ਉੱਚ ਸਿੱਖਿਆ ਹਾਸਲ ਕਰਨ ਲਈ ਚੰਡੀਗੜ੍ਹ ਆਇਆ ਸੀ ਵਿੱਕੀ ਮਿੱਡੂਖੇੜਾ

ਮੁਹਾਲੀ ਵਿੱਚ ਵੱਡੇ ਭਰਾ ਨਾਲ ਮਿਲ ਕੇ ਸ਼ੁਰੂ ਕੀਤਾ ਰੀਅਲ ਅਸਟੇਟ ਦਾ ਕਾਰੋਬਾਰ

ਵੱਡੇ ਭਰਾ ਨਾਲ ਕਿਰਾਏ ਦੇ ਮਕਾਨ ਵਿੱਚ ਮੁਹਾਲੀ ’ਚ ਰਹਿੰਦਾ ਸੀ ਵਿੱਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਐਸਓਆਈ) ਕੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਕਾਫ਼ੀ ਸਮਾਂ ਪਹਿਲਾਂ ਉੱਚ ਸਿੱਖਿਆ ਹਾਸਲ ਕਰਨ ਲਈ ਪਿੰਡ ਤੋਂ ਚੰਡੀਗੜ੍ਹ ਆਇਆ ਸੀ। ਉਹ ਕੁੱਝ ਸਮਾਂ ਚੰਡੀਗੜ੍ਹ ਵਿੱਚ ਰਹਿੰਦਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਾਈ ਸਮੇਂ ਉਹ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਵੀ ਰਿਹਾ। ਇਸ ਦੌਰਾਨ ਉਸ ਦੀ ਮੁਲਾਕਾਤ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਨਾਲ ਹੋ ਗਈ। ਉਨ੍ਹਾਂ ਕਰਕੇ ਵਿੱਕੀ ਅਤੇ ਉਸ ਦੇ ਵੱਡੇ ਭਰਾ ਅਜੈਪਾਲ ਸਿੰਘ, ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਦੇ ਨੇੜੇ ਆ ਗਿਆ। ਬਾਅਦ ਉਸ ਨੂੰ ਐਸਆਈਓ ਦਾ ਪ੍ਰਧਾਨ ਬਣਾ ਦਿੱਤਾ ਗਿਆ। ਕਰੀਬ ਦੋ ਕੁ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਜਦੋਂਕਿ ਵੱਡੇ ਭਰਾ ਅਜੈਪਾਲ ਨੇ ਹਾਲੇ ਤੀਕ ਵਿਆਹ ਨਹੀਂ ਕਰਵਾਇਆ ਹੈ।
ਪਿਛਲੇ ਕਾਫ਼ੀ ਸਮੇਂ ਤੋਂ ਮੁਹਾਲੀ ਵਿੱਚ ਰਿਹਹ ਰਿਹਾ ਸੀ। ਪਹਿਲਾਂ ਉਹ ਸੈਕਟਰ-68 ਵਿੱਚ ਰਹਿੰਦੇ ਸੀ ਅਤੇ ਮੌਜੂਦਾ ਸਮੇਂ ਉਹ ਆਪਣੇ ਵੱਡੇ ਭਰਾ ਅਜੈਪਾਲ ਨਾਲ ਇੱਥੋਂ ਦੇ ਸੈਕਟਰ-71 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ। ਅੱਜ ਹੋਈ ਗੋਲੀਬਾਰੀ ਕਾਰਨ ਉਨ੍ਹਾਂ ਦੇ ਮੁਹੱਲੇ ਸਮੇਤ ਮਾਰਕੀਟ ਵਿੱਚ ਪੂਰਾ ਸਨਾਟਾ ਛਾਇਆ ਹੋਇਆ ਹੈ ਅਤੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹ ਦੋਵੇਂ ਭਰਾ ਮੁਹਾਲੀ ਵਿੱਚ ਰੀਅਲ ਅਸਟੇਟ ਦਾ ਕੰਮ ਕਰਦੇ ਸੀ। ਇਸੇ ਸਾਲ ਹੋਈ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਇੱਥੋਂ ਦੇ ਵਾਰਡ ਨੰਬਰ-38 