nabaz-e-punjab.com

ਵਿਜੀਲੈਂਸ ਵੱਲੋਂ ਮੁਲਜ਼ਮ ਨਾਇਬ ਤਹਿਸੀਲਦਾਰ ਦੇ ਡਰਾਈਵਰ ਤੋਂ ਰਿਸ਼ਵਤ ਦੀ 1 ਲੱਖ ਰਾਸ਼ੀ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੁਲਜ਼ਮ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਦੇ ਡਰਾਈਵਰ ਦੋਸ਼ੀ ਜਗਜੀਤ ਸਿੰਘ ਜੱਗਾ ਤੋਂ ਰਿਸ਼ਵਤ ਦੀ ਇਕ ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਹੈ। ਜੋ ਕਿ 5 ਦਸੰਬਰ ਨੂੰ ਮੋਗਾ ਜ਼ਿਲੇ ਦੇ ਅਜੀਤਵਾਲ ਵਿੱਚ ਵਿਜੀਲੈਂਸ ਵੱਲੋਂ ਕੀਤੇ ਗਏ ਟਰੈਪ ਦੌਰਾਨ ਰਿਸ਼ਵਤਖੋਰੀ ਦੇ ਕੇਸ ਵਿਚ ਫਰਾਰ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੂੰ ਮੁਹਾਲੀ ਦੀ ਅਦਾਲਤ ਤੋਂ ਜੱਗਾ ਦਾ ਦੋ ਦਿਨ ਮਿਲਿਆ ਹੈ। ਜਿਸ ਦੌਰਾਨ ਜੱਗਾ ਨੇ ਮੰਨਿਆ ਕਿ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਸਿੱਧੂ ਵੱਲੋਂ ਮੁਲਜ਼ਮ ਨਾਇਬ ਤਹਿਸੀਲਦਾਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ ਜੋ ਕਿ ਉਸ ਵਲੋਂ ਨਾਇਬ ਤਹਿਸੀਲਦਾਰ ਦੇ ਕਹਿਣ ’ਤੇ ਫੜੀ ਗਈ ਸੀ ਉਸਨੇ ਇਹ ਵੀ ਦੱਸਿਆ ਕਿ ਵਿਜੀਲੈਂਸ ਟਰੈਪ ਦੌਰਾਨ ਨਾਇਬ ਤਹਿਸੀਲਦਾਰ ਵਲੋਂ ਉਸ ਨੂੰ ਆਪਣੇ ਦਫਤਰ ਦੇ ਪਿਛਲੇ ਦਰਵਾਜੇ ਤੋਂ ਭਜਣ ਲਈ ਕਿਹਾ ਅਤੇ ਬਾਅਦ ਵਿੱਚ ਮੋਗਾ ਸ਼ਹਿਰ ਵਿਖੇ ਮਿਲਣ ਲਈ ਕਿਹਾ ਗਿਆ ਸੀ।
ਵਿਜੀਲੈਂਸ ਦੀ ਤਫਤੀਸ਼ ਦੌਰਾਨ ਦੋਸ਼ੀ ਡਰਾਈਵਰ ਨੇ ਇਹ ਵੀ ਕਬੂਲ ਕੀਤਾ ਕਿ ਉਸਨੇ ਰਿਸ਼ਵਤ ਦੇ ਇਕ ਲੱਖ ਰੁਪਏ ਆਪਣੇ ਪਿੰਡ ਵਿਚ ਇਕ ਹਵੇਲੀ ਵਿਚ ਨੂੰ ਲੁਕਾਏ ਸਨ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੇ ਰਿਮਾਂਡ ਦੌਰਾਨ ਦੋਸ਼ੀ ਡਰਾਈਵਰ ਦੀ ਨਿਸ਼ਾਨਦੇਹੀ ’ਤੇ ਰਿਸ਼ਵਤ ਦੇ ਪੂਰੇ ਪੈਸੇ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਬਰਾਮਦ ਕਰ ਲਏ ਹਨ। ਮੁਲਜ਼ਮ ਡਰਾਈਵਰ ਨੇ ਇਹ ਵੀ ਸਵੀਕਾਰ ਕੀਤਾ ਕਿ ਰਾਜ ਦੇ ਮਾਲ ਵਿਭਾਗ ਵਿਚ ਡਰਾਈਵਰ ਦੇ ਤੌਰ ’ਤੇ ਉਸ ਨੂੰ ਇਕ ਫਰਜ਼ੀ ਆਈ.ਡੀ ਕਾਰਡ ਦਿੱਤਾ ਗਿਆ ਹੈ, ਜੋ ਕਿ ਦੋਸ਼ੀ ਨਾਇਬ ਤਹਿਸੀਲਦਾਰ ਨੇ ਹੀ ਬਣਾਇਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…