
ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੂੰ ਸਕੱਤਰ ਦਾ ਵਾਧੂ ਚਾਰਜ ਸੌਂਪਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਇਅਬ ਦੀ ਚੋਣ ਡਿਊਟੀ ਲੱਗਣ ਕਾਰਨ ਉਨ੍ਹਾਂ ਦੇ ਚੋਣ ਡਿਊਟੀ ਤੋਂ ਵਾਪਸ ਆਉਣ ਤੱਕ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੂੰ ਸਕੱਤਰ ਦੇ ਅਹੁਦੇ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਸ੍ਰੀ ਮੁਹੰਮਦ ਤਇਅਬ ਸਿੱਖਿਆ ਬੋਰਡ ਦੇ ਚੋਣ ਡਿਊਟੀ ’ਤੇ ਰਹਿਣ ਦੌਰਾਨ ਦਫ਼ਤਰੀ ਮਿਸਲਾਂ ਅਤੇ ਸਕੱਤਰ ਪੱਧਰ ਦਾ ਸਾਰਾ ਕਾਰਜ ਅਗਲੇ ਹੁਕਮਾਂ ਤੱਕ ਡਾ. ਵਰਿੰਦਰ ਭਾਟੀਆ ਦੇਖਣਗੇ। ਇਸ ਤੋਂ ਪਹਿਲਾਂ ਵੀ ਡਾਕਟਰ ਭਾਟੀਆ ਵਾਈਸ ਚੇਅਰਮੈਨ ਵਜੋਂ ਸਾਰੀਆਂ ਅਤੇ ਅਹਿਮ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਂਦੇ ਆ ਰਹੇ ਹਨ।