nabaz-e-punjab.com

ਮਾਨਸਿਕ ਤਣਾਅ ਦਾ ਸਿਕਾਰ ਮੁਟਿਆਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਮੁਹਾਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੀ ਭੈਣ ਨਾਲ ਰਹਿੰਦੀ ਸੀ ‘ਸੁਲੱਗਣਾ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਇੱਥੋਂ ਦੇ ਫੇਜ਼-4 ਵਿੱਚ ਆਪਣੀ ਭੈਣ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਨੌਜਵਾਨ ਮੁਟਿਆਰ ਨੇ ਬੁੱਧਵਾਰ ਨੂੰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਲੜਕੀ ਦੀ ਪਛਾਣ ਸੁਲੱਗਣਾ (24) ਵਜੋਂ ਹੋਈ ਹੈ। ਪਿੱਛੋਂ ਇਹ ਪੱਛਮੀ ਬੰਗਾਲ ਦੀਆਂ ਰਹਿਣ ਵਾਲੀਆਂ ਹਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਮੁਹਾਲੀ ਵਿੱਚ ਰਹਿ ਰਹੀਆਂ ਹਨ। ਇਹ ਦੋਵੇਂ ਭੈਣਾਂ ਮਕਾਨ ਦੀ ਉੱਪਰਲੀ ਮੰਜ਼ਲ ’ਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੀਆਂ ਹਨ ਅਤੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੀਆਂ ਹਨ।
ਥਾਣਾ ਫੇਜ਼-1 ਦੇ ਐਸਐਚਓ ਸੁਮਿਤ ਮੋਰ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਦੇ ਪਿਤਾ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਪਿਛਲੇ ਸਾਲ ਉਨ੍ਹਾਂ ਦੀ ਮਾਤਾ ਦੀ ਵੀ ਮੌਤ ਹੋ ਗਈ ਸੀ। ਪੁਲੀਸ ਅਨੁਸਾਰ ਸੁਲੱਗਣਾ ਪਿਛਲੇ ਕੁੱਝ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ ਅਤੇ ਆਪਣੀ ਭੈਣ ਨੂੰ ਅਕਸਰ ਕਿਹਾ ਕਰਦੀ ਸੀ ਕਿ ਉਸ ਨੂੰ ਮ੍ਰਿਤਕ ਮਾਂ ਨਜ਼ਰ ਆਉਂਦੀ ਹੈ, ਜੋ ਉਸ ਨੂੰ ਆਪਣੇ ਨਾਲ ਚੱਲਣ ਲਈ ਕਹਿੰਦੀ ਹੈ। ਦੀਵਾਲੀ ਤੋਂ ਦੋ ਦਿਨ ਪਹਿਲਾਂ ਵੀ ਸੁਲੱਗਣਾ ਨੇ ਆਪਣੀ ਭੈਣ ਨੂੰ ਕਿਹਾ ਸੀ ਕਿ ਮਾਂ ਉਸ ਨੂੰ ਬੁਲਾ ਰਹੀ ਹੈ। ਅੱਜ ਸਵੇਰੇ ਸੁਲੱਗਣਾ ਦੀ ਭੈਣ ਆਪਣੇ ਕੰਮ ’ਤੇ ਘਰ ਤੋਂ ਬਾਹਰ ਚਲੀ ਗਈ ਸੀ ਅਤੇ ਪਿੱਛੋਂ ਕਮਰੇ ਵਿੱਚ ਇਹ ਇਕੱਲੀ ਸੀ। ਇਸ ਦੌਰਾਨ ਉਸਨੇ ਛੱਤ ਵਾਲੇ ਪੱਖੇ ਨਾਲ ਕੱਪੜਾ ਬੰਨ੍ਹ ਕੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ।
ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਸੁਲੱਗਣਾ ਦੀ ਭੈਣ ਨੇ ਕਿਸੇ ਵਿਅਕਤੀ ਦੇ ਹੱਥ ਖਾਣੇ ਦਾ ਸਾਮਾਨ ਘਰ ਭਿਜਵਾਇਆ। ਜਦੋਂ ਉਕਤ ਵਿਅਕਤੀ ਖਾਣਾ ਲੈ ਕੇ ਘਰ ਪੁੱਜਾ ਤਾਂ ਉਸ ਨੇ ਦੇਖਿਆ ਕਿ ਜਿਸ ਲੜਕੀ ਲਈ ਉਹ ਖਾਣਾ ਲੈ ਕੇ ਆਇਆ ਹੈ, ਉਸ ਨੇ ਖ਼ੁਦਕੁਸ਼ੀ ਕਰ ਲਈ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…