nabaz-e-punjab.com

ਵਿਜੀਲੈਂਸ ਬਿਊਰੋ ਵੱਲੋਂ ਸੁਰਿੰਦਰਪਾਲ ਪਹਿਲਵਾਨ ਦੀਆਂ 26 ਕਰੋੜ ਦੀਆਂ 59 ਜਾਇਦਾਦਾਂ ਜ਼ਬਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਮੁਹਾਲੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਮੰਡੀ ਬੋਰਡ ਅਤੇ ਗਮਾਡਾ ਦੇ ਸਾਬਕਾ ਚੀਫ਼ ਇੰਜੀਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਦੀਆਂ 59 ਜਾਇਦਾਦਾਂ ਅਟੈਚ ਕੀਤੀਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਅਦਾਲਤ ਦੇ ਹੁਕਮਾਂ ’ਤੇ ਪਹਿਲਵਾਨ ਦੀਆਂ 26 ਕਰੋੜ ਦੀਆਂ ਉਕਤ ਸਾਰੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ। ਜਿਨ੍ਹਾਂ ਦੀ ਮੌਜੂਦਾ ਮਾਰਕੀਟ ਅਨੁਸਾਰ ਕੀਮਤ ਕਰੀਬ 250 ਕਰੋੜ ਰੁਪਏ ਬਣਦੀ ਹੈ। ਸੁਰਿੰਦਰਪਾਲ ਪਹਿਲਵਾਨ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਭ੍ਰਿਸ਼ਟਾਚਾਰ ਐਕਟ ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ 2017 ਵਿੱਚ ਵੱਖ ਵੱਖ ਤਿੰਨ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਸਾਰੇ ਮਾਮਲਿਆਂ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚਲ ਰਹੀ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ।
ਇਸ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਮੁਖੀ ਬੀਕੇ ਉੱਪਲ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਮੁਲਜ਼ਮ ਖ਼ਿਲਾਫ਼ ਵੱਖ ਵੱਖ ਕੇਸ ਦਰਜ ਕਰਨ ਤੋਂ ਵੱਖ ਵੱਖ ਪਹਿਲੂਆਂ ’ਤੇ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਰਿੰਦਰਪਾਲ ਸਿੰਘ ਨੇ ਆਪਣੀ ਪਤਨੀ ਮਨਜੀਤ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਂ ’ਤੇ ਮੈਸਰਜ ਅਕਸੈਸ ਐਗਰੋ ਸੀਡਸ ਪ੍ਰਾਈਵੇਟ ਲਿਮਟਿਡ, ਮੈਸਰਜ਼ ਐਵਾਰਡ ਐਗਰੋ ਸੀਡਸ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਅਸਟਰ ਐਗਰੋ ਟਰੇਡਰਜ਼ ਪ੍ਰਾਈਵੇਟ ਲਿਮਟਿਡ ਨਾਮੀ ਤਿੰਨ ਫ਼ਰਜ਼ੀ ਕੰਪਨੀਆਂ ਰਜਿਸਟਰ ਕੀਤੀਆਂ ਹੋਈਆਂ ਸਨ ਅਤੇ ਬੈਂਕ ਰਾਹੀਂ 4,19,44,37,161 ਰੁਪਏ ਦਾ ਲੈਣ-ਦੇਣ ਕੀਤਾ ਗਿਆ ਹੈ।
ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਇਹ ਫ਼ਰਜ਼ੀ ਕੰਪਨੀਆਂ ਰਿਸ਼ਵਤ ਦੇ ਪੈਸੇ ਨੂੰ ਜਜ਼ਬ ਕਰਨ ਲਈ ਬਣਾਈਆਂ ਗਈਆਂ ਸਨ। ਸੁਰਿੰਦਰਪਾਲ ਸਿੰਘ ਨੇ ਪਿਛਲੀ ਅਕਾਲੀ ਸਰਕਾਰ ਵੇਲੇ ਗਮਾਡਾ ਵਿੱਚ ਆਪਣੇ ਸੇਵਾਕਾਲ ਦੌਰਾਨ ਏਕ ਓਂਕਾਰ ਬਿਲਡਰਜ਼ ਅਤੇ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਨਾਮੀ ਫ਼ਰਜ਼ੀ ਕੰਪਨੀ ਬਣਾਈ ਗਈ ਸੀ। ਜਿਸ ਵਿੱਚ ਉਸਨੇ ਆਪਣੀ ਪਸੰਦ ਦੇ ਡਾਇਰੈਕਟਰਜ਼ ਚੁਣੇ ਅਤੇ ਗੈਰ-ਕਾਨੂੰਨੀ ਢੰਗ ਨਾਲ ਟੈਂਡਰ ਜਾਰੀ ਕਰਕੇ 4,19,44,37,161 ਰੁਪਏ ਦੀ ਘਪਲੇਬਾਜ਼ੀ ਕੀਤੀ ਗਈ। ਵਿਜੀਲੈਂਸ ਮੁਖੀ ਨੇ ਦੱਸਿਆ ਕਿ ਸੁਰਿੰਦਰਪਾਲ ਨੇ ਇਨ੍ਹਾਂ ਕੰਪਨੀਆਂ ਵਿੱਚ ਸੇਲ ਸੀਡਜ਼ ਦਾ ਜਾਅਲੀ ਕਾਰੋਬਾਰ ਦਿਖਾਇਆ ਹੈ ਜਦਕਿ ਅਸਲ ਵਿੱਚ ਅਜਿਹਾ ਕੋਈ ਕਾਰੋਬਾਰ ਨਹੀਂ ਸੀ। ਗਮਾਡਾ ਤੇ ਪੰਜਾਬ ਮੰਡੀ ਬੋਰਡ ਵਿੱਚ ਆਪਣੇ ਸੇਵਾਕਾਲ ਦੌਰਾਨ ਮੁਲਜ਼ਮ ਨੇ ਉਕਤ ਦੱਸੀਆਂ ਤਿੰਨ ਫ਼ਰਜ਼ੀ ਕੰਪਨੀਆਂ ਬਣਾਈਆਂ ਅਤੇ ਗਲਤ ਢੰਗ ਨਾਲ ਕਮਾਏ 65,89,28,800 ਰੁਪਏ ਇਨ੍ਹਾਂ ਕੰਪਨੀਆਂ ਦੇ ਖਾਤਿਆਂ ਵਿੱਚ ਜਮ੍ਹਾ ਕਰਵਾਏ ਗਏ। ਇਸ ਤੋਂ ਬਾਅਦ ਮੁਲਜ਼ਮ ਨੇ ਕਥਿਤ ਬੇਈਮਾਨੀ ਨਾਲ ਕਮਾਏ ਇਨ੍ਹਾਂ ਪੈਸਿਆਂ ਨਾਲ ਮੁਹਾਲੀ ਸਮੇਤ ਲੁਧਿਆਣਾ, ਰੂਪਨਗਰ ਅਤੇ ਚੰਡੀਗੜ੍ਹ ਵਿੱਚ 26,41,33,612 ਰੁਪਏ ਦੀ ਕੀਮਤ ਦੀਆਂ ਵੱਖ-ਵੱਖ ਥਾਵਾਂ ’ਤੇ 59 ਜਾਇਦਾਦਾਂ ਖ਼ਰੀਦੀਆਂ ਸਨ। ਜਿਨ੍ਹਾਂ ਦੀ ਮੌਜੂਦਾ ਮਾਰਕੀਟ ਦੇ ਭਾਅ ਅਨੁਸਾਰ ਕਰੀਬ 250 ਕਰੋੜ ਰੁਪਏ ਬਣਦੀ ਹੈ। ਕਾਬਲੇਗੌਰ ਹੈ ਕਿ ਸੁਰਿੰਦਰਪਾਲ ਨੇ ਕੁਲੈਕਟਰ ਕੀਮਤਾਂ ’ਤੇ ਸੇਲ ਸੀਡਜ਼ ਨੂੰ ਰਜਿਸਟਰ ਕਰਵਾਇਆ ਜਦਕਿ ਇਨ੍ਹਾਂ ਜਾਇਦਾਦਾਂ ਦੀ ਮਾਰਕੀਟ ਕੀਮਤ ਇਸ ਤੋਂ ਕਿਤੇ ਜ਼ਿਆਦਾ ਹੈ। ਸੁਰਿੰਦਰਪਾਲ ਅਤੇ ਉਸ ਦੇ ਸਾਥੀ ਨੇ ਆਪਣੀ ਆਮਦਨ ਨਾਲੋਂ ਵਧੇਰੇ ਜਾਇਦਾਦ ਬਣਾਕੇ ਇਹ ਜੁਰਮ ਕੀਤਾ।
ਮੁਲਜ਼ਮ ਸੁਰਿੰਦਰਪਾਲ ਦੀਆਂ ਜਾਇਦਾਦਾਂ ਦਾ ਵੇਰਵਾ:
ਪਿੰਡ ਜੰਡੇ (ਲੁਧਿਆਣਾ) ਵਿੱਚ 1 ਏਕੜ 7 ਕਨਾਲ, ਇੱਥੇ ਹੀ 1 ਏਕੜ 13 ਮਰਲੇ, 12 ਬਿਸਵੇ, 1 ਏਕੜ 2 ਕਨਾਲ, ਪਿੰਡ ਲੁਹਾਰਾ (ਮੋਗਾ) ਵਿੱਚ 4-4, 8 ਕਨਾਲ, ਇਸੇ ਪਿੰਡ 15 ਕਨਾਲ 11 ਮਰਲੇ, ਪਿੰਡ ਫਤਹਿਗੜ੍ਹ ਕੋਰਤਨਾ (ਮੋਗਾ) ਵਿੱਚ 24 ਕਨਾਲ 10 ਮਰਲੇ ਦੀਆਂ ਤਿੰਨ ਜਾਇਦਾਦਾਂ, ਇਸੇ ਪਿੰਡ ਵਿੱਚ 8 ਕਨਾਲ 4 ਮਰਲੇ, ਪਿੰਡ ਠਰੇਕੇ (ਲੁਧਿਆਣਾ) ਵਿੱਚ 12 ਕਨਾਲ ਤੇ 16.5 ਮਰਲੇ, ਦੋ ਕਨਾਲ 10 ਮਰਲੇ, ਇਸੇ ਪਿੰਡ ਵਿੱਚ 1210 ਸਕੇਅਰ ਯਾਰਡ।
ਮੁੱਲਾਂਪੁਰ ਦਾਖਾ ਵਿੱਚ 24 ਕਨਾਲ, ਪਿੰਡ ਦੇਵਦੰਤ (ਲੁਧਿਆਣਾ) ਵਿੱਚ 17 ਕਨਾਲ 11 ਮਰਲੇ, ਪਿੰਡ ਨੰਦਪੁਰ (ਲੁਧਿਆਣਾ) ਵਿੱਚ 24 ਕਨਾਲ 2 ਮਰਲੇ, 7 ਕਨਾਲ 13 ਮਰਲੇ, 500 ਸੇਕਅਰ ਫੁੱਟ ਏਰੀਆ ਵਿੱਚ ਮਕਾਨ। ਪਿੰਡ ਠਰੀਕੇ (ਲੁਧਿਆਣਾ) ਵਿੱਚ 