ਵਿਜੀਲੈਂਸ ਟੀਮ ਨੇ ਏਆਈਜੀ ਆਸ਼ੀਸ਼ ਕਪੂਰ ਦੇ ਘਰ ਦੀ ਪੈਮਾਇਸ਼ ਕੀਤੀ

ਪੁਲੀਸ ਅਧਿਕਾਰੀ ’ਤੇ ਲੱਗੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਦੀ ਇੱਕ ਵਿਸ਼ੇਸ਼ ਟੀਮ ਨੇ ਇੱਥੋਂ ਦੇ ਸੈਕਟਰ-88 ਵਿੱਚ ਰਹਿੰਦੇ ਪੰਜਾਬ ਪੁਲੀਸ ਦੇ ਏਆਈਜੀ ਆਸ਼ੀਸ਼ ਕਪੂਰ ਦੇ ਖ਼ਿਲਾਫ਼ ਮਿਲੀ ਸ਼ਿਕਾਇਤ ਦੇ ਸਿਲਸਿਲੇ ਵਿੱਚ ਅੱਜ ਅਧਿਕਾਰੀ ਦੇ ਘਰ ਦਸਤਕ ਦਿੱਤੀ ਅਤੇ ਏਆਈਜੀ ਦੀ ਕੋਠੀ ਦੀ ਪੈਮਾਇਸ਼ ਕੀਤੀ ਗਈ। ਵਿਜੀਲੈਂਸ ਦੀ ਤਕਨੀਕੀ ਟੀਮ ਨੇ ਕੋਠੀ ਦੀ ਮਿਣਤੀ ਕੀਤੀ। ਇਸ ਸਮੁੱਚੀ ਕਾਰਵਾਈ ਦੀ ਵੀਡੀਓ ਗਰਾਫ਼ੀ ਵੀ ਕੀਤੀ ਗਈ।
ਆਸ਼ੀਸ਼ ਕਪੂਰ ਖ਼ੁਦ ਵਿਜੀਲੈਂਸ ਵਿਭਾਗ ਵਿੱਚ ਬਤੌਰ ਏਆਈਜੀ ਸੇਵਾਵਾਂ ਨਿਭਾ ਚੁੱਕੇ ਹਨ। ਉਹ ਮੁਹਾਲੀ ਵਿੱਚ ਐਸਪੀ ਸਿਟੀ ਵੀ ਰਹੇ ਹਨ। ਪਿਛਲੇ ਜਿਹੇ ਉਨ੍ਹਾਂ ਦੀ ਬਦਲੀ ਵਿਜੀਲੈਂਸ ਭਵਨ ਮੁਹਾਲੀ ’ਚੋਂ ਕਿਸੇ ਹੋਰ ਥਾਂ ਕੀਤੀ ਗਈ ਸੀ। ਪੁਲੀਸ ਅਧਿਕਾਰੀ ’ਤੇ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਕਥਿਤ ਦੋਸ਼ ਹੈ। ਜਿਸ ਦੀ ਵਿਜੀਲੈਂਸ ਪੜਤਾਲ ਕਰ ਰਹੀ ਹੈ।
ਵਿਜੀਲੈਂਸ ਦੀ ਇਸ ਕਾਰਵਾਈ ਦੌਰਾਨ ਏਆਈਜੀ ਆਸ਼ੀਸ਼ ਕਪੂਰ ਅਤੇ ਹੋਰ ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੀ ਟੀਮ ਨੂੰ ਜਾਂਚ ਦੌਰਾਨ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਅੱਗੇ ਵੀ ਦਿੱਤਾ ਜਾਵੇਗਾ। ਉਨ੍ਹਾਂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਨੂੰ ਵੀ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਦੇ ਖ਼ਿਲਾਫ਼ ਸਾਜ਼ਿਸ਼ ਹੋ ਰਹੀ ਹੈ। ਉਧਰ, ਏਆਈਜੀ ਦੇ ਘਰ ਪੈਮਾਇਸ਼ ਕਰਨ ਪਹੁੰਚੀ ਵਿਜੀਲੈਂਸ ਦੀ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਇਹ ਰੁਟੀਨ ਪੜਤਾਲ ਦਾ ਹਿੱਸਾ ਹੈ। ਛਾਪੇਮਾਰੀ ਵਾਲੀ ਕੋਈ ਗੱਲ ਨਹੀਂ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਏਆਈਜੀ ਆਸ਼ੀਸ਼ ਕਪੂਰ ਟੈਨਿਸ ਦੇ ਹੋਣਹਾਰ ਖਿਡਾਰੀ ਹਨ। ਸਰਵਿਸ ਦੌਰਾਨ ਉਹ ਹੁਣ ਤੱਕ ਕਈ ਮੈਡਲ ਜਿੱਤ ਕੇ ਪੰਜਾਬ ਪੁਲੀਸ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ ਅਤੇ ਕਾਫ਼ੀ ਮਿਲਣਸਾਰ ਅਫ਼ਸਰ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…