nabaz-e-punjab.com

ਵਿਜੀਲੈਂਸ ਬਿਊਰੋ ਵੱਲੋਂ ਗਮਾਡਾ ਦੇ ਮੁੱਖ ਇੰਜੀਨੀਅਰ ਸੁਰਿੰਦਰਪਾਲ ਸਿੰਘ ਦੀਆਂ 92 ਜਾਇਦਾਦਾਂ ਬੇਨਕਾਬ

ਪਰਿਵਾਰਕ ਕੰਪਨੀਆਂ ਦੇ ਖਾਤਿਆਂ ਵਿੱਚ ਜਮਾਂ ਕਰਾਏ 57 ਕਰੋੜ ਰੁਪਏ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਨੇ ਗਮਾਡਾ ਦੇ ਮੁੱਖ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਵਲੋਂ ਸਾਲ 2001 ਤੋਂ 2016 ਦੌਰਾਨ ਪਰਿਵਾਰਕ ਮੈਂਬਰਾਂ ਦੇ ਨਾਅ ’ਤੇ ਬਣਾਈਆਂ ਕੰਪਨੀਆਂ ਰਾਹੀਂ 92 ਜਾਇਦਾਦਾਂ ਖਰੀਦਣ ਦਾ ਖੁਲਾਸਾ ਕੀਤਾ ਹੈ। ਇਸ ਤੋਂ ਇਲਾਵਾ ਦੋਸ਼ੀ ਸੁਰਿੰਦਰਪਾਲ ਵੱਲੋਂ ਆਪਣੀ ਪਤਨੀ ਅਤੇ ਮਾਤਾ ਦੀਆਂ ਤਿੰਨ ਕੰਪਨੀਆਂ ਦੇ ਖਾਤਿਆਂ ਵਿਚ 57 ਕਰੋੜ ਰੁਪਏ ਨਗਦ ਜਮਾਂ ਕਰਵਾਉਣ ਦਾ ਭੇਤ ਵੀ ਖੋਲਿਆ ਹੈ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਓਰੋ ਵੱਲੋਂ ਹੁਣ ਤੱਕ ਕੀਤੀ ਪੜਤਾਲ ਅਤੇ ਛਾਪਿਆਂ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਇੰਜੀਨੀਅਰ ਵੱਲੋਂ ਇਹ ਜਾਇਦਾਦਾਂ ਕਾਲੀ ਕਮਾਈ ਨਾਲ ਬਣਾਈਆਂ ਗਈਆਂ ਜੋ ਕਿ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਖਰੀਦੀਆਂ ਹਨ ਅਤੇ ਹੋਰ ਜਾਇਦਾਦਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸੁਰਿੰਦਰਪਾਲ ਸਿੰਘ ਖਿਲਾਫ ਇਸ ਸਬੰਧੀ ਪਹਿਲਾਂ ਹੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1), 13 (2) ਸਮੇਤ ਧਾਰਾ 420,506 ਤੇ 120ਬੀ ਤਹਿਤ ਵਿਜੀਲੈਂਸ ਥਾਣਾ ਮੁਹਾਲੀ ਵਿਖੇ ਕੇਸ ਦਰਜ ਕੀਤਾ ਜਾ ਚੁੱਕਾ ਹੈ। ਜਿਸ ਵਿੱਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਸੁਰਿੰਦਰਪਾਲ ਸਿੰਘ ਵਲੋਂ ਵੱਖ-ਵੱਖ ਫਰਮਾਂ ਦੇ ਨਾਂ ਹੇਠ ਖਰੀਦੀਆਂ ਜਾਇਦਾਦਾਂ ਦੇ ਵੇਰਵੇ ਦਿੰਦਿਆਂ ਉਨਾਂ ਕਿਹਾ ਕਿ ਸਾਲ 2001 ਤੋਂ 2016 ਦੌਰਾਨ ਦੋਸ਼ੀ ਵਲੋਂ ਵੱਖ-ਵੱਖ ਥਾਵਾਂ ’ਤੇ ਕਰੀਬ 92 ਜਾਇਦਾਦਾਂ ਖਰੀਦੀਆਂ ਗਈਆਂ ਜਿਨ੍ਹਾਂ ਵਿਚੋ 42 ਜਾਇਦਾਦਾਂ ਐਕਸੈਸ ਐਗਰੋ ਸੀਡ ਪ੍ਰਾ: ਲਿਮ: ਲੁਧਿਆਣਾ ਦੇ ਨਾਂ ਹੇਠ, ਪੰਜ ਜਾਇਦਾਦਾਂ ਅਵਾਰਡ ਐਗਰੋ ਪ੍ਰਾਇਵੇਟ ਲਿਮਟਿਡ ਲੁਧਿਆਣਾ ਵਲੋਂ, 11 ਜਾਇਦਾਦਾਂ ਆਸਟਰ ਐਗਰੋ ਟਰੇਡਰਜ ਪ੍ਰਾਇਵੇਟ ਲਿਮਟਿਡ ਲੁਧਿਆਣਾ, 20 ਜਾਇਦਾਦਾਂ ਐਕਮੇ ਕਰੈਸ਼ਰਜ਼ ਐਂਡ ਬਿਲਡਰ ਪ੍ਰਾਇਵੇਟ ਲਿਮਟਿਡ ਲੁਧਿਆਣਾ, ਦੋ ਜਾਇਦਾਦਾਂ ਏਕ ਉਂਕਾਰ ਬਿਲਡਰਜ਼ ਅਂੈਡ ਕਾਂਟਰੈਕਟਰਜ਼ ਪ੍ਰਾ: ਲਿ: ਕੰਪਨੀ ਦੇ ਨਾਂ ਅਤੇ 12 ਜਾਇਦਾਦਾਂ ਆਪਣੇ ਸਮੇਤ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਂ ’ਤੇ ਖਰੀਦੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਸ ਨੇ ਸਾਲ 2014 ਦੌਰਾਨ 2 ਕਨਾਲ ਦੀ ਕੋਠੀ ਚੰਡੀਗੜ੍ਹ ਵਿਚ ਅਵਾਰਡ ਐਗਰੋ ਟਰੇਡਰਜ ਦੇ ਨਾਂ ’ਤੇ ਖਰੀਦੀ। ਬੁਲਾਰੇ ਨੇ ਦੱਸਿਆ ਕਿ ਐਕਸੇਸ ਐਗਰੋ ਸੀਡ ਕੰਪਨੀ ਮਾਰਚ 2005 ਵਿਚ ਬਣਾੲਂੀ ਜਿਸ ਵਿਚ ਉਸ ਦੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਡਾਇਰੈਕਟਰ ਸਨ। ਇਸ ਕੰਪਨੀ ਵਿਚ 31 ਮਾਰਚ 2016 ਤੱਕ ਦੋਸ਼ੀ ਵਲੋਂ ਅੰਦਾਜਨ 20 ਕਰੋੜ ਰੁਪਏ ਜਮਾ ਕਰਵਾਏ ਗਏ ਜਿਸ ਸਬੰਧੀ ਹੋਰ ਪੜਤਾਲ ਕੀਤੀ ਜਾ ਰਹੀ ਹੈ। ਐਕਸੇਸ ਐਗਰੋ ਸੀਡਜ਼ ਕੰਪਨੀ ਦੇ ਨਾਂ ਹੇਠ ਖਰੀਦੀਆਂ 42 ਜਾਇਦਾਦਾਂ ਦਾ ਵੇਰਵਾ ਇਸ ਤਰ੍ਹਾਂ ਹੈ।

