nabaz-e-punjab.com

ਮਹਿੰਗੇ ਸੈਨੇਟਾਈਜ਼ਰ ਤੇ ਮਾਸਕ ਵੇਚਦੇ ਤਿੰਨ ਦੁਕਾਨਦਾਰ ਵਿਜੀਲੈਂਸ ਵੱਲੋਂ ਗਿ੍ਰਫਤਾਰ

ਵੱਧ ਮੁੱਲ ਤੇ ਸਮਾਨ ਵੇਚਣ ਵਾਲਿਆਂ ਵਿਰੁੱਧ ਜਾਰੀ ਰਹੇਗੀ ਵਿਜੀਲੈਂਸ ਦੀ ਵਿਸ਼ੇਸ਼ ਮੁਹਿੰਮ : ਉੱਪਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ 21 ਮਈ:
ਰਾਜ ਵਿਜੀਲੈਂਸ ਬਿਓਰੋ ਨੇ ਕਾਲੇ ਬਾਜਾਰੀਕਰਨ ਲਈ ਜਰੂਰੀ ਵਸਤਾਂ ਦੇ ਭੰਡਾਰ ਨੂੰ ਰੋਕਣ ਲਈ ਅੱਜ ਦਵਾਈਆਂ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਨੂੰ ਲੋਕਾਂ ਨੂੰ ਵਾਧੂ ਰੇਟਾਂ ਉਤੇ ਸੈਨੇਟਾਈਜ਼ਰ ਅਤੇ ਮਾਸਕ ਵੇਚਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਵਿਜੀਲੈਂਸ ਬਿਓਰੋ ਪੰਜਾਬ, ਸ੍ਰੀ ਬੀ.ਕੇ. ਉੱਪਲ ਨੇ ਕਿਹਾ ਕਿ ਬਿਓਰੋ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਇਕ ਵਿਸ਼ੇਸ਼ ਮੁਹਿੰਮ ਪਹਿਲਾਂ ਹੀ ਸੁਰੂ ਕੀਤੀ ਹੋਈ ਹੈ ਤਾਂ ਜੋ ਸਰਕਾਰੀ ਵੱਨੋਂ ਮਨਜ਼ੂਰਸ਼ੁਦਾ ਰੇਟਾਂ ’ਤੇ ਆਮ ਲੋਕਾਂ ਨੂੰ ਜਰੂਰੀ ਵਸਤਾਂ ਸਮੇਤ ਸੈਨੇਟਾਈਜ਼ਰ ਅਤੇ ਮਾਸਕ ਦੀ ਸਹੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ, ‘‘ਇਹ ਮੁਹਿੰਮ ਬਿਨਾਂ ਰੁਕਾਵਟ ਜਾਰੀ ਰਹੇਗੀ ਅਤੇ ਬਲੈਕ ਮਾਰਕੀਟਿੰਗ ਅਤੇ ਫਾਲਤੂ ਭੰਡਾਰ ਕਰਨ ਵਿਚ ਲੱਗੇ ਅਜਿਹੇ ਸਾਰੇ ਦੋਸ਼ੀਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ।
ਵਿਜੀਲੈਂਸ ਬਿਓਰੋ ਦੇ ਮੁਖੀ ਨੇ ਦੱਸਿਆ ਕਿ ਸਰਹੱਦੀ ਇਲਾਕੇ ਵਿਚ ਲੋਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ‘ਤੇ ਵਿਜੀਲੈਂਸ ਰੇਂਜ ਅੰਮਿ੍ਰਤਸਰ ਨੇ ਇਸ ਮੁਹਿੰਮ ਦੌਰਾਨ ਡੋਗਰਾ ਮੈਡੀਕੋਜ਼, ਗੁਮਟਾਲਾ ਰੋਡ, ਅੰਮਿ੍ਰਤਸਰ ਦੇ ਮਾਲਕ ਸੁਨੀਲ ਡੋਗਰਾ ਅਤੇ ਨਵੀਨ ਮੈਡੀਕੋਜ਼ ਦੇ ਮਾਲਕ ਦਿਨੇਸ਼ ਕੁਮਾਰ (ਲਾਇਸੈਂਸ ਧਾਰਕ) ਪਵਨ ਕੁਮਾਰ (ਪ੍ਰੋਪਾਈਟਰ) ਰਤਨ ਸਿੰਘ ਚੌਕ ਅੰਮਿ੍ਰਤਸਰ ਨੂੰ ਗਿ੍ਰਫਤਾਰ ਕੀਤਾ ਹੈ ਜੋ ਕਿ ਆਮ ਲੋਕਾਂ ਤੋਂ ਸੈਨੀਟਾਈਜ਼ਰ ਦੀਆਂ ਵੱਧ ਕੀਮਤਾਂ ਵਸੂਲ ਰਹੇ ਸੀ।
ਉਨਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਦੁਕਾਨਦਾਰਾਂ ਸੁਨੀਲ ਡੋਗਰਾ, ਦਿਨੇਸ਼ ਕੁਮਾਰ ਅਤੇ ਪਵਨ ਕੁਮਾਰ ਵਿਰੁੱਧ ਥਾਣਾ ਵਿਜੀਲੈਂਸ ਬਿਓਰੋ, ਅੰਮਿ੍ਰਤਸਰ ਵਿਖੇ ਦੋ ਮੁਕੱਦਮੇ ਅਧੀਨ ਧਾਰਾ 420/188 ਆਈ ਪੀ ਸੀ ਅਤੇ ਜਰੂਰੀ ਵਸਤਾਂ ਕਾਨੂੰਨ 1955 ਦੀ ਧਾਰਾ 7 ਦਰਜ ਕੀਤੇ ਗਏ ਹਨ ਤੇ ਇਸ ਸਬੰਧੀ ਅਗਲੇਰੀ ਪੜਤਾਲ ਜਾਰੀ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…