
ਵਿਜੀਲੈਂਸ ਵੱਲੋਂ ਠੇਕੇ ਦੇ ਸ਼ਟਰ ’ਚੋਂ ਛੋਟੀ ਖਿੜਕੀ ਰਾਹੀਂ ਮਹਿੰਗੀ ਸ਼ਰਾਬ ਵੇਚਦਾ ਕਰਿੰਦਾ ਕਾਬੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵੱਲੋਂ ਜਾਰੀ ਹੋਈਆਂ ਹਦਾਇਤਾਂ ਕਿ ਕਰੋਨਾਵਾਇਰੈਸ ਦਾ ਪ੍ਰਕੋਪ, ਜਿੱਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ, ਉੱਥੇ ਭਾਰਤ ਵਿੱਚ ਵੀ ਪੈਰ ਪਸਾਰ ਚੁੱਕਾ। ਪੰਜਾਬ ਦੇ ਦੁਆਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਵੀ ਇਸ ਬਿਮਾਰੀ ਦੇ ਕਈ ਮਰੀਜ਼ ਸਾਹਮਣੇ ਆਏ ਹਨ। ਇਸ ਬਿਮਾਰੀ ਨੂੰ ਸਰਕਾਰ ਵੱਲੋਂ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਅਤੇ ਇਸ ਬਿਮਾਰੀ ਦੀ ਰੋਕਥਾਮ ਦਾ ਸਿਰਫ਼ ਇੱਕੋ ਇੱਕ ਤਰੀਕਾ ਸੋਸ਼ਲ ਡਿਸਟੈਂਸ ਅਤੇ ਘਰਾਂ ਵਿੱਚ ਬੰਦ ਰਹਿਣ ਬਾਰੇ ਕਿਹਾ ਗਿਆ। ਜਿਸ ਕਾਰਨ ਭਾਰਤ ਸਰਕਾਰ ਵੱਲੋਂ ਲਾਕਡਾਊਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ। ਜਿਸ ਕਾਰਨ ਲੋਕਾਂ ਨੂੰ ਬਾਹਰ ਚੱਲਣ ਫਿਰਨ ਦੀ ਇਜਾਜ਼ਤ ਨਹੀਂ। ਕੁਝ ਘਰੇਲੂ ਲੋੜੀਂਦੀਆਂ ਵਸਤਾਂ ਲੈਣ ਲਈ ਕੁਝ ਦੁਕਾਨਦਾਰਾਂ ਨੂੰ ਪਾਸ ਜਾਰੀ ਕੀਤੇ ਗਏ ਹਨ ਜੋ ਉਹ ਦੁਕਾਨਦਾਰ ਫੋਨ ਰਾਹੀਂ ਲੋਕਾਂ ਤੋਂ ਆਰਡਰ ਲੈ ਕੇ ਲੋਕਾਂ ਦੇ ਘਰਾਂ ਵਿੱਚ ਸਮਾਨ ਦੀ ਪਹੁੰਚ ਦਿੰਦੇ ਹਨ। ਪ੍ਰੰਤੂ ਇਸ ਦੇ ਬਾਵਜੂਦ ਵੀ ਕੁਝ ਸ਼ਰਾਰਤੀ ਦੁਕਾਨਦਾਰ ਮਹਿੰਗੇ ਭਾਅ ਦੀਆਂ ਵਸਤਾਂ ਵੇਚਦੇ ਹਨ ਅਤੇ ਕੁਝ ਸ਼ਰਾਬ ਦੇ ਠੇਕੇਦਾਰ ਸ਼ਟਰ ਬੰਦ ਕਰਕੇ ਸ਼ਟਰ ’ਚੋਂ ਛੋਟੀ ਖਿੜਕੀ ਰਾਹੀਂ ਮਹਿਗੇ ਭਾਅ ਦੀ ਸ਼ਰਾਬ ਵੇਚਦੇ ਹਨ। ਪੰਜਾਬ ਵਿੱਚ ਅਜਿਹੀ ਆਫ਼ਤ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਅਤੇ ਕਰਫਿਊ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਵਿਜੀਲੈਂਸ ਬਿਉਰੋ ਨੂੰ ਅਜਿਹੇ ਅਨਸਰਾਂ ਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸੇੇ ਲੜੀ ਦੇ ਤਹਿਤ ਮਿਤੀ 06.04.2020 ਨੂੰ ਵਿਜੀਲੈਂਸ ਬਿਉਰੋ ਦੇ ਉਡਣ ਦਸਤੇ ਦੇ ਏਆਈਜੀ ਅਸ਼ੀਸ਼ ਕਪੂਰ ਦੀ ਨਿਗਰਾਨੀ ਅਧੀਨ, ਫਲਾਇੰਗ ਸਕਾਡ ਦੀ ਟੀਮ ਜਿਸ ਦੀ ਅਗਵਾਈ ਡੀਐਸਪੀ ਗੁਰਵਿੰਦਰਪਾਲ ਸਿੰਘ ਵੱਲੋਂ ਕੀਤੀ ਗਈ, ਇਸ ਟੀਮ ਵਿੱਚ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸਿਪਾਹੀ ਦਮਨਜੀਤ ਸਿੰਘ ਸ਼ਾਮਲ ਸਨ। ਇਸ ਟੀਮ ਵੱਲੋਂ ਕਰਫਿਊ ਲੱਗਣ ਦੇ ਬਾਵਜੂਦ ਪੰਚਕੂਲਾ ਮਾਡਰਨ ਕਪਲੈਕਸ ਢਕੋਲੀ ਦੁਕਾਨ ਨੰਬਰ 01 ਵਿਖੇ ਸਰਾਬ ਦੇ ਠੇਕੇ ਤੇ ਕਰਿੰਦੇ ਪ੍ਰਵੀਨ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਵੱਲੋਂ ਠੇਕੇ ਦੇ ਸ਼ਟਰ ’ਚੋਂ ਛੋਟੀ ਖਿੜਕੀ ਰਾਹੀਂ ਮਹਿੰਗੇ ਭਾਅ ਦੀ ਸ਼ਰਾਬ ਵੇਚਦੇ ਹੋਏ ਡੀਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦੇ ਨੂੰ ਕਾਬੂ ਕੀਤਾ ਗਿਆ। ਜਿਸ ਵਿਰੁੱਧ ਥਾਣਾ ਢਕੋਲੀ ਵਿੱਚ ਮੁਕੱਦਮਾਂ ਨੰਬਰ 80 ਮਿਤੀ 06.04.2020 ਅ/ਧ 188 ਆਈਪੀਸੀ ਦਰਜ ਰਜਿਸਟਰ ਕੀਤਾ ਗਿਆ।