13 ਬਿਸਵੇ, 2 ਕਨਾਲ 9.5 ਮਰਲੇ, 3 ਕਨਾਲ 13 ਮਰਲੇ, ਪਿੰਡ ਨੰਗੜਾ (ਰੂਪਨਗਰ) ਵਿੱਚ 13 ਕਨਾਲ 8 ਮਰਲੇ, 92 ਕਨਾਲ 16 ਮਰਲੇ, 1 ਕਨਾਲ 5 ਮਰਲੇ, 4 ਕਨਾਲ 1 ਮਰਲਾ, 2 ਕਨਾਲ 10 ਮਰਲੇ, 1 ਕਨਾਲ 9 ਮਰਲੇ, 14 ਕਨਾਲ 17 ਮਰਲੇ। ਇਸੇ ਪਿੰਡ ਵਿੱਚ 1 ਕਨਾਲ 11 ਮਰਲੇ, ਇੱਥੇ ਹੀ 2 ਕਨਾਲ 16 ਮਰਲੇ, ਇਸੇ ਪਿੰਡ ਵਿੱਚ 13 ਕਨਾਲ 8 ਮਰਲੇ, 14 ਕਨਾਲ 2 ਮਰਲੇ, ਫਿਰੋਜ਼ਪੁਰ ਰੋਡ ਲੁਧਿਆਣਾ ’ਤੇ 1060 ਸਕੇਅਰ ਫੁੱਟ ਏਰੀਆ ਵਿੱਚ ਮਕਾਨ, ਪਿੰਡ ਖਰਤ (ਲੁਧਿਆਣਾ) ਵਿੱਚ 5 ਕਨਾਲ 8 ਮਰਲੇ, ਇਸੇ ਪਿੰਡ ਵਿੱਚ 5 ਕਨਾਲ 8 ਮਰਲੇ, ਪਿੰਡ ਮਾਜਰੀ (ਰੂਪਨਗਰ) ਵਿੱਚ 12 ਮਰਲੇ, ਪਿੰਡ ਦਾਦ (ਲੁਧਿਆਣਾ) ਵਿੱਚ 454 ਸਕੇਅਰ ਫੁੱਟ, ਇਸੇ ਪਿੰਡ 400 ਸਕੇਅਰ ਫੁੱਟ, 503 ਸਕੇਅਰ ਯਾਰਡ, ਪਿੰਡ ਰਾਜਗੜ੍ਹ (ਮੁਹਾਲੀ) ਵਿੱਚ 3 ਕਨਾਲ 12.5 ਮਰਲੇ, 1 ਕਨਾਲ 16 ਮਰਲੇ, 3 ਕਨਾਲ, 5 ਕਨਾਲ 1 ਮਰਲਾ, 12 ਕਨਾਲ, 1 ਕਨਾਲ 1 ਮਰਲਾ, 6 ਕਨਾਲ 11 ਮਰਲੇ। ਪਿੰਡ ਬੱਦੋਵਾਲ (ਲੁਧਿਆਣਾ) ਵਿੱਚ 7 ਕਨਾਲ, 19.5 ਮਰਲੇ, ਪਿੰਡ ਭੁਆਨੀ (ਲੁਧਿਆਣਾ) ਵਿੱਚ 15 ਬਿੱਘੇ 8 ਬਿਸਵੇ, 3 ਬਿੱਘੇ 7 ਬਿਸਵੇ, 2 ਬਿਸਵੇ, ਪਿੰਡ ਅਜਨੋਰ (ਲੁਧਿਆਣਾ) ਵਿੱਚ 25 ਬਿੱਘੇ 14 ਬਿਸਵੇ, ਇਸੇ ਪਿੰਡ ਵਿੱਚ 20 ਬਿੱਘੇ 18 ਬਿਸਵੇ, ਪਿੰਡ ਜੰਦੋਲੀ (ਲੁਧਿਆਣਾ) ਵਿੱਚ 114 ਕਨਾਲ 16 ਮਰਲੇ, ਪਿੰਡ ਜੰਦੋਲੀ (ਮੁਹਾਲੀ) ਵਿੱਚ 9 ਕਨਾਲ 15 ਮਰਲੇ, 10 ਕਨਾਲ 12 ਮਰਲੇ, ਚੰਡੀਗੜ੍ਹ ਦੇ ਸੈਕਟਰ-27ਏ ਵਿੱਚ 100 ਸਕੇਅਰ ਯਾਰਡ ਵਿੱਚ ਕੋਠੀ, ਮੁਹਾਲੀ ਵਿੱਚ 8 ਕਨਾਲ 1 ਮਰਲਾ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…