Nabaz-e-punjab.com

ਪੰਜਾਬ ਤੋਂ ਗਏ 27 ਮੈਂਬਰੀ ਡੈਲੀਗੇਸ਼ਨ ਦਾ ਵੀਅਤਨਾਮ ਦੇ ਉਪ ਰਾਸ਼ਟਰਪਤੀ ਵੱਲੋਂ ਨਿੱਘਾ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਵੀਅਤਨਾਮ ਯੂਨੀਅਨ ਆਫ਼ ਫਰੈਂਡਸ਼ਿਪ ਆਰਗੇਨਾਈਜ਼ੇਸ਼ਨ ਦੇ ਸੱਦੇ ’ਤੇ ਆਲ ਇੰਡੀਆ ਪੀਸ ਐੱਡ ਸੋਲੀਡਰਿਟੀ ਆਰਗੇਨਾਈਜ਼ੇਸ਼ਨ ਦਾ ਸਤਾਈ ਮੈਂਬਰੀ ਪੰਜਾਬ ਡੈਲੀਗੇਸ਼ਨ ਵੀਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਪੁੱਜਾ ਜਿੱਥੇ ਹਨੋਈ ਏਅਰਪੋਰਟ ਤੇ ਡੈਲੀਗੇਸ਼ਨ ਦਾ ਸਵਾਗਤ ਕੀਤਾ ਗਿਆ। ਬਾਅਦ ਵਿੱਚ ਡੈਲੀਗੇਸ਼ਨ ਦਾ ਰਾਸ਼ਟਰਪਤੀ ਭਵਨ ਵਿੱਚ ਵੀਅਤਨਾਮ ਦੇ ਉਪ-ਰਾਸ਼ਟਰਪਤੀ ਮੈਡਮ ਡੰਗ ਥੀ ਨਾਗੋਕ ਥਿੰਗ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਉਪ ਰਾਸ਼ਟਰਪਤੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੀਅਤਨਾਮ ਅਤੇ ਭਾਰਤ ਦੇ ਇਤਿਹਾਸਕ ਸਬੰਧ ਹਨ ਅਤੇ ਜਨਵਰੀ 1972 ਤੋਂ ਬਾਅਦ ਵੀਅਤਨਾਮ ਨਾਲ ਭਾਰਤੀ ਲੋਕਾਂ ਦੇ ਸਬੰਧ ਮਜ਼ਬੂਤ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀਅਤਨਾਮ ਅਮਰੀਕਾ ਨਾਲ ਲੜਾਈ ਲੜ ਰਿਹਾ ਸੀ ਤਾਂ ਭਾਰਤੀ ਵਿਦਿਆਰਥੀਆਂ ਨੇ ਵੀਅਤਨਾਮ ਦੇ ਹੱਕ ਵਿੱਚ ਨਾਅਰਾ ਬੁਲੰਦ ਕੀਤਾ ਸੀ, ‘ਤੇਰਾ ਨਾਮ ਮੇਰੇ ਨਾਮ ਵੀਅਤਨਾਮ-ਵੀਅਤਨਾਮ’। ਇਸ ਮੌਕੇ ਭਾਰਤੀ ਡੈਲੀਗੇਸ਼ਨ ਦੇ ਲੀਡਰ ਸ੍ਰੀ ਪੱਲਵ ਸੈਨ ਗੁਪਤਾ ਨੇ ਐਪਸੋ ਵੱਲੋਂ ਉਪ ਰਾਸ਼ਟਰਪਤੀ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ।
ਉੱਪ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਡੈਲੀਗੇਸ਼ਨ ਵੀਅਤਨਾਮ ਦੇ ਸੂਬੇ ਮਿਨਹ ਬਿਨ ਲਈ ਰਵਾਨਾ ਹੋਇਆ ਜਿੱਥੇ ਪੰਜਾਬ ਅਤੇ ਨਿਨ੍ਹ ਬਿਨ ਦੇ ਸਬੰਧ ਹੋਰ ਮਜ਼ਬੂਤ ਕਿਵੇਂ ਕੀਤੇ ਜਾਣ ਦੀ ਚਰਚਾ ਹੋਵੇਗੀ ਅਤੇ ਪੰਜਾਬ ਦੇ ਡੈਲੀਗੇਸ਼ਨ ਨਾਲ ਆਏ ਤੇਰਾ ਮੈਂਬਰੀ ਸੱਭਿਆਚਾਰਕ ਗਰੁੱਪ ਵੱਲੋਂ ਵੀਅਤਨਾਮੀ ਕਲਾਕਾਰਾਂ ਨਾਲ ਮਿਲ ਕੇ ਪੰਜਾਬ ਦੇ ਅਮੀਰ ਵਿਰਸੇ ਨੂੰ ਵੀਅਤਨਾਮ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਵਫ਼ਦ ਵਿੱਚ ਹਰਚੰਦ ਸਿੰਘ ਬਾਠ, ਰੌਸ਼ਨ ਲਾਲ ਮੋਦਗਿੱਲ, ਜਸਪਾਲ ਦੱਪਰ, ਸਤਨਾਮ ਸਿੰਘ ਦਾਊਂ, ਲਵਨੀਤ ਠਾਕੁਰ ਅਤੇ ਰੁਪਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।
ਇੱਥੇ ਇਹ ਵਰਨਣਯੋਗ ਹੈ ਕਿ ਅਗਲੇ ਦਿਨਾਂ ਵਿੱਚ ਇਹ ਡੈਲੀਗੇਸ਼ਨ ਵੀਅਤਨਾਮ ਦੀ ਵਪਾਰਕ ਰਾਜਧਾਨੀ ਹੋ ਚਿ ਮਿਨ ਸਿਟੀ ਤੋਂ ਇਲਾਵਾ ਕਈ ਸ਼ਹਿਰਾਂ ਵਿੱਚ ਵੀ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…