nabaz-e-punjab.com

ਸੰਸਥਾ ਹੈਲਪਿੰਗ ਹੈਪਲੈਸ ਦੀ ਮਦਦ ਨਾਲ ਪੀੜਤ ਅੌਰਤ ਉਮਾਨ ਤੋਂ ਪੰਜਾਬ ਆਪਣੇ ਘਰ ਪਹੁੰਚੀ: ਬੀਬੀ ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਸੰਸਥਾ ਹੈਲਪਿੰਗ ਹੈਪਲੈਸ ਦੀ ਮੱਦਦ ਨਾਲ ਪਟਿਆਲੇ ਦੀ ਪੀੜਤ ਅੌਰਤ ਉਮਾਨ ਤੋ ਪੰਜਾਬ ਆਪਣੇ ਘਰ ਪਹੁੰਚੀ। ਇਹ ਜਾਣਕਾਰੀ ਦਿੰਦਿਆਂ ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਅਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ। ਕਿ ਜੁਲਾਈ 2017 ਵਿੱਚ ਸੰਜੀਵ ਖਾਨ ਨਾਮ ਦੇ ਟ੍ਰੈਵਲਏਜੰਟ ਨੇ ਇਸ ਨੂੰ ਦੁਬਈ ਕੰਮ ਕਰਨ ਲਈ 2 ਲੱਖ ਰੁਪਏ ਲੈ ਕੇ ਭੇਜਿਆ ਸੀ। ਦੁਬਈ ਜਾਦਿਆ ਹੀ ਉਸ ਤੋ ਪਾਸਪੋਰਟ ਖੋਹ ਲਿਆ ਤੇ ਕੁਝ ਦਿਨ ਦੁਬਈ ਰੱਖ ਕੇ ਜੋਤੀ ਨਾਮ ਦੀ ਲੜਕੀ ਨੇ ਉਸ ਨੂੰ ਉਮਾਨ ਭੇਜ਼ ਦਿੱਤਾ ਗਿਆ ਅਤੇ ਉਥੇ ਉਸ ਨੂੰ ਸੇਖ ਕੋਲ 2 ਸਾਲਾ ਲਈ ਵੇਚ ਦਿੱਤਾ ਗਿਆ।
ਪਰਿਵਾਰ ਵੱਲੋਂ ਹੈਲਪਿੰਗ ਹੈਪਲੈਸ ਦੇ ਦਫ਼ਤਰ ਆ ਕੇ ਸਾਨੂੰ ਪੀੜਤ ਅੌਰਤ ਦੀ ਹਾਲਤ ਬਾਰੇ ਬਿਆਨ ਕੀਤਾ ਗਿਆ ਉਹਨਾ ਦੱਸਿਆ ਕਿ ਉਸ ਦਾ ਇਕ ਬੇਟਾ ਵੀ ਹੈ। ਜਿਸ ਉਪਰਤ ਅਸੀ ਭਾਰਤੀ ਰਾਜਦੂਤ ਉਮਾਨ ਨਾਲ ਸੰਪਰਕ ਕੀਤਾ ਉਹਨਾਂ ਨੂੰ ਚਿੱਠੀ ਲਿਖੀ। ਲੜਕੀ ਦੇ ਹਲਾਤ ਬਾਰੇ ਜਾਣੂ ਕਰਵਾਇਆ ਗਿਆ ਉਸ ਤੋ ਬਾਅਦ ਉਹਨਾ ਨੇ ਉਸ ਕੋਲ ਜਾ ਕਿ ਸ਼ੇਖ ਤੇ ਦਬਾਅ ਬਣਾਇਆ ਤੇ ਪੀੜਤ ਅੌਰਤ ਨੂੰ ਉੱਥੋਂ ਵਾਪਸ ਪੰਜਾਬ ਲੈ ਕੇ ਆਏ ਹਨ। ਹੁਣ ਅਸੀ ਟ੍ਰੈਵਲ ਏਜੰਟ ਤੇ ਪੁਲਿਸ ਕਾਰਵਾਈ ਕਰਵਾ ਰਹੇ ਹਾਂ।
ਪੀੜਤ ਅੌਰਤ ਨੇ ਦੱਸਿਆ ਕਿ ਸੰਜੀਵ ਖਾਨ ਤੇ ਗੁਰਪ੍ਰੀਤ ਕੌਰ ਨੇ ਮੈਨੂੰ ਮਿਲ ਕਿ ਦੁਬਈ ਭੇਜਿਆ ਸੀ। ਦੁਬਈ ਜੋਤੀ ਨਾਮ ਦੀ ਲੜਕੀ ਨੇ ਮੇਰਾ ਪਾਸਪੋਰਟ ਏਅਰਪੋਰਟ ’ਤੇ ਹੀ ਲੈ ਲਿਆ ਸੀ। ਉਸ ਨੇ ਮੈਨੂੰ ਉਮਾਨ ਸੇਖ ਦੇ ਘਰ ਭੇਜ ਦਿੱਤਾ। ਸੇਖ ਮੇਰੇ ਤੋ ਘਰ ਵਿਚ 20 ਘੰਟੇ ਕੰਮ ਕਰਵਾਉਦਾ ਸੀ। ਜੇਕਰ ਕੰਮ ਤੋਂ ਮਨ੍ਹਾ ਕਰਦੀ ਸੀ ਤਾਂ ਮੇਰੇ ਨਾਲ ਕੁੱਟਮਾਰ ਕੀਤੀ ਜਾਦੀ ਸੀ ਤੇ ਸਰੀਰਕ ਸੋਸ਼ਣ ਵੀ ਕੀਤਾ ਜਾਦਾ ਸੀ। ਉਸ ਦੇ ਸਰੀਰ ਤੇ ਗਰਮ ਪ੍ਰੈਸ ਅਤੇ ਗਰਮ ਤੇਲ ਪਾਇਆ ਜਾਂਦਾ ਸੀ। ਘਰ ਵਿੱਚ ਸਾਫ਼ ਸਫ਼ਾਈ ਤੋਂ ਲੈ ਕਿ ਘਰ ਦਾ ਸਾਰਾ ਕੰਮ ਕਰਵਾਇਆ ਜਾਦਾ ਸੀ। ਕੰਮ ਦਾ ਕੋਈ ਪੈਸਾ ਨਹੀ ਸੀ ਦਿੱਤਾ ਜਾਂਦਾ, ਜਦੋ ਮੈਂ ਵਾਪਸ ਆਉਣ ਲਈ ਕਿਹਾ ਤਾਂ ਸ਼ੇਖ ਨੇ ਕਿਹਾ ਕਿ ਅਸੀ ਤੇਰੀ 2 ਲੱਖ ਰੁਪਏ ਵਿਚ ਖਰੀਦ ਕੀਤੀ ਹੈ। ਮੈਨੂੰ ਮਾਰਨ ਦੀ ਵੀ ਧਮਕੀ ਦਿੰਦਾ ਸੀ। ਏਜੰਟ ਗਰੀਬ ਘਰ ਦੀਆ ਲੜਕੀਆ ਨੂੰ ਹੀ ਫਸਾ ਕਿ ਲੈ ਕੇ ਜਾਦੇ ਹਨ।
ਉਸ ਤੋਂ ਬਾਅਦ ਜਦੋ ਸਾਨੂੰ ਕੋਈ ਹੱਲ ਨਾ ਮਿਲਿਆ ਤਾ ਅਸੀਂ ਸੰਸਥਾ ਹੈਲਪਿੰਗ ਹੈਪਲੈਸ ਨਾਲ ਸੰਪਰਕ ਕੀਤਾ। ਉਹਨਾਂ ਨੇੇ ਮੇਰੀ ਪੂਰੀ ਮੱਦਦ ਕੀਤੀ ਜਿਸ ਦੇ ਸਦਕਾ ਹੀ ਮੈਂ ਆਪਣੇ ਘਰ ਵਾਪਿਸ ਆ ਸਕੀ ਹਾਂ। ਮੈਂ ਵਾਪਸ ਆਉਦ ਦੀ ਆਸ ਛੱਡ ਚੁੱਕੀ ਸੀ। ਅਸੀ ਬੀਬੀ ਰਾਮੂਵਾਲੀਆ ਤੇ ਸੰਸਥਾ ਹੈਲਪਿੰੰਗ ਹੈਪਲੈਸ ਦਾ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਜੇਲ੍ਹਾ ਵਿਚ ਹਾਲੇ ਵੀ ਹਜ਼ਾਰਾ ਹੀ ਲੜਕੀਆ ਫਸੀਆ ਹੋਇਆ ਹਨ। ਮੇਰੀ ਸਮੂਹ ਪੰਜਾਬੀਆ ਨੂੰ ਅਪੀਲ ਹੈ ਕੀ ਅਰਬ ਦੇਸ਼ਾ ਵਿਚ ਕੋਈ ਨਾ ਜਾਵੇ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਭਾਰਤੀ ਰਾਜਦੂਤ ਨੇ ਇਸ ਕੇਸ ਵਿਚ ਸਾਡੀ ਪੂਰੀ ਸਹਾਇਤਾ ਕੀਤੀ ਜਿਸ ਤਹਿਤ ਪੀੜਤ ਅੌਰਤ ਪੰਜਾਬ ਵਾਪਿਸ ਆ ਸਕੀ ਹੈ। ਉਹਨਾਂ ਕਿਹਾ ਕਿ ਅਰਬ ਦੇਸ਼ਾ ਵਿਚ ਪੰਜਾਬ ਦੀਆ ਨੌਜਵਾਨ ਲੜਕੀਆ ਨਾ ਜਾਣ ਉਥੇ ਜਾ ਕਿ ਵਾਪਿਸ ਆਉਣਾ ਬੜਾ ਮੁਸਕਿਲ ਹੋ ਜਾਦਾ ਹੈ। ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਟ੍ਰੈਵਲਏਜੰਟਾ ਤੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ ਤਾ ਜੋ ਪੰਜਾਬ ਧੀਆ ਤੇ ਪੁੱਤਰ ਵਿਦੇਸ਼ਾਂ ਵਿੱਚ ਜਾ ਕਿ ਨਾ ਫਸ ਸਕਣ। ਇਸ ਮੌਕੇ ਸਕੱਤਰ ਕੁਲਦੀਪ ਸਿੰਘ ਬੈਂਰੋਪੁਰ, ਨਵਜੋਤ ਕੌਰ ਜਾਹਗੀਦ ਮੀਤ ਪ੍ਰਧਾਨ ਅਤੇ ਸਲਾਹਕਾਰ ਸ਼ਿਵ ਕੁਮਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…