Sr. No. Village Date Area
1 Badowal Ludhiana 23.05.05 8 kanal 3 marle
2 Jhande Ludhiana 23.09.05 1 acre 1 kanal
3 Landeke Moga 19.10.05 4 kanal 0 marle
4 Lohara Moga 20.10.05 4 kanal 0 marle
5 Lohara Moga 20.10.05 15 kanal 11 marle
6 Lohara Moga 20.10.05 8 kanal 0 marle
7 Fathehgarh Korotana Moga 20.10.05 6 kanal 5 marle
8 Fathehgarh Korotana Moga 20.10.05 8 kanal 4 marle
9 Lohara Moga 27.10.05 4 kanal 0 marle
10 Thrreke Ludhiana 24.11.05 1 acre 4 kanal 16 marle
11 Datwal Ludhiana 08.03.06 8 kanal
12 Dana Mandi Salem Tabri Ludhiana 16.03.06 Shop no. 131, 278, Sq.yards
13 Jhande Ludhiana 17.05.06 1 acre 0 kanal 13 marle
14 Datwal Ludhiana 05.03.06 24 kanal
15 Datwal Ludhiana 05.06.06 17 kanal 11 3/4 marle
16 Nandpur Ludhiana 05.10.06 24 kanal 2 marle
17 Fatehgarh Korotana Moga 1.11.2006 7  kanal 2 marle
18 Jhande Ludhiana 6.07.07 4 kanal 14 marle
19 Manjit Nagar Ludhiana 28.08.07 210 Sq. yards
20

 

Khakot

 

Ludhiana 15.04.09

 

5 kanal 8 marle
21 Khakot Ludhiana 20.04.09 5 kanal 8 marle
22 Nandpur Ludhiana 30.03.10 7 kanal 13 marle
23 Thrreke Ludhiana 28.03.11 220 sq yds
24 Thrreke Ludhiana 17.08.11 2 kanal 10.30 marle
25 Jhande Ludhiana 26.03.12 1 acre 2 kanal 4 marle
26 Takipur  Mohali 8.03.13 3 kanal 11.90 marle
27 Thrreke Ludhiana 28.03.13 3 kanal 13.25 marle
28 Thrreke Ludhiana 28.03.11 220 sq yds
29 Jhande Ludhiana 17.06.13 1bigha 10b 16b
30 Ayali Kalan Ludhiana 17.06.13 7 kanal 14 marle
31 Nandpur Ludhiana 18.06.14 5.5 Sq. yards
32 Khera Kalmot Ropar 10.09.14 163 kanal 19 marle
33 Buani Abohar branch, Ludhiana 14.10.14 15 Bigha 8 Biswa 13 1/3 Biswasi
34 Ajnod Ludhiana 10.12.14 25 b14 b 1b
35 Ajnod Ludhiana 10.12.14 20b 18b 13.75b
36 Buani Abohar branch, Ludhiana 15.01.15 3b 7b 7.95b
37 Buani Abohar branch, Ludhiana 15.01.15 2 biswe
38 Fatehgarh

Karotana

Moga 118 kanal Teh Dharmkot

 

39

 

Fatehgarh

Korotana

Moga

 

17 kanal 9 marle

 

Teh Dharmkot

 

40

 

Fatehgarh

Korotana

Moga

 

04 kanal 5 marle

 

Teh Dharmkot

 

41 Nandpur Ludhiana 23 kanal 17 marle Teh Sahnewal
42 Thrreke Ludhiana 32 kanal 11 marle Ludhiana

ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਨੇ ਆਪਣੀ ਪਤਨੀ ਅਤੇ ਮਾਤਾ ਹੇਠ ਅਵਾਰਡ ਐਗਰੋ ਟਰੇਡਰਜ ਨਵੀਂ ਕੰਪਨੀ 2009 ਵਿਚ ਬਣਾਈ ਅਤੇ 31.3.2016 ਤੱਕ ਇਸ ਕੰਪਨੀ ਵਿਚ ਅੰਦਾਜਨ 18 ਕਰੋੜ ਰੁਪਏ ਨਕਦ ਜਮਾ ਕਰਵਾਏ। ਇਸ ਕੰਪਨੀ ਵਲੋਂ ਖਰੀਦੀਆਂ 5 ਜਾਇਦਾਦਾਂ ਦਾ ਵੇਰਵਾ ਇਸ ਤਰ੍ਹਾਂ ਹੈ।

Sr. No. Village   Date Area
1 Rajgarh Mohali 24.01.13 3 kanal 12.5 marle
2 Rajgarh Mohali 24.01.13 1 kanal 16 marle
3 Rajgarh Mohali 24.01.13 3 kanal 0 marle
4

 

House no. 36

 

Sector 27, 27.11.14

 

1000 Sq. yards

 

Chandigarh
5 Sector 88-89 Sector 88-89 500 Sq. yards

ਉਕਤ ਦੋਸ਼ੀ ਵਲੋਂ ਸਾਲ 2009 ਵਿਚ ਇਕ ਹੋਰ ਕੰਪਨੀ ਆਸਟਰ ਐਗਰੋ ਟਰੇਡਰਜ਼ ਬਣਾਈ ਗਈ ਜਿਸ ਵਿਚ ਉਸ ਦੀ ਮਾਤਾ ਅਤੇ ਪਤਨੀ ਦੋਵੇਂ ਡਾਇਰੈਕਟਰ ਸਨ ਅਤੇ ਇਸ ਕੰਪਨੀ ਵਿਚ 31.3.2016 ਤੱਕ ਲੱਗਭਗ 19 ਕਰੋੜ ਰੁਪਏ ਜਮਾ ਕਰਵਾਏ ਗਏ ਇਸ ਕੰਪਨੀ ਵਲੋਂ ਖਰੀਦੀਆਂ ਗਈਆਂ 11 ਜਾਇਦਾਦਾਂ ਦਾ ਵੇਰਵਾ ਇਸ ਤਰ੍ਹਾਂ ਹੈ:

Sr. No. Village   Date Area
1 Thrreke Ludhiana 18.10.11 1210 Sq. Yd.
2 Daad Ludhiana 14.11.11 454 Sq. Yd.
3 Daad Ludhiana 7 .01.12 503 Sq. Yd.
4 Jhande Ludhiana 14.02.12 3 kanal 3.30 marle
5 Daad Ludhiana 17.02.12 400 Sq. Yd.
6 Rajgarh Mohali 18.02.13 1kanal 1 marle
7 Kartarpur Mohali 19.02.13 8 kanal 1.25 marle
8 Rajgarh Mohali 26.02 .13 6 kanal 11 marle
9 Rajgarh Mohali 10.08.13 12 kanal 0 marle
10 Rajgarh Mohali 30.01.15 5 kanal 1marle
11 Fatehgarh Korotana Moga 8.39 acre Teh Dharmkot

ਬੁਲਾਰੇ ਨੇ ਦੱਸਿਆ ਕਿ ਇੰਜੀਨੀਅਰ ਸੁਰਿੰਦਰਪਾਲ ਨੇ ਸਾਲ 2008 ਵਿਚ ਐਕਮੇ ਕਰੈਸ਼ਰ ਅਤੇ ਬਿਲਡਰਜ਼ ਕੰਪਨੀ ਬਣਾਈ ਜਿਸ ਵਿਚ ਉਸ ਦੀ ਪਤਨੀ ਕੋਲ ਸਭ ਤੋਂ ਵੱਧ ਮਾਲਕਾਨਾ ਹੱਕ ਸਨ ਅਤੇ ਇਸ ਕੰਪਨੀ ਵਲੋਂ ਵੱਖ-ਵੱਖ ਥਾਵਾਂ ’ਤੇ 20 ਜਾਇਦਾਦਾਂ ਖਰੀਦੀਆਂ ਗਈਆਂ ਜਿਸ ਦਾ ਵੇਰਵਾ ਇਸ ਤਰ੍ਹਾਂ ਹੈ:

