nabaz-e-punjab.com

ਵਿਜੀਲੈਂਸ ਵੱਲੋਂ ਸਿੰਚਾਈ ਵਿਭਾਗ ਦੇ ਐਸਡੀਓ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ

ਐਸਡੀਓ ਤੇ ਪਰਿਵਾਰ ਵੱਲੋਂ ਆਮਦਨ ਨਾਲੋਂ 389 ਫੀਸਦੀ ਕੀਤਾ ਵੱਧ ਖਰਚਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਦਸੰਬਰ:
ਪੰਜਾਬ ਵਿਜੀਲੈਂਸ ਬਿਓਰੋ ਨੇ ਸਿੰਚਾਈ ਵਿਭਾਗ ਦੇ ਡੈਮ ਵਿੰਗ ਪਟਿਆਲਾ ਵਿਖੇ ਤਾਇਨਾਤ ਸਬ-ਡਵੀਜਨਲ ਅਫਸਰ (ਐਸ.ਡੀ.ਓ) ਕਮਿੱਕਰ ਸਿੰਘ ਦਿਓਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਲ 2016 ਦੌਰਾਨ ਵਿਜੀਲੈਂਸ ਵਲੋਂ ਐਸ.ਡੀ.ਓ ਕਮਿੱਕਰ ਸਿੰਘ ਵਿਰੁੱਧ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਪੜਤਾਲ ਕੀਤੀ ਗਈ। ਜਿਸ ਵਿਚ ਐਸਡੀਓ ਕਮਿੱਕਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਸਮੇ ਦੌਰਾਨ ਆਪਣੇ ਜਾਣੰੂ ਵਸੀਲਿਆਂ ਤੋਂ ਹਾਸਲ ਹੋਈ ਕੁੱਲ ਆਮਦਨ ਨਾਲੋਂ 2.38 ਕਰੋੜ ਦਾ ਵੱਧ ਖਰਚਾ ਕੀਤਾ ਗਿਆ ਜੋ ਕਿ ਆਮਦਨ ਨਾਲੋਂ 389.83 ਫੀਸਦੀ ਵੱਧ ਬਣਦਾ ਹੈ। ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਸਪੱਸ਼ਟ ਹੈ ਕਿ ਐਸ.ਡੀ.ਓ ਕਮਿੱਕਰ ਸਿੰਘ ਵੱਲੋਂ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਅਤੇ ਜਿਸ ਵਿਚ ਐਸ.ਡੀ.ਓ ਕਮਿੱਕਰ ਸਿੰਘ ਦਿਓਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਚ ਪਤਨੀ ਜਸਵੰਤ ਕੌਰ, ਪੱੁਤਰ ਸ਼ੁਭਦੀਪ ਸਿੰਘ ਅਤੇ ਪੁੱਤਰੀ ਰਾਜਨ ਦਿਓਲ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…