nabaz-e-punjab.com

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਭਰ ਵਿੱਚ ਐਂਬੂਲੈਂਸ 108 ਦੀ ਅਚਨਚੇਤ ਚੈਕਿੰਗ

ਸੂਬੇ ਦੇ ਵਿਜੀਲੈਂਸ ਮੁੱਖੀ ਬੀ.ਕੇ ਉੱਪਲ ਨੇ ਕਿਹਾ ਕਿ ਅਨਿਯਮਿਤਾ ਸਬੰਧੀ ਰਿਪੋਰਟ ਸਿਹਤ ਵਿਭਾਗ ਨੂੰ ਭੇਜੀ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 7 ਸਤੰਬਰ:
ਸੂਬੇ ਭਰ ਵਿੱਚ ਆਮ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਵਿਜੀਲੈਂਸ ਬਿਊਰੋ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਸਹਾਇਤਾ ਨਾਲ, ਸੂਬੇ ਭਰ ਵਿੱਚ 108 ਟੈਲੀਫੋਨ ਨੰਬਰ ਅਧੀਨ ਆਉਂਦੀਆਂ ਐਂਬੂਲੈਂਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਖੁਲਾਸਾ ਕਰਦਿਆਂ, ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਵਿਜੀਲੈਂਸ ਬਿਊਰੋ ਸ੍ਰੀ ਬੀ ਕੇ ਉੱਪਲ ਨੇ ਦੱਸਿਆ ਕਿ ਬਿਊਰੋ ਨੂੰ ਕਈ ਥਾਵਾਂ ਤੋਂ ਇਨ•ਾਂ ਐਂਬੂਲੈਸਾਂ ਦੀ ਖਸਤਾ ਹਾਲਤ ਬਾਰੇ ਸ਼ਿਕਾਇਤਾਂ ਆ ਰਹੀਆਂ ਸਨ। ਇਸ ਲਈ ਸੂਬੇ ਭਰ ਵਿੱਚ ਅਚਨਚੇਤ ਚੈਕਿੰਗ ਕਰਨ ਦਾ ਫੈਸਲਾ ਲਿਆ ਗਿਆ। ਉਨ•ਾਂ ਜਾਣਕਾਰੀ ਦਿੱਤੀ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਟੀਮਾਂ ਵੱਲੋਂ ਵਾਹਨਾਂ ਦੀ ਹਾਲਤ ਤੇ ਉਨ•ਾਂ ਵਿਚ ਲਗਾਏ ਉਪਕਰਣਾਂ ਅਤੇ ਐਂਬੂਲੈਂਸਾਂ ਨਾਲ ਸਬੰਧਿਤ ਸਟਾਫ਼ ਨੂੰ ਦਿੱਤੀਆਂ ਗਈਆ ਹਦਾਇਤਾਂ ਅਨੁਸਾਰ ਇਨ•ਾਂ ਦੇ ਸਮੁੱਚੇ ਰੱਖ ਰਖਾਓ ਦੀ ਜਾਂਚ ਕੀਤੀ ਗਈ। ਉਨ•ਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਿਰਫ਼ ਆਪੋ ਆਪਣੇ ਸਟੇਸ਼ਨਾਂ ‘ਤੇ ਖੜੀਆਂ (ਆਫ਼ ਰੋਡ) ਐਂਬੂਲੈਂਸਾਂ ਦੀ ਹੀ ਚੈਕਿੰਗ ਕੀਤੀ ਗਈ । ਵੱਖ-ਵੱਖ ਅਨਿਯਮਿਤਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੀ ਉਪੱਲ ਨੇ ਕਿਹਾ ਕਿ ਸੂਬੇ ਭਰ ਵਿਚ ਐਂਬੂਲੈਂਸ 108 ਦੀਆਂ ਸੇਵਾਵਾਂ ਵਿਚ ਸੁਧਾਰ ਕਰਨ ਲਈ ਵਿਸਤ੍ਰਿਤ ਰਿਪੋਰਟ ਸਿਹਤ ਵਿਭਾਗ ਨੂੰ ਜਲਦ ਭੇਜੀ ਜਾ ਰਹੀ ਹੈ। ਸ੍ਰੀ ਉੱਪਲ ਨੇ ਕਿਹਾ ਕਿ ਜਾਂਚ ਦੌਰਾਨ ਇਨ•ਾਂ ਟੀਮਾਂ ਨੇ ਪਾਇਆ ਕਿ ਕਈ ਐਂਬੂਲੈਂਸਾਂ ਵਿੱਚ ਏਅਰ ਕੰਡੀਸ਼ਨ ਸਿਸਟਮ, ਇਨਵਰਟਰ ਅਤੇ ਹੋਰ ਦੂਜੇ ਜ਼ਰੂਰੀ ਉਪਕਰਣ ਜਿਵੇਂ ਗੈਸ ਕੱਟਰ, ਅੱਗ ਬੁਝਾਉਣ ਵਾਲੇ ਉਪਕਰਣ ਆਦਿ ਸਹੀ ਤਰੀਕੇ ਨਾਲ ਕਾਰਜ ਕਰਨ ਯੋਗ ਨਹੀਂ ਸਨ ਅਤੇ ਕਈ ਵਾਹਨਾਂ ਵਿਚ ਸਟੱਪਣੀ ਵੀ ਨਹੀਂ ਸੀ। ਐਂਬੂਲੈਸਾਂ ਵਿਚ ਰੱਖ-ਰਖਾਓ ਅਤੇ ਸਫਾਈ ਸਹੂਲਤਾਂ ਦੀ ਘਾਟ ਵੀ ਪਾਈ ਗਈ । ਇਹ ਵੀ ਦੇਖਿਆ ਗਿਆ ਕਿ ਡਰਾਇਵਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਡਿਊਟੀ ਦੌਰਾਨ ਵਰਦੀ ਨਹੀਂ ਪਾਈ ਜਾਂਦੀ। ਕਈ ਐਂਬੂਲੈਂਸਾਂ 8 ਤੋ’ 10 ਸਾਲ ਦੀ ਉਮਰ ਹੱਡਾਂ ਚੁੱਕਿਆਂ ਹਨ ਅਤੇ ਵਿਚ ਸਿਹਤ ਸੇਵਾਵਾਂ ਨੂੰ ਧਿਆਨ ਵਿਚ ਰਖਦੇ ਹੋਏ ਲੋੜੀਂਦਾ ਸਾਜੋ ਸਮਾਨ ਵੀ ਪੁਰਾਣਾ ਅਤੇ ਅਧੁਰੇ ਰੂਪ ਵਿਚ ਪਾਇਆ ਗਿਆ। ਹੋਰ ਜਾਣਕਾਰੀ ਦਿਦਿਆਂ ਸ੍ਰੀ ਉੱਪਲ ਨੇ ਕਿਹਾ ਕਿ ਜ਼ਿਆਦਾਤਰ ਐਂਬੂਲੈਂਸਾਂ ਵਿਚ ਕੋਲੈਪਸੀਬਲ ਸਟ੍ਰੈਚਰ ਅਤੇ ਪਲਸ ਆਕਸੀਮੀਟਰ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ। ਇਸ ਤੋਂ ਇਲਾਵਾ ਇਹਨਾਂ ਵਾਹਨਾ ਵਿਚ ਜੀਵਨ ਬਚਾਓ (ਲਾਈਫ ਸੇਵਿੰਗ) ਦਵਾਈਆਂ ਅਤੇ ਰਿਕਵਰੀ ਕਿੱਟਾਂ ਵੀ ਉਪਲੱਬਧ ਨਹੀਂ ਸਨ।
ਉਨ•ਾਂ ਅੱਗੇ ਦੱਸਿਆ ਕਿ ਸਿਰਫ ਇਕ ਆਕਸੀਜਨ ਸਿਲੰਡਰ ਵਿਚ ਆਕਸੀਜਨ ਪਾਈ ਗਈ ਜਦੋਕਿ ਲਗਭਗ ਸਾਰੀਆਂ ਐਂਬੂਲੈਂਸਾਂ ਵਿਚ ਦੂਜਾ ਵਾਧੂ ਸਿਲੰਡਰ ਖਾਲੀ ਪਾਇਆ ਗਿਆ। ਬਹੁਤ ਸਾਰੇ ਵਾਹਨ ਫਿਟਨੈਸ ਸਰਟੀਫਿਕੇਟ, ਬੀਮੇ ਅਤੇ ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਪਾਏ ਗਏ । ਇਥੋ ਤੱਕ ਕਿ ਕੁਝ ਗੱਡੀਆਂ ਦੇ ਦਰਵਾਜ਼ੇ ਅਤੇ ਛੱਤਾਂ ਵੀ ਠੀਕ ਸਥਿਤੀ ਵਿਚ ਨਹੀਂ ਸਨ।
ਇਨ•ਾਂ ਸਾਰੀਆਂ ਕਮੀਆ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ, ਵਿਜੀਲੈਂਸ ਬਿਊਰੋ ਨੇ ਸਰਵੀਜ ਪ੍ਰੋਵਾਇਡਰ ਨੂੰ ਮੌਕੇ ‘ਤੇ ਸਖਤ ਹਦਾਇਤਾਂ ਦਿੱਤੀਆਂ ਕਿ ਉਹ ਹਰ ਮਰੀਜ਼ ਨੂੰ ਹਸਪਤਾਲ ਪੰਹੁਚਾਉਣ ਉਪਰੰਤ ਐਂਬੂਲੈਂਸਾਂ ਦੀ ਸਾਫ ਸਫਾਈ ਨੂੰ ਯਕੀਨੀ ਬਣਾਉਣ ਤਾਂ ਜੋ ਰਾਜ ਦੇ ਲੋਕਾਂ ਨੂੰ ਵਧੀਆ ਅਤੇ ਤੁਰੰਤ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…