Sr. No. Village Date Area
1 Nangran Ropar 23.03.08 11 kanal 7 marle
2 Nangran Ropar 25.03.08 13  kanal 8 marle
3 Nangran Ropar 25.03.08 1 kanal 15 marle
4 Nangran Ropar 25.03.08 4 kanal 4 marle
5 Nangran Ropar 25.03.08 2 kanal 15 marle
6 Nangran Ropar 25.03.08 9 kanal 13 marle
7 Nangran Ropar 12.08.08 13 kanal 8 marle
8 Nangran Ropar 12.08.08 1 kanal 11 marle
9 Nangran Ropar 12.08.08 2 kanal 16 marle
10 Nangran Ropar 12.08.08 13 kanal 8 marle
11 Nangran Ropar 12.08.08 14 kanal 2 marle
12 Nangran Ropar 15.02.10 92 kanal 16 marle
13 Nangran Ropar 24.02.10 1 kanal 9 marle
14 Nangran Ropar 24.02.10 2 kanal 10 marle
15 Nangran Ropar 24.02.10 14 kanal 17 marle
16 Nangran Ropar 21.04.10 20 kanal 12 marle
17 Majri Mohali 21.04.10 1 kanal 5 marle
18 Majri Mohali 21.04.10 4 kanal 1 marle
19 Waring Khera Malaut, Mukatsar 10 acre Tehsil Malout
20 Fagguwala Sangrur 10 acre Tehsil Bhawanigarh

ਉਨ੍ਹਾਂ ਦੱਸਿਆ ਕਿ ਏਕ ਉਂਕਾਰ ਬਿਲਡਰਜ਼ ਅਂੈਡ ਕਾਂਟਰੈਕਟਰਜ਼ ਪ੍ਰਾ: ਲਿ: ਕੰਪਨੀ ਸਾਲ 2010 ਵਿਚ ਬਣੀ ਜਿਸ ਵਿਚ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀ ਸਾਬਕਾ ਜੇ.ਈ ਗੁਰਮੇਸ਼ ਸਿੰਘ ਗਿੱਲ ਅਤੇ ਮੋਹਿਤ ਕੁਮਾਰ ਡਾਇਰੈਕਟਰਜ਼ ਹਨ ਅਤੇ ਇਸ ਕੰਪਨੀ ਨੂੰ ਸੁਰਿੰਦਰਪਾਲ ਆਪਣੀ ਤਾਇਨਾਤੀ ਦੌਰਾਨ ਵੱਧ ਟੈਂਡਰ ਅਲਾਟ ਕਰਦਾ ਰਿਹਾ। ਵਿਜੀਲੈਂਸ ਬਿਓਰੋ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਫਰਮ ਨੇ ਗਮਾਡਾ ਅਤੇ ਪੰਜਾਬ ਮੰਡੀ ਬੋਰਡ ਵਿਚ ਕਈ ਕੰਮਾਂ ਦੇ ਠੇਕੇ ਲਏ ਜਿਸ ਦੀ ਅਦਾਇਗੀ ਇਹਨਾਂ ਦੋਵਾਂ ਅਦਾਰਿਆਂ ਵਲੋਂ ਇਸੇ ਕੰਪਨੀ ਨੂੰ ਕੀਤੀ ਗਈ ਪਰ ਇਸ ਫਰਮ ਦੇ ਖਾਤੇ ਵਿਚੋਂ ਨਕਦ ਪੈਸੇ ਕਢਵਾਉਣ ਉਪਰੰਤ ਇਹ ਰਾਸ਼ੀ ਸੁਰਿੰਦਰਪਾਲ ਦੇ ਪਰਿਵਾਰ ਦੇ ਮਾਲਕੀ ਵਾਲਿਆਂ ਤਿੰਨ ਕੰਪਨੀਆਂ ਐਕਸੇਸ, ਅਵਾਰਡ ਅਤੇ ਆਸਟਰ ਦੇ ਖਾਤਿਆਂ ਵਿਚ ਜਮਾਂ ਹੋਏ। ਇਸ ਸਬੰਧੀ ਹੋਰ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਏਕ ਉਂਕਾਰ ਕੰਪਨੀ ਵਲੋਂ ਮੋਹਾਲੀ ਜਿਲੇ ਦੇ ਪਿੰਡ ਚਟੌਲੀ ਵਿਖੇ ਖਰੀਦੀਆਂ ਗਈਆਂ ਦੋ ਜਾਇਦਾਦਾਂ ਦਾ ਵੇਰਵਾ ਇਸ ਤਰ੍ਹਾਂ ਹੈ:

