੁੱਢਲੀ ਸਟੇਜ ਤੇ ਹੋ ਜਾਵੇ। ਉਨ੍ਹਾਂ ਦੱਸਿਆ ਕਿ ਐਨ.ਸੀ.ਡੀ ਪ੍ਰੋਗਰਾਮ ਅਧੀਨ ਸਰਵਾਇਕਲ ਕੈਂਸਰ ਨੂੰ ਮੁੱਢਲੀ ਸਟੇਜ਼ ਤੇ ਖਤਮ ਕਰਨ ਦਾ ਇਕ ਵਧੀਆ ਉਪਰਾਲਾ ਕੀਤਾ ਗਿਆ ਹੈ। ਵੀ.ਆਈ.ਏ ਸਕਰੀਨਿੰਗ ਉਪਰੰਤ ਕੈਂਸਰ ਦੇ ਸ਼ੱਕੀ ਕੇਸਾਂ ਦੀ ਮਹਿਰਾਂ ਦੁਆਰਾ ਜਾਂਚ ਕੀਤੀ ਜਾਵੇਗੀ ਅਤੇ ਲੋੜੀਂਦੇ ਟੈਸਟਾਂ ਦੀ ਪੁਸ਼ਟੀ ਵੀ ਕੀਤੀ ਜਾਵੇਗੀ। ਉਨ੍ਹਾਂ ਅੌਰਤਾਂ ਨੂੰ ਸੱਦਾ ਦਿੱਤਾ ਕਿ ਉਹ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਨੇੜੇ ਪੈਂਦੇ ਮੁੱਢਲੇ ਸਿਹਤ ਕੇਂਦਰਾਂ ਵਿਚ ਆਪਣੀ ਵੀ.ਆਈ.ਏ ਸਕਰੀਨਿੰਗ ਕਰਾਉਣ ਨੂੰ ਯਕੀਨੀ ਬਣਾਉਣ।
ਇਸ ਮੌਕੇ ਜਿਲਾ੍ਹ ਪਰਿਵਾਰ ਨਿਯੋਜਨ ਅਫਸਰ ਡਾ. ਊਸ਼ਾ ਸਿੰਗਲਾ ਨੇ ਦੱਸਿਆ ਕਿ ਜਿਲ੍ਹੇ ਵਿਚ ਐਮ.ਐਚ.ਐਸ (ਮੈਂਨਸਟਰੂਲ ਹਾਈਜ਼ਨ ਸਕੀਮ) ਪੰਜਾਬ ਦੇ ਛੇ ਜਿਲ੍ਹੇ ਮੋਗਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਮਾਨਸਾ ਅਤੇ ਬਠਿੰਡਾ ਵਿਚ ਲਾਗੂ ਹੋ ਚੁੱਕੀ ਹੈ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ ਇਸ ਸਕੀਮ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਵੱਲੋਂ ਭਾਰਤ ਸਰਕਾਰ ਨੂੰ ਤਜ਼ਵੀਜ ਭੇਜੀ ਜਾ ਚੁੱਕੀ ਹੈ ਅਤੇ ਜਿਲ੍ਹੇ ਵਿਚ ਜਲਦੀ ਹੀ ਇਹ ਸਕੀਮ ਲਾਗੂ ਹੋ ਜਾਵੇਗੀ। ਜਿਸ ਤਹਿਤ ਸਕੂਲਾਂ ਵਿਚ ਪੜ੍ਹਦੀਆਂ 10 ਸਾਲ ਤੋਂ 19 ਸਾਲ ਤੱਕ ਦੀਆਂ ਕਿਸ਼ੋਰ ਅਵਸਥਾ ਦੀਆਂ ਲੜਕੀਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਲੜਕੀਆਂ ਨੂੰ ਸਿਹਤ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਐਸ.ਡੀ.ਐਮ ਮੋਹਾਲੀ ਅਨੂਪ੍ਰੀਤਾ ਜੌਹਲ, ਜਿਲਾ੍ਹ ਟੀਕਾਕਰÎਣ ਅਫਸਰ ਡਾ. ਵੀਨਾ ਜਰੇਵਾਲ, ਜਿਲਾ੍ਹ ਮਾਸ ਮੀਡੀਆ ਅਫਸਰ ਗੁਰਦੀਪ ਕੌਰ, ਸੀਨੀਅਰ ਮੈਡੀਕਲ ਅਫਸਰ ਘੰੜੂਆਂ ਡਾ. ਕੁਲਜੀਤ ਕੌਰ, ਐਸ.ਐਮ.ਓ ਢਕੌਲੀ ਡਾ. ਪੰਮੀ, ਐਸ.ਐਮ.ਓ ਖਰੜ ਡਾ. ਐਚ.ਐਸ ਓਬਰਾਏ, ਐਮ.ਐਸ.ਓ ਡੇਰਾਬਸੀ ਡਾ. ਮਹਿੰਦਰ ਸਿੰਘ, ਐਸ.ਐਮ.ਓ ਬਨੂੰੜ ਡਾ. ਹਰਪੀ੍ਰਤ ਕੌਰ, ਬੀ.ਈ.ਈ ਬੂਥਗੜ੍ਹ ਵਿਕਰਮ ਕੁਮਾਰ ਅਰੋੜਾ, ਬੀ.ਈ.ਈ. ਘੜੂੰਆਂ ਸੁਗੰਧਾ ਸੁਰੀ ਅਤੇ ਏ.ਐਨ.ਐਮਜ਼, ਐਲ.ਐਚ.ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …