nabaz-e-punjab.com

ਵਿਜੀਲੈਂਸ ਵੱਲੋਂ ਸਰਕਾਰੀ ਜ਼ਮੀਨ ਧੋਖੇ ਨਾਲ ਵੇਚਣ ਵਿਰੁੱਧ 1 ਕਾਨੂੰਗੋ, 3 ਪਟਵਾਰੀਆਂ ਅਤੇ ਚਾਰ ਹੋਰਾਂ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਜੁਲਾਈ
ਪੰਜਾਬ ਵਿਜੀਲੈਸ ਬਿਊਰੋ ਨੇ ਇੱਕ ਕਾਨੂੰਗੋ ਤੇ ਤਿੰਨ ਪਟਵਾਰੀਆਂ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ’ਤੇ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਹੈ ਜਿਨਾਂ ਨੇ ਮਾਲ ਵਿਭਾਗ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਸਰਕਾਰ ਪਾਸੋਂ ਕਲੇਮ ਲੈਣ ਦੇ ਬਾਵਜੂਦ ਵੀ ਧੋਖਾਦੇਹੀ ਨਾਲ ਅਕਵਾਇਰ ਜਮੀਨ ਕੀਤੀ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਜਾਅਲਸਾਜ਼ੀ ਸਬੰਧੀ ਮੁੱਖ ਚੌਕਸੀ ਅਫਸਰ, ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ।
ਜਿਸ ਦੀ ਪੜਤਾਲ ਤੋਂ ਪਾਇਆ ਗਿਆ ਕਿ ਅਮਰੀਕ ਸਿੰਘ ਪੁੱਤਰ ਦਲਜੀਤ ਸਿੰਘ, ਇਸਦੀ ਮਾਤਾ ਜਸਵੀਰ ਕੌਰ, ਭੈਣਾਂ ਪ੍ਰਿਤਪਾਲ ਕੌਰ ਅਤੇ ਜਗਦੀÎਸ਼ ਕੌਰ ਵਾਸੀ ਪਿੰਡ ਮੁੰਡੀਆਂ ਕਲਾਂ ਨੇ ਆਪਸ ਵਿੱਚ ਸਾਜ-ਬਾਜ ਕਰਕੇ ਅਤੇ ਮਾਲ ਮਹਿਕਮੇ ਦੇ ਚਾਰ ਕਰਮਚਾਰੀਆਂ ਕਾਨੂੰਗੋ ਪਰਮਜੀਤ ਸਿੰਘ ਅਤੇ ਪਟਵਾਰੀ ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਤੇ ਅਨਿਲ ਕੁਮਾਰ ਨੇ ਰਿਸ਼ਵਤਾਂ ਲੈ ਕੇ ਪਿੰਡ ਮੁੰਡੀਆਂ ਕਲਾਂ ਵਿਖੇ 1100 ਵਰਗ ਗਜ ਰਕਬਾ, ਜੋ ਉਦਯੋਗ ਵਿਭਾਗ ਪੰਜਾਬ ਸਰਕਾਰ ਦੇ ਨਾਮ ਲੁਧਿਆਣਾ ਵਿਖੇ ਫੋਕਲ ਪੁਆਇੰਟ ਸਥਾਪਿਤ ਕਰਨ ਲਈ ਅਕਵਾਇਰ ਹੋਇਆ ਸੀ ਅਤੇ ਉਸ ਜਾਇਦਾਦ ਦਾ ਕਲੇਮ ਵੀ ਅਮਰੀਕ ਸਿੰਘ ਦੇ ਪਰਿਵਾਰ ਨੇ 1995 ਵਿੱਚ ਹੀ ਪ੍ਰਾਪਤ ਕਰ ਲਿਆ ਸੀ, ਪ੍ਰੰਤੂ ਇਨਾਂ ਨੇ ਇਹ ਜਮੀਨ ਧੋਖਾਦੇਹੀ ਨਾਲ ਸਾਲ 2015 ਵਿੱਚ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਉਕਤ ਦੋਸ਼ੀਆਂ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਵਿਖੇ ਮੁਕੱਦਮਾ ਨੰਬਰ ਧਾਰਾ 420, 467, 468, 471, 120-ਬੀ ਆਈ.ਪੀ.ਸੀ. ਅਤੇ 13(1) ਡੀ, 13(2) ਪੀ.ਸੀ.ਐਕਟ ਤਹਿਤ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਦਿੱਤੀ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…