Sr. No. Village Date Area
1 Vill. Chatoli Mohali 24.12.15 13 kanal 5 marle
2 Vill. Chatoli Mohali 15.12.15 71 kanal 5 marle

ਬੁਲਾਰੇ ਨੇ ਦੱਸਿਆ ਕਿ ਦੋਸ਼ੀ ਸੁਰਿੰਦਰਪਾਲ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਂ ਹੇਠ ਵੱਖ ਵੰਖ 12 ਜਾਇਦਾਦਾਂ ਖਰੀਦੀਆਂ ਗਈਆਂ ਜਿਸ ਦਾ ਵੇਰਵਾ ਇਸ ਤਰ੍ਹਾਂ ਹੈ:

Sr. No. Village Date Area Owner
1 39, Defence Colony Ludhiana 03.04.01 175 seq yds Swarnjit Kaur Mother of Surinderpal Singh
2 SCF 18 Rajguru Nagar, Ludhiana 17.12.02 129.68 mtr Mandeep Kaur (wife)
3 Daad Ludhiana 29.01.03 2 kanal 4 marle (1300 Sq.yards) Mohinder Singh
4 SCF no. 24, BRS Nagar Ludhiana 21.05.03 181.5 x58.4 Sq. Yd. Mohinder Singh
5 Gobind Nagar Ludhiana 15.12.03 108.56 Sq. Yd. Mohinder Singh
6 Thrreke Ludhiana 18.06.04 5 kanal 16 marle Mohinder Singh
7 Daad Ludhiana 30.05.05 1 kanal 4 marle 700 Sq. yards Mohinder Singh
8 Jhande Ludhiana 14.09.05 1 acre 1 kanal 10 marle Mohinder Singh (transferred to Surinderpal Singh)
9 Rolla Patti Ludhiana 14.11.05 6 kanal 16 marle Mohinder Singh
10 Kambala Majri block, Mohali 28.02.12 9 kanal 10 marle Gurmesh Singh Gill
11 Warring Khera Mukatsar 133 kanal 4 marle Tehsil Malout Mandeep Kaur (Wife)
12 Warring Khera Mukatsar 68 kanal Tehsil Malout Mandeep Kaur (Wife)

 

ਸੁਰਿੰਦਰਪਾਲ ਸਿੰਘ ਵੱਲੋਂ ਗਮਾਡਾ ਵਿਖੇ ਬਤੌਰ ਮੰਡਲ ਇੰਜੀਨੀਅਰ ਦੀ ਤਾਇਨਾਤੀ ਦੌਰਾਨ ਕੁੱਲ ਲਗਭਗ 1030 ਕਰੋੜ ਰੁਪਏ ਦੀ ਕੀਮਤ ਦੇ ਕੁੱਲ 200 ਤੋਂ ਵੀ ਜਿਆਦਾ ਵੱਖ-ਵੱਖ ਕੰਮ ਅਲਾਟ ਕੀਤੇ ਜਿਨਾਂ ਵਿਚੋਂ ਲਗਭਗ 500 ਕਰੋੜ ਰੁਪਏ ਦੀ ਕੀਮਤ ਦੇ ਕੰਮ ਮੈਸ: ਏਕ ਉਂਕਾਰ ਬਿਲਡਰਜ਼ ਅਂੈਡ ਕਾਂਟਰੈਕਟਰਜ਼ ਪ੍ਰਾ: ਲਿ: ਕੰਪਨੀ, ਮੈਸ: ਰਜਿੰਦਰ ਅਂੈਡ ਕੰਪਨੀ, ਮੈਸ: ਓਏਸੀਜ ਟੈਕਨੋਕੌਨਜ ਪ੍ਰਾ: ਲਿ: ਕੰਪਨੀਆਂ ਨੂੰ ਹੀ ਅਲਾਟ ਕੀਤੇ ਗਏ। ਇਸ ਸੰਬੰਧੀ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…