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਸੀਨੀਅਰ ਯੂਥ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨੂੰ ਚੋਣ ਲੜਾਈ ਗਈ ਪਰ ਉਹ ਚੋਣ ਹਾਰ ਗਏ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਸਮਾਣਾ ਚੋਣ ਜਿੱਤ ਗਏ ਸੀ। ਚੋਣ ਹਾਰ ਤੋਂ ਬਾਅਦ ਵੀ ਅਜੈਪਾਲ ਨੇ ਸਿਆਸੀ ਸਰਗਰਮੀਆਂ ਨਹੀਂ ਛੱਡੀਆਂ, ਸਗੋਂ ਉਹ ਰਾਜਨੀਤੀ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਸਰਗਰਮ ਹੋ ਗਏ ਅਤੇ ਮੁਹਾਲੀ ਤੋਂ ਚੋਣ ਲੜਨ ਦੀ ਤਿਆਰੀ ਖਿੱਚ ਦਿੱਤੀ ਲੇਕਿਨ ਇਸ ਵਾਰ ਬਸਪਾ ਨਾਲ ਗੱਠਜੋੜ ਹੋਣ ਕਾਰਨ ਅਕਾਲੀ ਵਰਕਰ ਠੰਢੇ ਪੈ ਗਏ।
ਉਧਰ, ਸੂਤਰਾਂ ਦੀ ਜਾਣਕਾਰੀ ਅਨੁਸਾਰ ਵਿੱਕੀ ਮਿੱਡੂਖੇੜਾ ਕੋਲ ਵੀ ਹਥਿਆਰ ਸੀ ਪਰ ਅੱਜ ਮੌਕੇ ’ਤੇ ਉਸ ਦਾ ਹਥਿਆਰ ਵੀ ਕੰਮ ਨਹੀਂ ਆਇਆ। ਦੱਸਿਆ ਗਿਆ ਹੈ ਕਿ ਵਿੱਕੀ ਦਾ ਪਿਸਤੌਲ ਗੱਡੀ ਵਿੱਚ ਹੀ ਪਿਆ ਸੀ ਜਦੋਂ ਉਸ ’ਤੇ ਫਾਇਰਿੰਗ ਹੋਈ ਤਾਂ ਅਚਾਨਕ ਤਾਕੀ ਖੋਲ੍ਹ ਕੇ ਬਾਹਰ ਵੱਲ ਭੱਜ ਨਿਕਲਿਆ ਅਤੇ ਉਸ ਨੂੰ ਪਿਸਤੌਲ ਚੁੱਕਣ ਦਾ ਮੌਕਾ ਹੀ ਨਹੀਂ ਮਿਲਿਆ।
ਉਧਰ, ਪੋਸਟ ਮਾਰਟਮ ਵਿੱਚ ਪਤਾ ਲੱਗਾ ਕਿ ਵਿੱਕੀ ਮਿੱਡੂਖੇੜਾ ਦੇ 12 ਗੋਲੀਆਂ ਲੱਗੀਆਂ ਸਨ ਪ੍ਰੰਤੂ ਡਾਕਟਰਾਂ ਨੂੰ ਸਰੀਰ ’ਚੋਂ ਸਿਰਫ਼ ਦੋ ਗੋਲੀਆਂ ਮਿਲੀਆਂ ਹਨ ਜਦੋਂਕਿ 10 ਸਰੀਰ ’ਚੋਂ ਆਰਪਾਰ ਹੋ ਗਈਆਂ। ਡਾਕਟਰ ਨੇ ਦੱਸਿਆ ਕਿ ਇਕ ਗੋਲੀ ਰੀੜ੍ਹ ਦੀ ਹੱਡੀ ਨੇੜਿਓਂ ਲੱਕ ਦੇ ਉਪਰੇ ਹਿੱਸੇ ’ਚਜੋਂ ਮਿਲੇ ਹੈ ਜਦੋਂਕਿ ਦੂਜੀ ਗੋਲੀ ਖੱਬੇ ਪੱਟ ’ਚ ਵੱਜੀ ਸੀ ਜੋ ਘੁੰਮ ਕੇ ਗੋਡੇ ਤੱਕ ਪਹੁੰਚ ਗਈ। ਇਹ ਗੋਲੀ ਵੀ ਕੱਢ ਲਈ ਗਈ ਹੈ। ਹਾਲਾਂਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਵਿੱਕੀ ਦੀ ਮੌਤ ਗੋਲੀਆਂ ਲੱਗਣ ਕਾਰਨ ਹੋਈ ਹੈ ਪ੍ਰੰਤੂ ਇਸ ਦੇ ਬਾਵਜੂਦ ਮੈਡੀਕਲ ਬੋਰਡ ਨੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿੱਸਰਾ ਕੈਮੀਕਲ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ।

Load More Related Articles

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…